ਸ੍ਰੀ ਮੁਕਤਸਰ ਸਾਹਿਬ (ਪਵਨ, ਖੁਰਾਣਾ, ਦਰਦੀ) - ਵਧੀਕ ਜ਼ਿਲਾ ਮੈਜਿਸਟਰੇਟ ਰਾਜਪਾਲ ਸਿੰਘ ਪੀ. ਸੀ. ਐੱਸ. ਨੇ ਜ਼ਿਲੇ 'ਚ ਅਮਨ-ਕਾਨੂੰਨ ਦੀ ਸਥਿਤੀ ਦੇ ਮੱਦੇਨਜ਼ਰ ਆਪਣੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ ਕੀਤੇ ਹਨ।
ਮਿਲਟਰੀ ਰੰਗ ਦੀ ਵਰਦੀ ਤੇ ਵਾਹਨਾਂ ਦੀ ਖਰੀਦ-ਵੇਚ 'ਤੇ ਮਨਾਹੀ
ਜ਼ਿਲੇ ਦੀ ਹਦੂਦ 'ਚ ਆਮ ਲੋਕਾਂ ਦੇ ਮਿਲਟਰੀ ਰੰਗ, ਪੁਲਸ ਰੰਗ ਦੀ ਵਰਦੀ, ਆਰਮੀ ਬੈਚ, ਟੋਪੀ, ਬੈਲਟਾਂ, ਆਰਮੀ ਚਿੰਨ੍ਹ ਅਤੇ ਮਿਲਟਰੀ ਰੰਗ ਦੇ ਵਾਹਨਾਂ ਦੀ ਖਰੀਦ, ਵੇਚ ਅਤੇ ਵਰਤੋਂ 'ਤੇ ਮਨਾਹੀ ਲਾ ਦਿੱਤੀ ਗਈ ਹੈ।
ਮੈਰਿਜ ਪੈਲੇਸਾਂ 'ਚ ਹਥਿਆਰ ਲਿਜਾਣ 'ਤੇ ਰੋਕ
ਸੀਮਾਵਾਂ ਅੰਦਰ ਪੈਂਦੇ ਸਾਰੇ ਮੈਰਿਜ ਪੈਲੇਸਾਂ, ਹੋਟਲਾਂ, ਕਮਿਊਨਟੀ ਹਾਲ ਅਤੇ ਅਜਿਹੇ ਸਥਾਨ ਜਿੱਥੇ ਵਿਆਹਾਂ ਦੇ ਪ੍ਰੋਗਰਾਮ, ਪਾਰਟੀਆਂ ਦਾ ਆਯੋਜਨ ਕੀਤਾ ਜਾਂਦਾ ਹੈ, ਉੱਥੇ ਪ੍ਰੋਗਰਾਮ ਮੌਕੇ ਕਿਸੇ ਵੀ ਵਿਅਕਤੀ ਵੱਲੋਂ ਲਾਇਸੈਂਸੀ ਅਸਲਾ ਅੰਦਰ ਲਿਜਾਣ ਅਤੇ ਲੋਕ ਵਿਖਾਵੇ ਲਈ ਹਵਾਈ ਫਾਇਰ ਕਰਨ 'ਤੇ ਪੂਰਨ ਪਾਬੰਦੀ ਹੈ।
ਮੂੰਹ 'ਤੇ ਕਪੜਾ ਬੰਨ੍ਹ ਕੇ ਵਾਹਨ ਚਲਾਉਣਾ ਪਵੇਗਾ ਮਹਿੰਗਾ
ਦੋਪਹੀਆ ਵਾਹਨ ਮੂੰਹ ਅਤੇ ਮੱਥੇ ਉੱਪਰ ਕਪੜਾ ਬੰਨ੍ਹ ਕੇ ਚਲਾਉਣ 'ਤੇ ਪੂਰਨ ਪਾਬੰਦੀ ਲਾ ਦਿੱਤੀ ਗਈ ਹੈ। ਵਧੀਕ ਜ਼ਿਲਾ ਮੈਜਿਸਟਰੇਟ ਨੇ ਕਿਹਾ ਕਿ ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਸਖ਼ਤ ਕਾਨੂੰਨੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ। ਇਹ ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਗਏ ਹਨ ਅਤੇ 5 ਅਪ੍ਰੈਲ, 2018 ਤੱਕ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੀ ਹਦੂਦ 'ਚ ਜਾਰੀ ਰਹਿਣਗੇ।
ਸ਼ਰਾਰਤੀ ਅਨਸਰਾਂ 'ਤੇ ਠੱਲ੍ਹ ਪਾਉਣ ਲਈ ਪੁਲਸ ਵਿਭਾਗ ਚੌਕਸ
NEXT STORY