ਫਿਰੋਜ਼ਪੁਰ (ਕੁਮਾਰ, ਮਲਹੋਤਰਾ, ਪਰਮਜੀਤ, ਖੁੱਲਰ)– ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦੀ ਫ਼ਿਲਮ 'ਐਮਰਜੈਂਸੀ' ਲਗਾਤਾਰ ਵਿਵਾਦਾਂ 'ਚ ਘਿਰਦੀ ਜਾ ਰਹੀ ਹੈ। ਫ਼ਿਲਮ 'ਚ ਸਿੱਖਾਂ ਦਾ ਅਕਸ ਗ਼ਲਤ ਤਰੀਕੇ ਨਾਲ ਦਿਖਾਏ ਜਾਣਨ ਕਾਰਨ ਸਿੱਖ ਜਥੇਬੰਦੀਆਂ ਸਿੱਖ ਸਟੂਡੈਂਟ ਫੈੱਡਰੇਸ਼ਨ ਮਹਿਤਾ, ਇੰਟਰਨੈਸ਼ਨਲ ਪੰਥਕ ਦਲ, ਏਕ ਨੂਰ ਖਾਲਸਾ ਫੌਜ, ਕਲਗੀਧਰ ਅੰਮ੍ਰਿਤਸਰ ਸੰਚਾਰ ਜਥਾ ਅਤੇ ਭਾਈ ਨੱਥਾ ਭਾਈ ਅਬਦੁੱਲਾ ਦੇ ਅਹੁਦੇਦਾਰਾਂ ਨੇ ਮੀਟਿੰਗ ਕਰ ਕੇ ਐਲਾਨ ਕੀਤਾ ਹੈ ਕਿ ਪੰਜਾਬ ’ਚ ਕੰਗਣਾ ਰਣੌਤ ਦੀ ਫਿਲਮ ‘ਐਮਰਜੈਂਸੀ’ ਕਿਸੇ ਵੀ ਹਾਲਤ ’ਚ 6 ਸਤੰਬਰ ਨੂੰ ਰਿਲੀਜ਼ ਨਹੀਂ ਹੋਣ ਦਿੱਤੀ ਜਾਵੇਗੀ।
ਸਿੱਖ ਜਥੇਬੰਦੀਆਂ ਦੇ ਅਹੁਦੇਦਾਰ ਬਾਬਾ ਸਤਨਾਮ ਸਿੰਘ ਵੱਲੀਆਂ, ਭਾਈ ਜਸਪਾਲ ਸਿੰਘ, ਜਰਨੈਲ ਸਿੰਘ ਗਾਬੜੀਆ, ਹਿੰਮਤ ਸਿੰਘ, ਲਖਬੀਰ ਸਿੰਘ ਮਹਾਲਮ, ਪਿੱਪਲ ਸਿੰਘ, ਗੁਰਨਾਮ ਸਿੰਘ, ਸਵਰਨ ਸਿੰਘ ਖਾਲਸਾ, ਗੁਰਮੀਤ ਸਿੰਘ ਸਿੱਧੂ, ਡਾ. ਮਨਜੀਤ ਸਿੰਘ, ਸੁਖਮੰਦਰ ਸਿੰਘ, ਭਗਵਾਨ ਸਿੰਘ, ਸਾਹਬ ਸਿੰਘ ਅਤੇ ਬਲਵੀਰ ਸਿੰਘ ਆਦਿ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਸਿਨੇਮਾ ਮਾਲਕਾਂ ਨਾਲ ਮੀਟਿੰਗ ਕਰ ਕੇ ਉਨ੍ਹਾਂ ਨੂੰ 6 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਫਿਲਮ ‘ਐਮਰਜੈਂਸੀ’ ਨੂੰ ਆਪਣੇ ਸਿਨੇਮਾਘਰਾਂ ਵਿਚ ਨਾ ਦਿਖਾਉਣ ਲਈ ਕਿਹਾ ਗਿਆ ਹੈ।
ਇਹ ਵੀ ਪੜ੍ਹੋ- ਕੰਗਨਾ 'ਤੇ ਰਾਜਾ ਵੜਿੰਗ ਦਾ ਤਿੱਖਾ ਹਮਲਾ, ਕਿਹਾ- ''ਅਜਿਹੇ ਬਿਆਨ ਦੇਣਾ ਪਾਗਲ ਇਨਸਾਨ ਦੀ ਨਿਸ਼ਾਨੀ...''
ਉਨ੍ਹਾਂ ਦੋਸ਼ ਲਾਇਆ ਕਿ ਇਸ ਫਿਲਮ ’ਚ ਸਿੱਖਾਂ ਨੂੰ ਖਾਲਿਸਤਾਨੀ ਅਤੇ ਕੱਟੜਪੰਥੀ ਵਜੋਂ ਦਿਖਾਇਆ ਗਿਆ ਹੈ ਅਤੇ ਇਸ ਫਿਲਮ ’ਚ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੇ ਬਹੁਤ ਸਾਰੇ ਸੀਨ ਹਨ, ਜੋ ਬਰਦਾਸ਼ਤਯੋਗ ਨਹੀਂ ਹਨ ਅਤੇ ਇਸ ਫਿਲਮ ਨਾਲ ਪੰਜਾਬ ’ਚ ਆਪਸੀ ਭਾਈਚਾਰਕ ਸਾਂਝ ’ਤੇ ਮਾੜੇ ਪ੍ਰਭਾਵ ਪੈ ਸਕਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਸਿਨੇਮਾ ਮਾਲਕਾਂ ਵੱਲੋਂ ਭਰੋਸਾ ਦਿੱਤਾ ਗਿਆ ਹੈ ਕਿ ਉਹ ਇਸ ਫਿਲਮ ਨੂੰ ਆਪਣੇ ਸਿਨੇਮਾ ਘਰਾਂ ’ਚ ਨਹੀਂ ਦਿਖਾਉਣਗੇ।
ਇਹ ਵੀ ਪੜ੍ਹੋ- ਰੱਖੜੀ ਵਾਲੇ ਦਿਨ ਨੌਜਵਾਨ ਨੇ ਭੈਣ-ਭਰਾ ਦੇ ਰਿਸ਼ਤੇ ਨੂੰ ਕੀਤਾ ਦਾਗ਼ਦਾਰ, ਮਾਂ ਕਹਿੰਦੀ- 'ਕੋਈ ਗੱਲ ਨਹੀਂ...'
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਜਨਮਾਸ਼ਟਮੀ ਦੇਖਣ ਗਏ ਨੌਜਵਾਨ ਦੀ ਟ੍ਰੇਨ ਦੀ ਚਪੇਟ 'ਚ ਆਉਣ ਕਾਰਨ ਹੋਈ ਮੌਤ, 12ਵੀਂ ਦਾ ਵਿਦਿਆਰਥੀ ਸੀ ਮ੍ਰਿਤਕ
NEXT STORY