ਜਲੰਧਰ (ਸੋਨੂੰ)- ਜਲੰਧਰ ਵਿਚ ਲੁਟੇਰਿਆਂ ਦੇ ਹੌਂਸਲੇ ਬੁਲੰਦ ਹੁੰਦੇ ਜਾ ਰਹੇ ਹਨ। ਤਾਜ਼ਾ ਘਟਨਾ ਫੁੱਟਬਾਲ ਚੌਕ 'ਤੇ ਜੀ. ਐੱਸ. ਹੌਂਡਾ ਸ਼ੋਅਰੂਮ ਨੇੜੇ ਵਾਪਰੀ, ਜਿੱਥੇ ਇਕ ਮੋਟਰਸਾਈਕਲ ਚੋਰੀ ਹੋ ਗਿਆ। ਇਹ ਘਟਨਾ ਸੀ. ਸੀ. ਟੀ. ਵੀ. ਕੈਮਰਿਆਂ ਵਿੱਚ ਕੈਦ ਹੋ ਗਈ। ਹੈਰਾਨੀ ਦੀ ਗੱਲ ਹੈ ਕਿ ਇਹ ਮੁੱਖ ਚੌਕ ਹੈ ਅਤੇ ਥੋੜ੍ਹੀ ਹੀ ਦੂਰੀ 'ਤੇ ਇਕ ਪੁਲਸ ਚੌਕੀ ਸਥਿਤ ਹੈ, ਜੋ ਵਾਹਨ ਚਾਲਕਾਂ ਦੇ ਕਰਦੀ ਹੈ। ਮੁੱਖ ਚੌਕ ਨੇੜੇ ਇਹ ਚੋਰੀ ਦੀ ਵਾਰਦਾਤ ਹੋਣਾ ਪ੍ਰਸ਼ਾਸਨ ਦੀ ਕਾਰਗੁਜ਼ਾਰੀ 'ਤੇ ਸਵਾਲ ਖੜ੍ਹੇ ਕਰਦੀ ਹੈ।

ਸਾਹਮਣੇ ਆਈ ਸੀ. ਸੀ. ਟੀ. ਵੀ. ਫੁਟੇਜ 'ਚ ਵੇਖਿਆ ਜਾ ਸਕਦਾ ਹੈ ਕਿ ਇਕ ਚੋਰ ਕੱਲ੍ਹ ਰਾਤ 8 ਵਜੇ ਇਮਾਰਤ ਦੇ ਬਾਹਰ ਖੜ੍ਹੀ ਸਪਲੈਂਡਰ ਬਾਈਕ ਨੰਬਰ PB08EZ3099 ਲੈ ਕੇ ਫਰਾਰ ਹੋ ਗਿਆ। ਵੀਡੀਓ ਵਿੱਚ ਇਕ ਨੌਜਵਾਨ ਫੋਨ 'ਤੇ ਗੱਲ ਕਰਨ ਅਤੇ ਆਲੇ-ਦੁਆਲੇ ਵੇਖਣ ਦੇ ਬਹਾਨੇ ਬਾਈਕ ਵੱਲ ਆਉਂਦਾ ਵਿਖਾਈ ਦੇ ਰਿਹਾ ਹੈ। ਫਿਰ ਉਹ ਬਾਈਕ ਲੈ ਕੇ ਮੌਕੇ ਤੋਂ ਭੱਜ ਜਾਂਦਾ ਹੈ। ਚੋਰ 10 ਸਕਿੰਟਾਂ ਵਿੱਚ ਚਾਬੀ ਲਗਾ ਕੇ ਬਾਈਕ ਲੈ ਗਿਆ ਅਤੇ ਭੱਜ ਗਿਆ।
ਇਹ ਵੀ ਪੜ੍ਹੋ: ਪੰਜਾਬ ਦੇ ਵਿਦਿਆਰਥੀ ਲਈ ਖੜ੍ਹੀ ਹੋਈ ਵੱਡੀ ਮੁਸੀਬਤ! NCERT ਦੀਆਂ ਕਿਤਾਬਾਂ ਨੂੰ ਲੈ ਕੇ...
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਪੰਜਾਬ 'ਚ ਵੱਜਣ ਲੱਗਾ ਸੀ ਵੱਡਾ ਡਾਕਾ, ਪੁਲਸ ਨੇ ਐਨ ਮੌਕੇ ਜਾ ਕੇ ਫੜ ਲਏ ਮੁਲਜ਼ਮ
NEXT STORY