ਅੰਮ੍ਰਿਤਸਰ (ਸੁਮਿਤ) : ਖ਼ਾਲਸਾ ਸਾਜਨਾ ਦਿਹਾੜਾ ਮਨਾਉਣ ਲਈ 12 ਅਪ੍ਰੈਲ ਨੂੰ ਸਿੱਖ ਜਥੇ ਪਾਕਿ ਗਏ ਸਨ, ਜਿਨ੍ਹਾਂ ਦੀ ਹੁਣ ਵਾਪਸੀ ਹੋ ਰਹੀ ਹੈ। ਵਿਸਾਖੀ ਮਨਾ ਕੇ ਪਾਕਿਸਤਾਨ ਤੋਂ ਆਏ ਸਿੱਖ ਸ਼ਰਧਾਲੂਆਂ ’ਚੋਂ 100 ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਉਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਅਨੁਸਾਰ ਜਥੇ ਦੀ ਵਾਪਸੀ ਮੌਕੇ ਸਿਹਤ ਵਿਭਾਗ ਵੱਲੋਂ ਅਟਾਰੀ-ਵਾਹਗਾ ਬਾਰਡਰ ’ਤੇ ਕੋਰੋਨਾ ਟੈਸਟ ਕੀਤੇ ਜਾ ਰਹੇ ਹਨ, ਜਿਸ ਵਿੱਚੋਂ 100 ਸ਼ਰਧਾਲੂ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਪਾਜ਼ੇਟਿਵ ਮਾਮਲੇ ਸਾਹਮਣੇ ਆਉਣ ’ਤੇ ਬਾਕੀ ਦੇ ਸ਼ਰਧਾਲੂਆਂ ’ਚ ਦਹਿਸ਼ਤ ਫੈਲ ਗਈ ਹੈ।
ਪੜ੍ਹੋ ਇਹ ਵੀ ਖਬਰ - ਖ਼ੌਫਨਾਕ ਵਾਰਦਾਤ : ਘਰ ਦੇ ਵਿਹੜੇ 'ਚ ਦੱਬਿਆ ਮਿਲਿਆ ਧੜ ਨਾਲੋਂ ਵੱਖ ਕੀਤਾ ਕਿਸਾਨ ਦਾ ‘ਸਿਰ’, ਇੰਝ ਹੋਇਆ ਖ਼ੁਲਾਸਾ
ਮਿਲੀ ਜਾਣਕਾਰੀ ਅਨੁਸਾਰ ਇਸ ਜਥੇ ਦੇ 2 ਬੰਦੇ ਪਹਿਲਾਂ ਹੀ ਭਾਰਤ ਵਾਪਸ ਆ ਗਏ ਸਨ ਕਿਉਂਕਿ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ’ਚੋਂ ਕਿਸੇ ਦੀ ਮੌਤ ਹੋ ਗਈ ਸੀ। ਇਸ ਜਥੇ ਦੇ ਬਾਕੀ ਦੇ ਮੈਂਬਰ ਬੀਤੇ ਦਿਨ ਵਾਪਸ ਆਏ ਸਨ, ਜਿਨ੍ਹਾਂ ਦੇ ਕੋਰੋਨਾ ਟੈਸਟ ਕੀਤੇ ਜਾ ਰਹੇ ਹਨ। ਪੱਤਰਕਾਰ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜੋ ਸ਼ਰਧਾਲੂ ਕੋਰੋਨਾ ਤੋਂ ਮੁਕਤ ਹਨ, ਉਨ੍ਹਾਂ ਨੂੰ ਘਰ ਭੇਜਿਆ ਜਾ ਰਿਹਾ ਹੈ ਅਤੇ ਜੋ ਪਾਜ਼ੇਟਿਵ ਹਨ, ਉਨ੍ਹਾਂ ਨੂੰ ਸਿਹਤ ਵਿਭਾਗ ਵਲੋਂ ਇਕਾਂਤਵਾਸ ਕੀਤਾ ਜਾ ਰਿਹਾ ਹੈ।
ਪੜ੍ਹੋ ਇਹ ਵੀ ਖਬਰ - ਸ਼੍ਰੋਮਣੀ ਅਕਾਲੀ ਦਲ ਮਹਿਲਾ ਵਿੰਗ ਦੀ ਜਰਨਲ ਸਕੱਤਰ ਦੇ ਘਰ STF ਦੀ ਰੇਡ, ਹੈਰੋਇਨ ਦੀ ਵੱਡੀ ਖੇਪ ਬਰਾਮਦ (ਵੀਡੀਓ)
ਦੱਸ ਦੇਈਏ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਵਿਚ 816 ਸ਼ਰਧਾਲੂ ਪਾਕਿਸਤਾਨ ਵਿਖੇ ਵਿਸਾਖੀ ਦਾ ਤਿਉਹਾਰ ਮਨਾਉਣ ਗਏ ਹੋਏ ਸਨ, ਜਿਨ੍ਹਾਂ ਦੀ ਵਾਪਸੀ ਵਾਹਗਾ ਸਰਹੱਦ ਰਾਹੀਂ ਹੋ ਰਹੀ ਹੈ। ਅਟਾਰੀ ਪਹੁੰਚਣ ’ਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਜੱਥੇ ਦਾ ਕੋਰੋਨਾ ਟੈਸਟ ਕੀਤਾ ਜਾ ਰਿਹਾ ਹੈ।
ਪੜ੍ਹੋ ਇਹ ਵੀ ਖਬਰ - 12ਵੀਂ ਦੇ ਵਿਦਿਆਰਥੀ ਦੀ ਸ਼ਰਮਨਾਕ ਕਰਤੂਤ: ਘੁਮਾਉਣ ਦੇ ਬਹਾਨੇ 13 ਸਾਲਾ ਕੁੜੀ ਨਾਲ ਕੀਤਾ ਜਬਰ-ਜ਼ਿਨਾਹ
ਸਕੂਲਾਂ ਦੇ ਪੈਂਡਿੰਗ ਬਿਜਲੀ ਬਿੱਲਾਂ ਦੀ ਅਦਾਇਗੀ ਕਰਵਾਏਗਾ ਮਹਿਕਮਾ, ਹਦਾਇਤਾਂ ਜਾਰੀ
NEXT STORY