ਦੀਨਾਨਗਰ (ਕਪੂਰ)-ਅੱਪਰਬਾਰੀ ਦੁਆਬ ਨਹਿਰ ਨਾਨੋਨੰਗਲ ਪੁਲ ਕੋਲ ਵਿਆਹ ਸਮਾਗਮ ਤੋਂ ਬਾਅਦ ਵਾਪਸ ਪਰਤ ਰਹੇ ਬਰਾਤੀਆਂ ਨਾਲ ਭਰੀ ਬੱਸ ਦੇ ਪਲਟਣ ਕਾਰਨ 18 ਲੋਕਾਂ ਦੇ ਜ਼ਖ਼ਮੀ ਹੋਣ ਦੀ ਸੂਚਨਾ ਮਿਲੀ ਹੈ, ਜਿਨ੍ਹਾਂ ’ਚੋਂ ਤਿੰਨ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਅੱਜ ਸਵੇਰੇ ਗੁਡਾ ਮੀਰਥਲ ਤੋਂ ਇਕ ਬਰਾਤ ਦੀਨਾਨਗਰ ਇਲਾਕੇ ਦੇ ਪਿੰਡ ਪਨਿਆੜ ’ਚ ਸਥਿਤ ਐੱਚ. ਕੇ. ਰਿਜ਼ੋਰਟ ’ਚ ਆਈ ਸੀ ਅਤੇ ਵਿਆਹ ਤੋਂ ਬਾਅਦ ਜਦੋਂ ਇਹ ਬੱਸ ਬਰਾਤੀਆਂ ਨਾਲ ਵਾਪਸ ਗੁਡਾ ਮੀਰਥਲ ਵੱਲ ਜਾ ਰਹੀ ਸੀ ਤਾਂ ਅਚਾਨਕ ਬੱਸ ਬੇਕਾਬੂ ਹੋ ਕੇ ਅੱਪਰਬਾਰੀ ਦੁਆਬ ਨਹਿਰ ’ਚ ਜਾ ਡਿੱਗੀ ਅਤੇ ਹਫੜਾ-ਦਫੜੀ ਮਚ ਗਈ।
ਇਹ ਵੀ ਪੜ੍ਹੋ : ਬੁਢਲਾਡਾ ’ਚ ਵਾਪਰੇ ਦਰਦਨਾਕ ਸੜਕ ਹਾਦਸੇ ’ਚ ਨੌਜਵਾਨ ਦੀ ਮੌਤ
ਬੱਸ ਦੇ ਡਿੱਗਣ ਦੀ ਸੂਚਨਾ ਮਿਲਦੇ ਹੀ ਥਾਣਾ ਸਦਰ ਦੇ ਇੰਚਾਰਜ ਮੋਹਿਤ ਕੁਮਾਰ ਨੇ ਪੁਲਸ ਪਾਰਟੀ ਸਮੇਤ ਮੌਕੇ ’ਤੇ ਪਹੁੰਚ ਕੇ ਬਾਕੀ ਲੋਕਾਂ ਦੀ ਮਦਦ ਨਾਲ ਨਹਿਰ ’ਚ ਬੱਸ ਨੂੰ ਬਾਹਰ ਕੱਢਿਆ ਅਤੇ ਐਂਬੂਲੈਂਸ ਦਾ ਪ੍ਰਬੰਧ ਕੀਤਾ। ਸੀ. ਐੱਚ. ਸੀ. ਹਸਪਤਾਲ ਸਿੰਗੋਵਾਲ ਵਿਖੇ ਜ਼ਖ਼ਮੀਆਂ ਨੂੰ ਪਹੁੰਚਾਇਆ, ਉਥੇ ਸਾਰੇ ਲੋਕਾਂ ਨੂੰ ਮੁੱਢਲੀ ਸਹਾਇਤਾ ਦਿੱਤੀ ਗਈ। ਬੱਸ ’ਚ 25-30 ਬਰਾਤੀ ਸਨ।
ਇਹ ਵੀ ਪੜ੍ਹੋ : ਅਹਿਮ ਖ਼ਬਰ : ADGP ਟਰੈਫਿਕ ਨੇ ਜੁਗਾੜੂ ਮੋਟਰਸਾਈਕਲ ਰੇਹੜੀਆਂ ’ਤੇ ਪਾਬੰਦੀ ਵਾਲਾ ਫ਼ੈਸਲਾ ਲਿਆ ਵਾਪਸ
ਬਰਾਤੀਆਂ ਦਾ ਦੋਸ਼ ਹੈ ਕਿ ਬੱਸ ਡਰਾਈਵਰ ਨੇ ਸ਼ਰਾਬ ਪੀਤੀ ਹੋਈ ਸੀ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਹਸਪਤਾਲ ਪੁੱਜੇ ਜ਼ਖ਼ਮੀਆਂ ’ਚ ਸੁਨੀਲ ਕੁਮਾਰ ਪੁੱਤਰ ਜੋਗਿੰਦਰ ਪਾਲ ਬੱਸ ਡਰਾਈਵਰ, ਰਵਿੰਦਰ ਸਿੰਘ, ਸੰਗਮ ਸਿੰਘ, ਬਲਵੀਰ ਸਿੰਘ, ਸਾਧਨਾ ਠਾਕੁਰ, ਸ਼ਾਇਨਾ, ਵਿਸ਼ਾਲ ਸਿੰਘ, ਰਸ਼ਪਾਲ ਸਿੰਘ ਆਦਿ ਸ਼ਾਮਲ ਹਨ। ਸਾਰੇ ਜ਼ਖਮੀ ਖ਼ਤਰੇ ਤੋਂ ਬਾਹਰ ਦੱਸੇ ਜਾ ਰਹੇ ਹਨ।
ਅੱਗ ਲੱਗਣ ਕਾਰਨ ਪ੍ਰਵਾਸੀ ਮਜ਼ਦੂਰਾਂ ਦੀਆਂ 3 ਝੁੱਗੀਆਂ ਸੜ ਕੇ ਸੁਆਹ, 7 ਮਹੀਨੇ ਦੀ ਬੱਚੀ ਝੁਲਸੀ
NEXT STORY