ਲੁਧਿਆਣਾ (ਮੁੱਲਾਂਪੁਰੀ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਪੱਕੇ ਸਿਆਸੀ ਆੜੀ ਡਿੰਪੀ ਢਿੱਲੋਂ ਨੇ ਜਿਸ ਤਰੀਕੇ ਨਾਲ ਅਕਾਲੀ ਦਲ ਨੂੰ ਦਿਨੇ ਤਾਰੇ ਦਿਖਾ ਕੇ ਤੇ ਬਾਗੀ ਹੋ ਕੇ ਆਪਣੀ ਗੱਲ ਲੋਕਾਂ ’ਚ ਰੱਖੀ ਹੈ ਤੇ ਇਸ ਤੋਂ ਬਾਅਦ ‘ਆਪ’ ’ਚ ਸ਼ਾਮਲ ਹੋਣ ਦਾ ਐਲਾਨ ਕੀਤਾ ਹੈ, ਉਸ ਨਾਲ ਅਕਾਲੀ ਦਲ ਦੇ ਆਗੂਆਂ ਦੇ ਹੱਥੋਂ ਤੋਤੇ ਉੱਡ ਗਏ ਹਨ।
ਸੁਖਬੀਰ ਬਾਦਲ ਤੇ ਡਿੰਪੀ ਢਿੱਲੋਂ ਦੀ ਯਾਰੀ ਇੰਨੀ ਪੱਕੀ ਸੀ ਕਿ ਲੋਕ ਮਾਲਵੇ ’ਚ ਉਨ੍ਹਾਂ ਦੀ ਯਾਰੀ ਦੀਆਂ ਚਰਚਾਵਾਂ ਕਰਦੇ ਸਨ, ਪਰ ਹੁਣ ਉਹੀ ਲੋਕ ਕਹਿ ਰਹੇ ਹਨ ਕਿ ਲੱਗਦਾ ‘ਲੱਡੂ ਮੁੱਕ ਗਏ, ਯਾਰਾਨੇ ਟੁੱਟ ਗਏ’। ਬਾਕੀ ਡਿੰਪੀ ਢਿੱਲੋਂ ਦੇ ਅਸਤੀਫੇ ਤੋਂ ਬਾਅਦ ਅਕਾਲੀ ਦਲ ਦੇ ਵੱਡੇ ਆਗੂਆਂ ਦਾ ਹੁਣ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੂੰ ਇਹ ਸੁਝਾਅ ਹੈ ਕਿ ਪ੍ਰਧਾਨ ਜੀ ਹੁਣ ਤੁਸੀਂ ਖੁਦ ਗਿੱਦੜਬਾਹੇ ਤੋਂ ਚੋਣ ਲੜੋ ਤੇ 1995 ਵਾਲਾ ਇਤਿਹਾਸ ਦੁਹਰਾਓ।
ਇਹ ਵੀ ਪੜ੍ਹੋ- ਰੱਖੜੀ ਵਾਲੇ ਦਿਨ ਨੌਜਵਾਨ ਨੇ ਭੈਣ-ਭਰਾ ਦੇ ਰਿਸ਼ਤੇ ਨੂੰ ਕੀਤਾ ਦਾਗ਼ਦਾਰ, ਮਾਂ ਕਹਿੰਦੀ- 'ਕੋਈ ਗੱਲ ਨਹੀਂ...'
ਬਾਕੀ ਦੇਖਦੇ ਹਾਂ ਕਿ ਸੁਖਬੀਰ ਸਿੰਘ ਬਾਦਲ ਮੈਦਾਨ ’ਚ ਉਤਰਦੇ ਹਨ ਜਾਂ ਨਹੀਂ, ਕਿਉਂਕਿ ਦੂਜੇ ਪਾਸੇ ਕਾਂਗਰਸ ਵੱਲੋਂ ਅੰਮ੍ਰਿਤਾ ਵੜਿੰਗ, ਭਾਜਪਾ ਵੱਲੋਂ ਮਨਪ੍ਰੀਤ ਸਿੰਘ ਬਾਦਲ, ਜਦਕਿ ਡਿੰਪੀ ਢਿੱਲੋਂ ਦੇ ‘ਆਪ’ 'ਚ ਸ਼ਾਮਲ ਹੋਣ ਤੋਂ ਬਾਅਦ ਪਾਰਟੀ ਉਮੀਦਵਾਰ ਬਣ ਸਕਦੇ ਹਨ। ਇਸ ਹਲਕੇ ਤੋਂ ਭਾਈ ਅੰਮ੍ਰਿਤਪਾਲ ਸਿੰਘ ਐੱਮ.ਪੀ. ਦਾ ਸਾਥੀ ਫਰੀਦਕੋਟ ਤੋਂ ਐੱਮ.ਪੀ. ਸਰਬਜੀਤ ਸਿੰਘ ਖਾਲਸਾ ਵੀ ਆਪਣੇ ਪੱਖੀ ਉਮੀਦਵਾਰ ਉਤਾਰ ਸਕਦੇ ਹਨ।
ਇਹ ਵੀ ਪੜ੍ਹੋ- ਨਹੀਂ ਰਿਲੀਜ਼ ਹੋਵੇਗੀ ਕੰਗਨਾ ਦੀ Emergency ! ਸਿੱਖ ਜਥੇਬੰਦੀਆਂ ਨੇ ਕਰ'ਤਾ ਵੱਡਾ ਐਲਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਕੜਾਹੇ 'ਚ ਡਿੱਗਣ ਕਾਰਨ ਹੋਈ ਸੇਵਾਦਾਰ ਦੀ ਮੌਤ ਤੋਂ ਬਾਅਦ ਸ਼੍ਰੋਮਣੀ ਕਮੇਟੀ ਦਾ ਵੱਡਾ ਫ਼ੈਸਲਾ, ਹੁਣ ਨਹੀਂ ਹੋਣਗੇ ਹਾਦਸੇ
NEXT STORY