ਹੁਸ਼ਿਆਰਪੁਰ, (ਅਮਰਿੰਦਰ)- ਬਰਸਾਤਾਂ ਦੇ ਦਿਨਾਂ ’ਚ ਫੈਲਣ ਵਾਲਾ ਡਾਇਰੀਆ ਹੌਲੀ-ਹੌਲੀ ਹੁਸ਼ਿਆਰਪੁਰ ਸ਼ਹਿਰ ਹੀ ਨਹੀਂ ਸਗੋਂ ਨੇੜਲੇ ਪਿੰਡਾਂ ਵਿਚ ਵੀ ਪੈਰ ਪਸਾਰ ਚੁੱਕਿਆ ਹੈ। ਗੰਦੇ ਪਾਣੀ ਕਾਰਨ ਹੋਣ ਵਾਲੀ ਇਸ ਬੀਮਾਰੀ ਕਾਰਨ ਸ਼ਹਿਰ ਵਾਸੀਆਂ ’ਚ ਡਰ ਦਾ ਮਾਹੌਲ ਹੈ। ਬੀਤੀ ਸ਼ਾਮ ਤੋਂ ਲੈ ਕੇ ਅੱਜ ਸ਼ਾਮ 5 ਵਜੇ ਤੱਕ ਸਿਵਲ ਹਸਪਤਾਲ ’ਚ ਇਲਾਜ ਲਈ ਪਹੁੰਚੇ ਡਾਇਰੀਆ ਪੀੜਤਾਂ ਦੀ ਗਿਣਤੀ 86 ਤੱਕ ਪਹੁੰਚ ਗਈ ਹੈ।
ਐਤਵਾਰ ਤੱਕ ਆਈ ਕੁੱਲ 35 ਮਰੀਜ਼ਾਂ ਦੀ ਸੈਂਪਲ ਰਿਪੋਰਟ ਵਿਚ ਸ਼ਹਿਰ ਦੇ ਲਾਭ ਨਗਰ, ਕਮਾਲਪੁਰ ਅਤੇ ਸੁਭਾਸ਼ ਨਗਰ ਦੇ ਮਾਮਲਿਆਂ ’ਚ 14 ਮਰੀਜ਼ਾਂ ਦੀ ਰਿਪੋਰਟ ਪਾਜ਼ੀਟਿਵ ਆਈ ਹੈ।

ਸਿਹਤ ਵਿਭਾਗ ਦੀ ਟੀਮ ਕਰ ਰਹੀ ਹੈ ਪ੍ਰਭਾਵਿਤ ਇਲਾਕਿਆਂ ਦਾ ਦੌਰਾ
ਸ਼ਹਿਰ ਵਿਚ ਡਾਇਰੀਆ ਫੈਲਣ ਦੀ ਖ਼ਬਰ ਤੋਂ ਬਾਅਦ ਸਿਹਤ ਵਿਭਾਗ ਦੀ ਟੀਮ ਜਿੱਥੇ ਪ੍ਰਭਾਵਿਤ ਮੁਹੱਲਿਆਂ ’ਚ ਪਹੁੰਚ ਕੇ ਜ਼ਰੂਰੀ ਦਵਾਈਆਂ ਅਤੇ ਓ.ਆਰ.ਐੱਸ. ਦੇ ਪੈਕੇਟ ਮੁਹੱਈਆ ਕਰਵਾ ਰਹੀ ਹੈ, ਉੱਥੇ ਹੀ ਜਿਨ੍ਹਾਂ ਇਲਾਕਿਆਂ ਵਿਚ ਪਾਣੀ ਭਰਿਆ ਹੋਇਆ ਹੈ, ਸਿਹਤ ਵਿਭਾਗ ਦੀ ਟੀਮ ਨੂੰ ਨਜ਼ਰ ਰੱਖਣ ਦਾ ਨਿਰਦੇਸ਼ ਦਿੱਤਾ ਗਿਆ ਹੈ।
ਜਿੱਥੇ ਜ਼ਰੂਰਤ ਹੋਵੇ ਉੱਥੇ ਦਵਾਈ ਦਾ ਛਿਡ਼ਕਾਅ ਅਤੇ ਜ਼ਰੂਰੀ ਦਵਾਈਆਂ ਹਰ ਇਲਾਕੇ ਵਿਚ ਮੁਹੱਈਆ ਕਰਵਾਉਣ ਦਾ ਹੁਕਮ ਦਿੱਤਾ ਗਿਆ ਹੈ। ਪ੍ਰਭਾਵਿਤ ਇਲਾਕਿਆਂ ’ਚ ਲੋਕਾਂ ਨੂੰ ਕਲੋਰੀਨ ਦੀਆਂ ਗੋਲੀਆਂ ਦੇ ਕੇ ਸਮਝਾਇਆ ਜਾਂਦਾ ਹੈ ਕਿ 20 ਲਿਟਰ ਪੀਣ ਵਾਲੇ ਪਾਣੀ ਦੀ ਬਾਲਟੀ ’ਚ ਕਲੋਰੀਨ ਦੀ ਇਕ ਗੋਲੀ ਪਾ ਕੇ ਉਸ ਦੀ ਵਰਤੋਂ ਕਰੋ।
ਡਾਇਰੀਆ ਤੋਂ ਬਚਣ ਲਈ ਕਿਵੇਂ ਵਰਤੀਏ ਸਾਵਧਾਨੀਅਾਂ
ਪਾਣੀ ਉਬਾਲਣ ਤੋਂ ਬਾਅਦ ਠੰਡਾ ਕਰ ਕੇ ਪੀਓ, ਇਕ-ਦੂਜੇ ਦਾ ਜੂਠਾ ਖਾਣਾ ਨਾ ਖਾਓ, ਬਾਜ਼ਾਰੀ ਪਦਾਰਥ ਖਾਣ-ਪੀਣ ਤੋਂ ਪ੍ਰਹੇਜ਼ ਕਰੋ, ਖੁੱਲ੍ਹੇ ’ਚ ਵਿਕ ਰਹੇ ਖਾਣ-ਪੀਣ ਵਾਲੇ ਪਦਾਰਥਾਂ ਤੋਂ ਪ੍ਰਹੇਜ਼ ਕਰੋ, ਵਾਰ-ਵਾਰ ਹੱਥ ਧੋਵੋ, ਆਲੇ-ਦੁਆਲੇ ਸਫਾਈ ਦਾ ਪੂਰਾ ਧਿਆਨ ਰੱਖੋ, ਬੱਚਿਆਂ ਨੂੰ ਦਸਤ ਹੋਣ ’ਤੇ ਤੁਰੰਤ ਓ.ਆਰ.ਐੱਸ. ਦਾ ਘੋਲ ਦਿਓ ਅਤੇ ਪੀਣ ਵਾਲੇ ਪਾਣੀ ਦੇ ਸਰੋਤਾਂ ਦਾ ਆਲਾ-ਦੁਅਾਲਾ ਸਾਫ਼-ਸੁਥਰਾ ਰੱਖੋ।
ਕਾਰ ਨੇ ਮੋਟਸਾਈਕਲ ਸਵਾਰ ਦੋ ਚਚੇਰੇ ਭਰਾਵਾਂ ਨੂੰ ਕੁਚਲਿਆ, ਮੌਤ
NEXT STORY