ਹੁਸ਼ਿਆਰਪੁਰ— ਨਵੰਬਰ 2014 'ਚ ਡੇਰਾ ਬਾਬਾ ਨਾਨਕ 'ਚ ਬੀ. ਐੱਸ. ਐੱਫ. ਵੱਲੋਂ ਸਰਹੱਦ ਪਾਰ ਕਰਦੇ ਸਮੇਂ ਇਕ ਗੂੰਗਾ ਅਤੇ ਬਹਿਰਾ ਪਾਕਿਸਤਾਨੀ ਬੱਚਾ ਬਰਾਮਦ ਕੀਤਾ ਗਿਆ ਸੀ। ਇਹ ਬੱਚਾ ਪਿਛਲੇ 3 ਸਾਲਾਂ ਤੋਂ ਹੁਸ਼ਿਆਰਪੁਰ ਦੇ ਬਾਲ ਸੁਧਾਰ ਘਰ 'ਚ ਰਿਹਾ ਹੈ। ਇਹ ਬੱਚਾ ਹੁਣ ਤਿੰਨ ਸਾਲਾਂ ਬਾਅਦ ਆਪਣੇ ਪਾਕਿ 'ਚ ਸਥਿਤ ਘਰ ਜਾਵੇਗਾ। ਇਸ ਬੱਚੇ ਨੇ ਇਸ਼ਾਰਿਆਂ 'ਚ ਆਪਣੀ ਪਛਾਣ ਦੱਸਦੇ ਹੋਏ ਘਰ ਜਾਣ ਦੀ ਇੱਛਾ ਜ਼ਾਹਰ ਕੀਤੀ। 
ਰੋਪੜ ਦੇ ਸਕੂਲ ਪ੍ਰਕਾਸ਼ ਮੈਮੋਰੀਅਲ ਡੈੱਫ ਐਂਡ ਡਬ ਸਕੂਲ 'ਚ ਪੜਾਉਣ ਵਾਲੀ ਟੀਚਰ ਮੀਨੂੰ ਸ਼ਰਮਾ ਨੇ ਦੱਸਿਆ ਕਿ ਉਹ ਇਸ ਗੂੰਗੇ ਬੱਚੇ ਨੂੰ ਮਿਲੀ ਸੀ, ਉਸ ਨੇ ਬੱਚੇ ਨੂੰ ਕਈ ਤਸਵੀਰਾਂ ਦਿਖਾਈਆਂ ਅਤੇ ਉਸ ਨੇ ਪਾਕਿਸਤਾਨੀ ਕਰੰਸੀ ਅਤੇ ਪਾਕਿਸਤਾਨੀ ਖਿਡਾਰੀਆਂ ਦੀਆਂ ਤਸਵੀਰਾਂ ਦੀ ਪਛਾਣ ਕੀਤੀ। ਫਿਰ ਜਦੋਂ ਉਸ ਨੇ ਬਾਦਸ਼ਾਹੀ ਦੀ ਮਸਜ਼ਿਦ ਦੀ ਤਸਵੀਰ ਦਿਖਾਈ ਤਾਂ ਉਹ ਉਤਸ਼ਾਹਿਤ ਹੋ ਕੇ ਝੂਮ ਉੱਠਿਆ ਅਤੇ ਫਿਰ ਉਸ ਨੇ ਉਸ ਕੋਲੋਂ ਵੱਧ ਤੋਂ ਵੱਧ  ਜਾਣਨ ਦੀ ਕੋਸ਼ਿਸ਼ ਕੀਤੀ ਗਈ ਤਾਂ ਪਤਾ ਲੱਗਾ ਕਿ ਉਸ ਦੇ ਪਰਿਵਾਰ ਨੇ ਅਕਸਰ ਇਕ ਕਾਰ 'ਚ ਇਸ ਦਾ ਦੌਰਾ ਕੀਤਾ ਸੀ। ਇਸ ਦੌਰਾਨ ਉਸ ਨੇ ਮੀਨੂੰ ਨੂੰ ਘਰ ਛੱਡਣ ਦੀ ਇੱਛਾ ਜ਼ਾਹਰ ਕੀਤੀ। 
ਇਸ ਬੱਚੇ ਨੂੰ ਭਾਰਤ 'ਚ ਰੈੱਡ ਕ੍ਰਾਸ ਦੀ ਕੌਂਮਾਂਤਰੀ ਕਮੇਟੀ (ਆਈ.ਸੀ.ਆਰ.ਸੀ.) ਦੇ ਸੀਨੀਅਰ ਅਧਿਕਾਰੀ ਅਤੇ ਭਾਰਤੀ ਰੈੱਡ ਕ੍ਰਾਸ ਸੋਸਾਇਟੀ (ਆਈ.ਆਰ.ਸੀ.ਐੱਸ) ਨੇ ਭਾਜਪਾ ਦੇ ਰਾਸ਼ਟਰੀ ਉੱਪ ਪ੍ਰਧਾਨ ਅਤੇ ਆਈ. ਆਰ. ਸੀ. ਐੱਸ. ਦੇ ਉੱਪ ਪ੍ਰਧਾਨ ਅਵਿਨਾਸ਼ ਰਾਏ ਖੰਨਾ ਮਿਲੇ ਸਨ, ਜਿਨ੍ਹਾਂ ਨੇ ਵੱਖ-ਵੱਖ ਢੰਗਾਂ ਨਾਲ ਬੱਚੇ ਨੂੰ ਜਾਣਨ ਦੀ ਕੋਸ਼ਿਸ਼ ਕੀਤੀ ਅਤੇ ਇਸ ਦੌਰਾਨ ਬੱਚੇ ਨੇ ਇਸ਼ਾਰਿਆਂ 'ਚ ਘਰ ਵਾਪਸ ਜਾਣ ਦੀ ਇੱਛਾ ਜ਼ਾਹਰ ਕੀਤੀ।
ਖੰਨਾ ਨੇ ਦੱਸਿਆ ਕਿ ਇਸ ਮੁਲਾਕਾਤ ਨੂੰ ਲੜਕੇ ਬਾਰੇ 'ਚ ਵੱਧ ਜਾਣਨ ਲਈ ਉਸ ਦੀ ਸਹਿਮਤੀ ਲੈਣ ਲਈ ਵੀ ਵਿਵਸਥਾ ਕੀਤੀ ਗਈ ਸੀ ਕਿ ਉਹ ਘਰ ਜਾਣਾ ਚਾਹੁੰਦਾ। ਹੁਣ ਰੈੱਡ ਕ੍ਰਾਸ ਦੇ ਅਧਿਕਾਰੀ ਪਾਕਿਸਤਾਨ ਦੇ ਰੈੱਡ ਕ੍ਰੇਸ਼ੈਂਟ ਅਧਿਕਾਰੀਆਂ ਨਾਲ ਆਪਣੇ ਪਰਿਵਾਰ ਦੀ ਨਾਲ ਲੜਕੇ ਨੂੰ ਮਿਲਾਉਣ 'ਚ ਮਦਦ ਕਰਨਗੇ ਅਤੇ ਜਲਦੀ ਹੀ ਇਸ ਬੱਚੇ ਨੂੰ ਘਰ ਤੱਕ ਪਹੁੰਚਾਉਣਗੇ। ਉਨ੍ਹਾਂ ਨੇ ਅਜਿਹਾ ਲੱਗ ਰਿਹਾ ਹੈ ਕਿ ਇਹ ਲੜਕਾ ਲਾਹੌਰ ਦੇ ਨੇੜੇ ਦੇ ਸ਼ਹਿਰ ਤੋਂ ਹੈ। ਜ਼ਿਕਰਯੋਗ ਹੈ ਕਿ ਪੰਜਾਬ ਦੇ ਅਧਿਕਾਰੀਆਂ ਨੂੰ ਇਸ ਲੜਕੇ ਦੀ ਤਸਵੀਰ ਜਾਰੀ ਕਰਨ ਨੂੰ ਤਿੰਨ ਸਾਲ ਲੱਗ ਗਏ, ਕਿਉਂਕਿ ਲੜਕਾ ਗੂੰਗਾ-ਬਹਿਰਾ ਹੋਣ ਕਰਕੇ ਉਹ ਆਪਣੀ ਪਛਾਣ ਸਪਸ਼ਟ ਨਹੀਂ ਕਰ ਸਕਿਆ ਸੀ।
ਨੌਜਵਾਨ ਦਾ ਕਤਲ ਕਰਨ ਤੋਂ ਬਾਅਦ ਲਾਸ਼ ਝਾੜੀਆਂ 'ਚ ਸੁੱਟੀ
NEXT STORY