ਜਲੰਧਰ : ਪੰਜਾਬ ਵਿਚ ਕਾਂਗਰਸੀ ਆਗੂਆਂ ਵਿਚਕਾਰ ਪੈਦਾ ਹੋਏ ਕਾਟੋ-ਕਲੇਸ਼ ’ਤੇ ਭਾਰਤੀ ਜਨਤਾ ਪਾਰਟੀ ਦੇ ਆਗੂ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਕਾਂਗਰਸ ’ਚ ਚੱਲਦੀ ਕੁਰਸੀ ਦੀ ਲੜਾਈ ਕਦੇ ਖ਼ਤਮ ਨਹੀਂ ਹੋ ਸਕਦੀ ਹੈ। ‘ਜਗ ਬਾਣੀ’ ਦੇ ਪੱਤਰਕਾਰ ਰਮਨਦੀਪ ਸਿੰਘ ਸੋਢੀ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਢਿੱਲੋਂ ਨੇ ਕਿਹਾ ਕਿ ਕਾਂਗਰਸ ’ਚ ਚੱਲ ਰਹੀ ਚੌਧਰ ਦੀ ਬਿਮਾਰੀ ਦਾ ਕੋਈ ਇਲਾਜ ਨਹੀਂ। ਇਹ ਸਾਰੀ ਲੜਾਈ ਦਿੱਲੀ ਹਾਈਕਮਾਂਡ ਹੀ ਕਰਵਾ ਰਹੀ ਹੈ। ਉਨ੍ਹਾਂ ਕਿਹਾ ਕਿ ਹਮੇਸ਼ਾ ਪੰਜਾਬ ਦਾ ਇੰਚਾਰਜ ਬਾਹਰਲੇ ਸੂਬੇ ਦਾ ਲਗਾ ਦਿੱਤਾ ਜਾਂਦਾ ਹੈ, ਇਹ ਇੰਚਾਰਜ ਕਾਟੋ ਕਲੇਸ਼ ਮੁਕਾਉਣ ਦੀ ਬਜਾਏ ਸਭ ਨੂੰ ਹੀ ਥੱਲੇ ਲਾਉਣ ’ਚ ਲੱਗਾ ਰਹਿੰਦਾ ਹੈ।
ਇਹ ਵੀ ਪੜ੍ਹੋ : ਪੰਜਾਬ ਵਿਚ ਲਗਾਤਾਰ ਕਰਵਟ ਬਦਲ ਰਿਹਾ ਮੌਸਮ, ਫਿਰ ਜਾਰੀ ਹੋਇਆ ਭਾਰੀ ਮੀਂਹ ਦਾ ਅਲਰਟ
ਢਿੱਲੋਂ ਨੇ ਕਿਹਾ ਕਿ ਮੈਂ ਕੈਪਟਨ ਅਮਰਿੰਦਰ ਸਿੰਘ ਨੂੰ ਉਤਾਰਨ ਲਈ ਨਵਜੋਤ ਸਿੱਧੂ ਨੂੰ ਦੋਸ਼ ਨਹੀਂ ਦਿੰਦਾ, ਇਹ ਸਭ ਦਿੱਲੀ ਵਾਲਿਆਂ ਦਾ ਹੀ ਚੱਕਰ ਚਲਾਇਆ ਹੋਇਆ ਸੀ। ਅੱਜ ਵੀ ਦੇਖ ਲਓ ਪੰਜਾਬ ਕਾਂਗਰਸ ’ਚ ਮੁੱਖ ਮੰਤਰੀ ਚਿਹਰੇ ਲਈ ਕਿੰਨੇ ਦਾਅਵੇਦਾਰ ਹਨ। ਇਸ ਪਾਰਟੀ ’ਚ ਕੁਰਸੀ ਦੀ ਲੜਾਈ ਨਹੀਂ ਮੁੱਕ ਸਕਦੀ। ਕਾਂਗਰਸ ’ਚ ਚੰਗੇ ਆਦਮੀ ਦੀ ਕੋਈ ਬੁੱਕਤ ਨਹੀਂ। ਕਾਂਗਰਸ ’ਚ ਲੱਤਾਂ ਖਿੱਚਣ ਵਾਲੇ ਬਹੁਤੇ ਹਨ। ਮੈਂ 33 ਸਾਲ ਕਾਂਗਰਸ ਲਈ ਕੰਮ ਕੀਤਾ ਤੇ ਫਿਰ ਭਾਜਪਾ ’ਚ ਆ ਗਿਆ। ਭਾਜਪਾ ਕਾਫੀ ਮਜ਼ਬੂਤ ਢਾਂਚੇ ਵਾਲੀ ਪਾਰਟੀ ਹੈ। ਇੱਥੇ ਕਾਂਗਰਸ ਵਾਂਗ ਚੌਧਰ ਦੀ ਲੜਾਈ ਨਹੀਂ ਹੈ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਬਰਖਾਸਤ ਆਈ. ਜੀ. ਪਰਮਰਾਜ ਸਿੰਘ ਉਮਰਾਨੰਗਲ ਨੂੰ ਹਾਈਕੋਰਟ ਵਲੋਂ ਬਹਾਲ ਕਰਨ ਦੇ ਹੁਕਮ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਚੰਡੀਗੜ੍ਹ 'ਚ 2 ਦਿਨ ਮੀਂਹ ਪੈਣ ਦੇ ਆਸਾਰ, ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ
NEXT STORY