ਜਲੰਧਰ (ਬਿਊਰੋ)– ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਹਾਲ ਹੀ ’ਚ ਸੋਸ਼ਲ ਮੀਡੀਆ ’ਤੇ ਇਕ ਪੋਸਟ ਸਾਂਝੀ ਕੀਤੀ ਹੈ। ਇਸ ਪੋਸਟ ’ਚ ਦਿਲਜੀਤ ਦੋਸਾਂਝ ਸਰਬੱਤ ਦੇ ਭਲੇ ਦੀ ਅਰਦਾਸ ਮੰਗ ਰਹੇ ਹਨ ਤੇ ਇਹ ਉਮੀਦ ਕਰ ਰਹੇ ਹਨ ਕਿ ਕਿਸਾਨਾਂ ਦੇ ਮਸਲੇ ਦਾ ਜਲਦ ਹੱਲ ਨਿਕਲੇ।
ਦਿਲਜੀਤ ਨੇ ਜੋ ਤਸਵੀਰ ਸਾਂਝੀ ਕੀਤੀ ਹੈ ਉਹ ਕਿਸਾਨਾਂ ਦੇ ਅੰਦੋਲਨ ਵਲੋਂ ਸਿਰਜੇ ਗਏ ਇਤਿਹਾਸ ਨੂੰ ਦਰਸਾਉਂਦੀ ਹੈ। ਇਸ ਤਸਵੀਰ ’ਚ ਲਿਖਿਆ ਹੈ, ‘ਮਨੁੱਖੀ ਇਤਿਹਾਸ ’ਚ ਸਭ ਤੋਂ ਵੱਡਾ ਵਿਰੋਧ। ਜਿਸ ਦੀ ਅਗਵਾਈ ਪੰਜਾਬ ਦੀਆਂ ਕਿਸਾਨ ਯੂਨੀਅਨਾਂ ਨੇ ਕੀਤੀ। ਜਿਨ੍ਹਾਂ ’ਚ ਮਜ਼ਦੂਰ, ਕਿਸਾਨ ਤੇ ਸਹਿਯੋਗੀ ਵੀ ਸ਼ਾਮਲ ਹਨ। 250 ਮਿਲੀਅਨ ਭਾਗੀਦਾਰਾਂ ਦੇ ਨਾਲ, ਇਹ ਇਸ ਨੂੰ ਮਨੁੱਖੀ ਇਤਿਹਾਸ ਦਾ ਸਭ ਤੋਂ ਵੱਡਾ ਸੰਗਠਿਤ ਵਿਰੋਧ ਬਣਾਉਂਦਾ ਹੈ।’
ਦਿਲਜੀਤ ਤਸਵੀਰ ਨਾਲ ਕੈਪਸ਼ਨ ’ਚ ਲਿਖਦੇ ਹਨ, ‘ਸਰਬੱਤ ਦਾ ਭਲਾ, ਇਸੇ ਆਸ ’ਚ ਕਿ ਜਲਦ ਹੱਲ ਨਿਕਲੇ।’
ਦੱਸਣਯੋਗ ਹੈ ਕਿ ਦਿਲਜੀਤ ਦੋਸਾਂਝ ਵਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਰਾਹੀਂ ਕਿਸਾਨਾਂ ਦੀ ਵੱਧ-ਚੜ੍ਹ ਕੇ ਸੁਪੋਰਟ ਕੀਤੀ ਜਾ ਰਹੀ ਹੈ। ਦਿਲਜੀਤ ਦੋਸਾਂਝ ਨੇ ਖੁਦ ਦਿੱਲੀ ਧਰਨੇ ’ਚ ਪਹੁੰਚ ਕੇ ਕਿਸਾਨਾਂ ਦੀ ਮਦਦ ਲਈ 1 ਕਰੋੜ ਰੁਪਏ ਦਿੱਤੇ, ਜਿਨ੍ਹਾਂ ਨਾਲ ਉਹ ਕੜਾਕੇ ਦੀ ਠੰਡ ’ਚ ਜ਼ਰੂਰੀ ਵਸਤਾਂ ਲੈ ਸਕਣ।
ਨੋਟ– ਦਿਲਜੀਤ ਵਲੋਂ ਸਾਂਝੀ ਕੀਤੀ ਇਸ ਪੋਸਟ ’ਤੇ ਤੁਹਾਡੀ ਕੀ ਰਾਏ ਹੈ? ਕੁਮੈਂਟ ਕਰਕੇ ਦੱਸੋ।
ਚੰਡੀਗੜ੍ਹ ਵਾਸੀਆਂ ਲਈ ਚੰਗੀ ਖ਼ਬਰ, ਹੁਣ ਸੈਕਟਰ-42 ਦੀ ਝੀਲ 'ਤੇ ਵੀ ਲੈ ਸਕੋਗੇ ਬੋਟਿੰਗ ਦਾ ਮਜ਼ਾ
NEXT STORY