ਧੂਰੀ (ਸੰਜੀਵ ਜੈਨ, ਹਨੀ ਕੋਹਲੀ) - ਨਗਰ ਕੌਂਸਲ ਚੋਣਾਂ ਦੌਰਾਨ ਅੱਜ ਮਾਹੌਲ ਉਸ ਵੇਲੇ ਤਣਾਅਪੂਰਨ ਹੋ ਗਿਆ, ਜਦ ਸ਼ਹਿਰ ਦੇ ਵਾਰਡ ਨੰਬਰ-1 ਦੇ ਪੋਲਿੰਗ ਸਟੇਸ਼ਨ ਦੇ ਬਾਹਰ ‘ਆਪ’ ਦੇ ਪੋਲਿੰਗ ਬੂਥ ’ਤੇ ਬੈਠੇ ‘ਆਪ’ ਆਗੂਆਂ ’ਤੇ ਕੁਝ ਬੰਦਿਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਜਾਨਲੇਵਾ ਹਮਲਾ ਕਰ ਦਿੱਤਾ। ਇਸ ਹਮਲੇ ’ਚ ਆਮ ਆਦਮੀ ਪਾਰਟੀ ਦੇ ਦੋ ਆਗੂ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਵਾਸਤੇ ਸਥਾਨਕ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ।
ਪੜ੍ਹੋ ਇਹ ਵੀ ਖ਼ਬਰ- ਪੱਟੀ ਦੇ ਵਾਰਡ ਨੰ-7 'ਚ 'ਆਪ' ਤੇ ਕਾਂਗਰਸ ਦੇ ਸਮਰਥਕਾਂ ’ਚ ਚਲੀਆਂ ਗੋਲੀਆਂ (ਤਸਵੀਰਾਂ)
ਜੇਰੇ ਇਲਾਜ਼ ਆਪ ਦੇ ਸੀਨੀਅਰ ਆਗੂ ਸੰਦੀਪ ਸਿੰਗਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਪਾਰਟੀ ਵਰਕਰਾਂ ਤੋਂ ਸੂਚਨਾ ਮਿਲੀ ਸੀ ਕਿ ਵਾਰਡ ਨੰਬਰ-1 ਤੋਂ ਪਾਰਟੀ ਦੀ ਉਮੀਦਵਾਰ ਮਨਜੀਤ ਕੌਰ ਦੇ ਪੋਲਿੰਗ ਸਟੇਸ਼ਨ ’ਤੇ ਕਾਂਗਰਸੀ ਵਰਕਰਾਂ ਵੱਲੋਂ ਜਾਅਲੀ ਵੋਟਾਂ ਭੁਗਤਾਈਆਂ ਜਾ ਰਹੀਆਂ ਹਨ। ਜੇਕਰ ਕੋਈ ਵੋਟਰ ਵੋਟ ਪਾਉਣ ਜਾਂਦਾ ਹੈ, ਤਾਂ ਉਸ ਨੂੰ ਕਿਹਾ ਜਾਂਦਾ ਹੈ ਕਿ ਤੇਰੀ ਵੋਟ ਤਾਂ ਭੁਗਤ ਚੁੱਕੀ ਹੈ। ਉਨ੍ਹਾਂ ਦੱਸਿਆਂ ਕਿ ਇਸ ਦੀ ਸ਼ਿਕਾਇਤ ਐੱਸ.ਡੀ.ਐੱਮ ਧੂਰੀ ਨੂੰ ਫੋਨ ਕਰਕੇ ਦੇਣ ਦੇ ਬਾਵਜੂਦ, ਪ੍ਰਸ਼ਾਸ਼ਨ ਦੇ ਕਿਸੇ ਜ਼ਿੰਮੇਵਾਰ ਅਧਿਕਾਰੀ ਦੇ ਮੌਕੇ ’ਤੇ ਪੁੱਜਣ ਤੋਂ ਪਹਿਲਾਂ ਸੱਤਾਧਾਰੀ ਪਾਰਟੀ ਦੇ ਸਥਾਨਕ ਵਿਧਾਇਕ ਦੀ ਸਕਾਰਪਿਓ ਗੱਡੀ ’ਚ ਆ ਗਏ।
ਪੜ੍ਹੋ ਇਹ ਵੀ ਖ਼ਬਰ- ਭਿੱਖੀਵਿੰਡ ਦੇ ਵਾਰਡ ਨੰ-4 ਤੇ 5 ’ਤੇ ਬੂਥ ਕੈਪਚਰਿੰਗ ਦੇ ਦੋਸ਼, ‘ਆਪ’ ਵਰਕਰਾਂ ਦੀ ਕੁੱਟਮਾਰ ਕਰਕੇ ਲਾਈਆਂ ਪੱਗਾਂ
‘ਆਪ’ ਆਗੂਆਂ ਨੇ ਦੱਸਿਆ ਕਿ ਦੋ ਸਹਾਇਕਾਂ ਨੇ ਆਪਣੇ ਕਈ ਬੰਦਿਆਂ ਦੀ ਮਦਦ ਨਾਲ ਤੇਜ਼ਮਾਰ ਹਥਿਆਰਾਂ ਅਤੇ ਲੋਹੇ ਦੀਆਂ ਰਾਡਾਂ ਨਾਲ ਉਨ੍ਹਾਂ ’ਤੇ ਜਾਨਲੇਵਾ ਹਮਲਾ ਕਰ ਦਿੱਤਾ। ਇਸ ਹਮਲੇ ’ਚ ਜਿੱਥੇ ਉਨ੍ਹਾਂ ਦੇ ਸਾਥੀ ਗੌਰਵ ਬਾਂਸਲ ਦੇ ਸਿਰ ’ਚ ਬੁਰੀ ਤਰ੍ਹਾਂ ਸੱਟਾਂ ਲੱਗੀਆਂ, ਉੱਥੇ ਹੀ ਮੇਰੇ ਵੀ ਗੁੱਝੀਆਂ ਸੱਟਾਂ ਮਾਰੀਆਂ ਗਈਆਂ ਹਨ। ਉਨ੍ਹਾਂ ਦੱਸਿਆਂ ਕਿ ਉਨ੍ਹਾਂ ਨੇ ਉੱਥੋਂ ਭੱਜ ਕੇ ਆਪਣੀ ਜਾਨ ਬਚਾਈ ਹੈ।
ਪੜ੍ਹੋ ਇਹ ਵੀ ਖ਼ਬਰ - ਚੋਣਾਂ ਦੌਰਾਨ ਪੁਲਸ ਹੱਥ ਲੱਗੀ ਸਫ਼ਲਤਾ : ਹੱਥਿਆਰਾਂ ਨਾਲ ਲੈਂਸ 4 ਗੱਡੀਆਂ ਬਰਾਮਦ
ਘਟਨਾ ਦੇ ਚਸ਼ਮਦੀਦ ਅਤੇ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਦਵਿੰਦਰ ਸਿੰਘ ਬਦੇਸ਼ਾ ਨੇ ਸੱਤਾਧਾਰੀਆਂ ਦੀ ਗੁੰਡਾਗਰਦੀ ਦੀ ਨਿੰਦਾਂ ਕਰਦਿਆਂ ਕਿਹਾ ਕਿ ਵਿਧਾਇਕ ਵਲੋਂ ਆਪਣੇ ਪਾਰਟੀ ਉਮੀਦਵਾਰਾਂ ਦੀ ਹਾਰ ਨੂੰ ਦੇਖਦਿਆਂ ਬੌਖਲਾਹਟ ਵਿੱਚ ਆਕੇ ਇਸ ਹਮਲੇ ਨੂੰ ਅੰਜਾਮ ਦਿੱਤਾ ਗਿਆ ਹੈ। ਉਨ੍ਹਾਂ ਸੱਤਾਧਾਰੀ ਪਾਰਟੀ ਦੇ ਇਸ ਕਾਰੇ ਨੂੰ ਲੋਕਤੰਤਰ ਦਾ ਘਾਣ ਕਰਾਰ ਦਿੰਦਿਆਂ ਕਿਹਾ ਕਿ ਜੇਕਰ ਵਿਧਾਇਕ ਨੇ ਹਲਕੇ ਜਾਂ ਸ਼ਹਿਰ ਵਿੱਚ ਵਿਕਾਸ ਕਰਵਾਇਆ ਹੁੰਦਾ, ਤਾਂ ਅਜਿਹੀ ਨੌਬਤ ਨਾ ਆਉਂਦੀ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਪਾਰਟੀ ਆਗੂਆਂ ’ਤੇ ਜਾਨਲੇਵਾ ਹਮਲਾ ਕਰਨ ਵਾਲਿਆਂ ਖਿਲਾਫ਼ ਇਰਾਦਾ ਕਤਲ ਦਾ ਮੁੱਕਦਮਾ ਦਰਜ ਕੀਤਾ ਜਾਵੇ।
ਪੜ੍ਹੋ ਇਹ ਵੀ ਖ਼ਬਰ - ਪੁਲਵਾਮਾ ਹਮਲਾ : 2 ਸਾਲਾਂ ਦੇ ਬਾਵਜੂਦ ਸ਼ਹੀਦ ਸੁਖਜਿੰਦਰ ਦੇ ਪਰਿਵਾਰ ਨੂੰ ਨਾ ਮਿਲੀ ਨੌਕਰੀ ਤੇ ਨਾ ਹੋਇਆ ਕਰਜ਼ਾ ਮੁਆਫ਼
ਇਸ ਸਬੰਧੀ ਜਦੋਂ ਹਲਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਨਾਲ ਸੰਪਰਕ ਕੀਤਾ ਗਿਆ, ਤਾਂ ਉਨ੍ਹਾਂ ਵਿਰੋਧੀਆਂ ਦੇ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ। ਉਨ੍ਹਾਂ ਕਿਹਾ ਕਿ ਜਿਨ੍ਹਾਂ ਉਪਰ ਦੋਸ਼ ਲਗਾਏ ਜਾ ਰਹੇ ਹਨ, ਉਹ ਮੇਰੇ ਨਾਲ ਹਨ ਅਤੇ ਸਾਡੀ ਪੂਰੀ ਕੋਸ਼ਿਸ਼ ਹੈ ਕਿ ਨਗਰ ਕੌਂਸਲ ਚੋਣਾਂ ਨੂੰ ਪੂਰੇ ਅਮਨ ਅਮਾਨ ਨਾਲ ਨੇਪਰੇ ਚਾੜ੍ਹਿਆ ਜਾ ਸਕੇ। ਇਸ ਸਬੰਧੀ ਸੰਪਰਕ ਕਰਨ ’ਤੇ ਡੀ.ਐੱਸ.ਪੀ. ਬੂਟਾ ਸਿੰਘ ਗਿੱਲ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜੋ ਵੀ ਸਥਿਤੀ ਸਾਹਮਣੇ ਆਵੇਗੀ, ਉਸ ਮੁਤਾਬਿਕ ਬਣਦੀ ਕਾਰਵਾਈ ਕੀਤੀ ਜਾਵੇਗੀ।
ਪੜ੍ਹੋ ਇਹ ਵੀ ਖ਼ਬਰ - 14 ਫਰਵਰੀ ’ਤੇ ਵਿਸ਼ੇਸ਼ : ਨਗਰ ਕੌਂਸਲ ਤੇ ਨਗਰ ਨਿਗਮ ਚੋਣਾਂ ਦੌਰਾਨ ਕਾਇਮ ਰੱਖੀਏ ਆਪਸੀ ਭਾਈਚਾਰਕ ਸਾਂਝ!
ਨਗਰ-ਨਿਗਮ ਚੋਣਾਂ : ਬਠਿੰਡਾ 'ਚ ਕਈ ਥਾਈਂ ਝੜਪਾਂ, ਤਣਾਅਪੂਰਣ ਰਿਹਾ ਮਾਹੌਲ
NEXT STORY