ਲੁਧਿਆਣਾ, (ਮੁਕੇਸ਼)— ਭੁੱਖ ਦੇ ਅੱਗੇ 1100 ਕਿਲੋਮੀਟਰ ਤੋਂ ਵੀ ਵੱਧ ਦੀ ਦੂਰੀ ਅਪਾਹਜ ਓਮ ਪ੍ਰਕਾਸ਼, ਬੁੱਧੀ ਰਾਮ ਨੂੰ ਪਲਾਇਨ ਕਰਨ ਤੋਂ ਰੋਕ ਨਹੀਂ ਸਕੀ। ਉਸ ਨੇ ਕਿਹਾ ਕਿ ਉਹ ਅੰਮ੍ਰਿਤਸਰ ਵਿਖੇ ਇਕ ਫੈਕਟਰੀ 'ਚ ਪੈਕਿੰਗ ਦਾ ਕੰਮ ਕਰਦਾ ਸੀ। ਲਾਕਡਾਊਨ ਮਗਰੋਂ ਕੰਮਕਾਜ ਠੱਪ ਹੋ ਗਿਆ। ਫੈਕਟਰੀ ਮਾਲਕ ਨੇ 22 ਦਿਨਾਂ ਦੀ ਤਨਖਾਹ 'ਚੋਂ ਪੈਸੇ ਕੱਟ ਲਏ ਅਤੇ ਕਿਹਾ ਜੋ ਹੈ ਇਸ ਨਾਲ ਹੀ ਸਾਰੋ ਮੁੜ ਕੇ ਕੋਈ ਸਾਰ ਨਹੀਂ ਲਈ। ਪੈਸੇ ਖਤਮ ਹੋਣ 'ਤੇ ਰੋਟੀ ਦੇ ਲਾਲੇ ਪੈ ਗਏ। ਮਕਾਨ ਮਾਲਕ ਕਿਰਾਏ ਲਈ ਤੰਗ ਕਰਨ ਲੱਗ ਪਿਆ ਘਰ ਜੋ ਰਾਸ਼ਨ ਸੀ, ਉਹ ਵੀ ਮੁੱਕ ਗਿਆ। ਕੋਈ ਹੀਲਾ ਨਾ ਹੁੰਦਾ ਦੇਖ ਕੇ ਉਨ੍ਹਾਂ ਪਿੰਡ ਦੇ ਹੋਰ ਨਾਲ ਕੰਮ ਕਰਦੇ ਮਜ਼ਦੂਰਾਂ ਨਾਲ ਪਿੰਡ ਨੂੰ ਪਲਾਇਨ ਕਰਨ ਦਾ ਮਨ ਬਣਾ ਲਿਆ ਤੇ ਅੰਮ੍ਰਿਤਸਰ ਤੋਂ ਫੈਜ਼ਾਬਾਦ ਲਈ ਤੁਰ ਪਏ। ਰਸਤੇ ਵਿਚ ਕਿਸੇ ਨੇ ਲਿਫਟ ਵੀ ਨਹੀਂ ਦਿੱਤੀ ਪਰ ਭੁੱਖ ਮੂਹਰੇ ਉਨ੍ਹਾਂ ਦੇ ਹੌਸਲੇ ਬੁਲੰਦ ਹਨ। ਆਰਤੀ ਦੇਵੀ, ਸ਼ਾਂਤੀ ਦੇਵੀ, ਸੁਜਾਤਾ ਰਾਣੀ, ਸ਼ਿਵ ਨਾਥ ਨੇ ਕਿਹਾ ਕਿ ਭੁੱਖ ਕੀ ਹੁੰਦੀ ਹੈ, ਓਹੀ ਜਾਣੇ ਜਿਸ ਦੇ ਢਿੱਡ 'ਚ ਅੱਗ ਲੱਗੀ ਹੋਵੇ।
ਸਰਕਾਰੀ ਕਣਕ ਦੀ ਵੰਡ ਮੌਕੇ ਸੁਰੱਖਿਆ ਇੰਤਜ਼ਾਮ ਪੁਖਤਾ ਕੀਤੇ ਜਾਣ : ਆਸ਼ੂ
NEXT STORY