ਧੂਰੀ(ਰਾਜੇਸ਼) : ਸੰਗਰੂਰ ਦੀ ਧੂਰੀ ਸ਼ੂਗਰ ਮਿਲ ਦੇ ਬਾਹਰ ਇਕ ਵਾਰ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਮਰਨ ਵਰਤ 'ਤੇ ਬੈਠੇ ਕਿਸਾਨ ਨੂੰ ਪੁਲਸ ਵੱਲੋਂ ਜ਼ਬਰੀ ਚੁੱਕ ਕੇ ਹਸਪਤਾਲ ਲਿਜਾਇਆ ਗਿਆ। ਦਰਅਸਲ ਧੂਰੀ 'ਚ ਗੰਨਾ ਮਿਲ ਖਿਲਾਫ ਕਿਸਾਨ ਲੰਬੇ ਸਮੇਂ ਤੋਂ 80 ਕਰੋੜ ਦੀ ਬਕਾਇਆ ਰਾਸ਼ੀ ਦੀ ਮੰਗ ਨੂੰ ਲੈ ਕੇ ਧਰਨਾ ਦੇ ਰਹੇ ਹਨ। ਅੱਜ ਜਦੋਂ ਪੁਲਸ ਮਰਨ ਵਰਤ 'ਤੇ ਬੈਠੇ ਕਿਸਾਨ ਉਜਾਗਰ ਸਿੰਘ ਨੂੰ ਚੁੱਕ ਕੇ ਹਸਪਤਾਲ ਪਹੁੰਚਾਉਣ ਆਈ ਤਾਂ ਹੰਗਾਮਾ ਹੋ ਗਿਆ। ਇਸ ਦੌਰਾਨ ਕਿਸਾਨਾਂ ਤੇ ਪੁਲਸ 'ਚ ਖੂਬ ਧੱਕਾ-ਮੁੱਕੀ ਵੀ ਹੋਈ। ਦੱਸ ਦੇਈਏ ਕਿ ਇਸ ਤੋਂ 3 ਦਿਨ ਪਹਿਲਾਂ ਵੀ ਮਰਨ ਵਰਤ 'ਤੇ ਬੈਠੇ ਮਹਿੰਦਰ ਸਿੰਘ ਵੜੈਚ ਨੂੰ ਪੁਲਸ ਜ਼ਬਰਨ ਚੁੱਕ ਕੇ ਲੈ ਗਈ ਸੀ।
ਕਿਸਾਨਾਂ ਨੇ ਆਪਣੇ ਤੀਸਰੇ ਸਾਥੀ ਨੂੰ ਮਰਨ ਵਰਤ 'ਤੇ ਬਿਠਾ ਦਿੱਤਾ ਹੈ ਤੇ ਉਨ੍ਹਾਂ ਦਾ ਕਹਿਣਾ ਹੈ ਕਿ ਮਰਨ ਵਰਤ 'ਤੇ ਬੈਠਣ ਵਾਲੇ ਲੋਕਾਂ ਦੀ ਲੰਬੀ ਕਿਤਾਬ ਹੈ। ਉਨ੍ਹਾਂ ਕਿਹਾ ਕਿ ਪੁਲਸ ਜਿੰਨਾ ਮਰਜੀ ਜੋਰ ਲਗਾ ਲਵੇ ਉਨ੍ਹਾਂ ਦਾ ਮਰਨ ਵਰਤ ਉਦੋਂ ਤੱਕ ਖਤਮ ਨਹੀਂ ਹੋਵੇਗਾ ਜਦੋਂ ਤੱਕ ਉਨ੍ਹਾਂ ਦੀ ਬਕਇਆ ਰਾਸ਼ੀ ਜਾਰੀ ਨਹੀਂ ਹੋ ਜਾਂਦੀ।
ਬ੍ਰਹਮਪੁਰਾ ਵਲੋਂ ਗੋਦ ਲਏ ਪਿੰਡ 'ਮੁੰਡਾਪਿੰਡ' ਦਾ ਜਾਣੋ ਹਾਲ
NEXT STORY