ਜਲਾਲਾਬਾਦ (ਬੰਟੀ, ਟੀਨੂੰ, ਨਿਖੰਜ, ਬਜਾਜ, ਸੇਤੀਆ) - ਥਾਣਾ ਸਿਟੀ ਦੀ ਸਬ- ਇੰਸਪੈਕਟਰ ਪਰਮੀਲਾ ਕੰਬੋਜ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਐੱਸ. ਐੱਸ. ਪੀ. ਡਾ. ਕੇਤਨਬਲੀ ਰਾਮ ਪਾਟਿਲ ਫਾਜ਼ਿਲਕਾ, ਡੀ. ਐੱਸ. ਪੀ. ਅਮਰਜੀਤ ਸਿੰਘ ਸਿੱਧੂ ਤੇ ਐੱਸ. ਐੱਚ. ਓ. ਅਭਿਨਵ ਚੌਹਾਨ ਦੇ ਦਿਸ਼ਾ-ਨਿਰਦੇਸ਼ਾਂ 'ਤੇ ਉਨ੍ਹਾਂ ਵੱਲੋਂ ਨਾਕਾਬੰਦੀ ਅਤੇ ਗਸ਼ਤ ਤੇਜ਼ ਕੀਤੀ ਗਈ ਹੈ ਤੇ ਖਾਸ ਕਰ ਕੇ ਹੈਵੀ ਅਤੇ ਸ਼ੱਕੀ ਵਾਹਨਾਂ ਦੀ ਚੈਕਿੰਗ ਵਧਾ ਦਿੱਤੀ।
ਕਾਫੀ ਹੱਦ ਤੱਕ ਪੁਸਲ ਵਿਭਾਗ ਇਸ 'ਚ ਕਾਮਯਾਬ ਵੀ ਹੋਇਆ ਹੈ ਤੇ ਬੀਤੇ ਦਿਨ ਮੋਬਾਇਲ ਚੋਰਾਂ ਨੂੰ ਕਾਬੂ ਕਰ ਕੇ ਪਰਚਾ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਲਾਲਾਬਾਦ ਹਲਕਾ ਪਾਕਿ ਬਾਰਡਰ ਦੇ ਨਜ਼ਦੀਕ ਹੈ ਤੇ ਇਥੇ ਧੂੰਦਾਂ ਦੇ ਦਿਨਾਂ 'ਚ ਨਸ਼ਾ ਸਮੱਗਲਰ ਧੂੰਦ ਦਾ ਫਾਇਦਾ ਉਠਾਉਣ ਦੀ ਜ਼ਿਆਦਾ ਕੋਸ਼ਿਸ਼ ਕਰਦੇ ਹਨ, ਜਿਸ ਕਰਕੇ ਬੀ. ਐੱਸ. ਐੱਫ ਤੇ ਉਨ੍ਹਾਂ ਵੱਲੋਂ ਚੌਕਸੀ ਹੋਰ ਵਧਾ ਦਿੱਤੀ।
ਸ਼ਰਾਰਤੀ ਅਨਸਰਾਂ 'ਤੇ ਠੱਲ੍ਹ ਪਾਉਣ ਲਈ ਲੋਕਾਂ ਨੂੰ ਵੀ ਪੁਲਸ ਵਿਭਾਗ ਦਾ ਸਹਿਯੋਗ ਦੇਣ ਦੀ ਲੋੜ ਹੈ ਤੇ ਉਨ੍ਹਾਂ ਨੂੰ ਜੇਕਰ ਕੋਈ ਬਾਹਰੋਂ ਆਇਆ ਸ਼ੱਕੀ ਵਿਅਕਤੀ ਦਿਖਾਈ ਦਿੰਦਾ ਹੈ ਜਾਂ ਕਿਸੇ ਵੀ ਵਿਅਕਤੀ 'ਤੇ ਕਿਸੇ ਤਰ੍ਹਾਂ ਦਾ ਸ਼ੱਕ ਹੁੰਦਾ ਹੈ ਤਾਂ ਉਹ ਤੁਰੰਤ ਪੁਲਸ ਨੂੰ ਸੂਚਨਾ ਦੇਣ। ਉਨ੍ਹਾਂ ਆਮ ਲੋਕਾਂ ਅੱਗੇ ਇਹ ਵੀ ਅਪੀਲ ਹੈ ਕਿ ਉਹ ਆਪਣੇ ਵ੍ਹੀਕਲਾਂ ਦੇ ਕਾਗਜ਼ਾਤ, ਨੰਬਰ ਪਲੇਟਾਂ 'ਤੇ ਨੰਬਰ ਸਾਫ-ਸੁਥਰਾ ਢੰਗ ਨਾਲ ਲਿਖਵਾ ਕੇ ਰੱਖਣ ਤਾਂ ਜੋ ਪੜ੍ਹਨ 'ਚ ਮੁਸ਼ਕਲ ਨਾ ਹੋਵੇ ਤੇ ਕਿਸੇ ਤਰ੍ਹਾਂ ਦੀ ਗਲਤ ਸ਼ਬਦਾਵਲੀ ਨੰਬਰ ਪਲੇਟਾਂ 'ਤੇ ਨਾ ਲਿਖੀ ਹੋਵੇ ਤੇ ਹੈਲਮੇਟ ਦਾ ਪ੍ਰਯੋਗ ਕਰਨ ਤੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ। ਉਨ੍ਹਾਂ ਕਿਹਾ ਕਿ ਕ੍ਰਾਈਮ ਕਰਨ ਵਾਲੇ ਸਮਾਜ ਵਿਰੋਧੀ ਸ਼ਰਾਰਤੀ ਅਨਸਰ ਵਿਅਕਤੀਆਂ ਦੇ ਵ੍ਹੀਕਲਾਂ ਦਾ ਜਾਂ ਤਾਂ ਨੰਬਰ ਲਿਖਿਆ ਹੀ ਨਹੀਂ ਹੁੰਦਾ ਜਾਂ ਫਿਰ ਆਰਜ਼ੀ ਨੰਬਰ ਪਲੇਟ ਲਾ ਕੇ ਉਹ ਵਾਰਦਾਤ ਨੂੰ ਅੰਜਾਮ ਦਿੰਦੇ ਹਨ ਤਾਂ ਜੋ ਉਨ੍ਹਾਂ ਦੀ ਪਛਾਣ ਨਾ ਹੋ ਸਕੇ ਪਰ ਪੁਲਸ ਵਿਭਾਗ ਵੱਲੋਂ ਇਨ੍ਹਾਂ ਨਾਲ ਨਿਪਟਨ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ ਤੇ ਹੁਣ ਲਗਭਗ ਹਰ ਜਗ੍ਹਾ 'ਤੇ ਸੀ. ਸੀ. ਟੀ. ਵੀ. ਕੈਮਰੇ ਲੱਗੇ ਹੋਏ ਹਨ।
ਅੰਤ 'ਚ ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਸਕੂਲਾਂ ਅਤੇ ਕਾਲਜਾਂ ਦੇ ਕੋਲ ਛੁੱਟੀ ਦੇ ਸਮੇਂ ਮੋਟਰਸਾਈਕਲਾਂ 'ਤੇ ਗੇੜੀਆਂ ਲਾਉਣ ਵਾਲੇ ਭੂੰਡ ਆਸ਼ਕ ਬਾਜ਼ ਆ ਜਾਣ ਨਹੀਂ ਤਾਂ ਭਵਿੱਖ 'ਚ ਉਨ੍ਹਾਂ ਦੀ ਖੈਰ ਨਹੀਂ, ਉਨ੍ਹਾਂ ਨੂੰ ਕਾਬੂ ਕਰ ਕੇ ਸਖਤ ਕਾਰਵਾਈ ਕੀਤੀ ਜਾਵੇਗੀ।
ਪੰਜਾਬ ਸਰਕਾਰ ਵਲੋਂ 'ਸ਼ਹਿਰੀ ਵਿਕਾਸ' ਲਈ ਕਰੋੜਾਂ ਦਾ ਫੰਡ ਜਾਰੀ
NEXT STORY