ਗੁਰਦਾਸਪੁਰ, (ਵਿਨੋਦ, ਦੀਪਕ)- ਸਿਟੀ ਪੁਲਸ ਗੁਰਦਾਸਪੁਰ ਵੱਲੋਂ ਅੱਜ ਨਕਲੀ ਪਨੀਰ ਬਣਾਉਣ ਵਾਲੀ ਇਕ ਫੈਕਟਰੀ ਦਾ ਪਰਦਾਫਾਸ਼ ਕਰ ਕੇ ਵੱਡੀ ਮਾਤਰਾ 'ਚ ਨਕਲੀ ਪਨੀਰ ਬਰਾਮਦ ਕੀਤਾ ਗਿਆ।
ਸਿਟੀ ਪੁਲਸ ਸਟੇਸ਼ਨ ਗੁਰਦਾਸਪੁਰ ਦੇ ਇੰਚਾਰਜ ਸ਼ਾਮ ਲਾਲ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਗੁਪਤ ਸੂਚਨਾ ਮਿਲੀ ਸੀ ਕਿ ਸ਼ਹਿਰ 'ਚ ਨਕਲੀ ਪਨੀਰ ਵੇਚਿਆ ਜਾ ਰਿਹਾ ਹੈ ਤੇ ਇਸ ਪਨੀਰ ਕਾਰਨ ਲੋਕਾਂ ਦੀ ਸਿਹਤ 'ਤੇ ਅਸਰ ਪੈ ਰਿਹਾ ਹੈ, ਜਿਸ ਦੇ ਆਧਾਰ 'ਤੇ ਨਕਲੀ ਪਨੀਰ ਬਣਾਉਣ ਵਾਲਿਆਂ ਦੀ ਤਲਾਸ਼ ਕੀਤੀ ਜਾ ਰਹੀ ਸੀ। ਇਸੇ ਦੌਰਾਨ ਪਤਾ ਲੱਗਾ ਕਿ ਕ੍ਰਿਸ਼ਨਾ ਮੰਦਿਰ ਕੋਲ ਇਕ ਇਮਾਰਤ 'ਚ ਨਕਲੀ ਪਨੀਰ ਤੇ ਖੋਇਆ ਬਣਾਉਣ ਦਾ ਕੰਮ ਚੱਲ ਰਿਹਾ ਹੈ ਤੇ ਇਸ ਇਮਾਰਤ ਦਾ ਮਾਲਕ ਪਠਾਨਕੋਟ 'ਚ ਰਹਿੰਦਾ ਹੈ ਤੇ ਉਸ ਦੇ ਕਰਮਚਾਰੀ ਇਥੇ ਇਹ ਨਾਜਾਇਜ਼ ਧੰਦਾ ਕਰਦੇ ਹਨ।
ਇਸ ਸੰਬੰਧੀ ਅੱਜ ਉਨ੍ਹਾਂ ਸਿਟੀ ਪੁਲਸ ਸਟੇਸ਼ਨ ਦੇ ਏ.ਐੱਸ.ਆਈ. ਰਜਿੰਦਰ ਕੁਮਾਰ ਤੇ ਬਨਾਰਸੀ ਦਾਸ ਸਮੇਤ ਪੁਲਸ ਫੋਰਸ ਨਾਲ ਫੈਕਟਰੀ 'ਤੇ ਛਾਪੇਮਾਰੀ ਕੀਤੀ। ਮੌਕੇ 'ਤੇ ਤਿੰਨ ਕਰਮਚਾਰੀ ਨਕਲੀ ਪਨੀਰ ਬਣਾਉਂਦੇ ਹੋਏ ਫੜੇ ਗਏ ਤੇ 6 ਕੁਇੰਟਲ 25 ਕਿਲੋ ਨਕਲੀ ਪਨੀਰ ਬਰਾਮਦ ਹੋਇਆ, ਜਿਸ ਨੂੰ ਕਬਜ਼ੇ 'ਚ ਲੈ ਕੇ ਕਰਮਚਾਰੀਆਂ ਨੂੰ ਪੁੱਛਗਿੱਛ ਲਈ ਹਿਰਾਸਤ 'ਚ ਲਿਆ ਗਿਆ ਹੈ ਤੇ ਫੈਕਟਰੀ ਦੇ ਮਾਲਕ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਫੈਕਟਰੀ 'ਚ ਰੋਜ਼ਾਨਾ ਵੱਡੀ ਮਾਤਰਾ 'ਚ ਨਕਲੀ ਸਾਮਾਨ ਤਿਆਰ ਕੀਤਾ ਜਾਂਦਾ ਸੀ।
ਲੋਕ ਸਭਾ 'ਚ ਪੇਸ਼ ਮੈਡੀਕਲ ਕਮਿਸ਼ਨ ਬਿੱਲ ਗੈਰ-ਲੋਕਤੰਤਰੀ : ਬ੍ਰਹਮ ਮਹਿੰਦਰਾ
NEXT STORY