ਬਠਿੰਡਾ, (ਬਲਵਿੰਦਰ)— ਆਮ ਗੱਲ ਹੈ ਕਿ ਪੰਜਾਬ 'ਚ ਕਰਜ਼ੇ ਕਾਰਨ ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ ਪਰ ਅੱਜ ਇਕ ਦਿਹਾੜੀਦਾਰ ਮਜ਼ਦੂਰ ਦੇ 18 ਸਾਲਾ ਵਿਦਿਆਰਥੀ ਪੁੱਤਰ ਨੇ ਵੀ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਉਹ ਜਾਂਦੇ-ਜਾਂਦੇ ਕਹਿ ਗਿਆ ਕਿ 'ਉਸ ਦੇ ਸੁਪਨੇ ਬਹੁਤ ਵੱਡੇ ਸਨ ਪਰ ਪਰਿਵਾਰਕ ਪੌੜੀਆਂ ਉਥੋਂ ਤੱਕ ਨਹੀਂ ਪਹੁੰਚ ਸਕਦੀਆਂ, ਇਸ ਲਈ ਉਹ ਦੂਸਰਾ ਜਨਮ ਲੈਣ ਖਾਤਰ ਇਸ ਜਨਮ ਨੂੰ ਖਤਮ ਕਰ ਰਿਹਾ ਹੈ'।
ਥਾਣਾ ਥਰਮਲ ਬਠਿੰਡਾ ਦੇ ਤਫਤੀਸ਼ੀ ਅਧਿਕਾਰੀ ਇਕਬਾਲ ਸਿੰਘ ਅਨੁਸਾਰ ਗੁਰਲਾਭ ਸਿੰਘ ਦਾ ਪਿਤਾ ਗੁਰਦੇਵ ਸਿੰਘ ਦਿਹਾੜੀਦਾਰ ਹੈ ਪਰ ਸਰੀਰਕ ਕਮਜ਼ੋਰੀ ਕਾਰਨ ਵਿਹਲਾ ਹੀ ਰਹਿੰਦਾ ਹੈ, ਜਦਕਿ ਉਸ ਦਾ ਭਰਾ ਵੀ ਵਿਹਲਾ ਹੀ ਹੈ। ਇਸ ਲਈ ਘਰ ਦੀ ਜ਼ਿੰਮੇਵਾਰੀ ਗੁਰਲਾਭ ਸਿੰਘ ਤੇ ਉਸ ਦੀ ਮਾਂ 'ਤੇ ਹੀ ਸੀ ਪਰ ਉਹ ਪੜ੍ਹ ਕੇ ਕੁਝ ਬਣਨਾ ਚਾਹੁੰਦਾ ਸੀ। ਇਸ ਲਈ ਜ਼ਿੱਦ ਕਰ ਕੇ ਬੜੀ ਮੁਸ਼ਕਲ ਨਾਲ ਉਹ ਦਸਵੀਂ ਪਾਸ ਕਰ ਗਿਆ। ਹੁਣ ਮਾਂ ਨੇ ਵੀ ਹੱਥ ਖੜ੍ਹੇ ਕਰ ਦਿੱਤੇ ਕਿ ਉਹ ਉਸ ਨੂੰ ਅੱਗੇ ਪੜ੍ਹਾਉਣ 'ਚ ਅਸਮਰੱਥ ਹੈ ਕਿਉਂਕਿ ਉਸ ਦੀ ਭੈਣ ਦੇ ਵਿਆਹ ਖਾਤਰ ਲਿਆ ਡੇਢ ਲੱਖ ਰੁਪਏ ਦਾ ਕਰਜ਼ਾ ਵੀ ਪਹਾੜ ਬਣਿਆ ਖੜ੍ਹਾ ਸੀ।
ਫਿਰ ਉਸ ਦੀ ਨਿਰਾਸ਼ ਜ਼ਿੰਦਗੀ 'ਚ ਇਕ ਫਰਿਸ਼ਤਾ ਰਿਟਾ. ਮਾਸਟਰ ਜਗਰਾਜ ਸਿੰਘ ਵਾਸੀ ਆਦਰਸ਼ ਨਗਰ ਬਠਿੰਡਾ ਆਇਆ, ਜਿਸ ਨੇ ਉਸ ਦੀ ਸਾਰੀ ਪੜ੍ਹਾਈ ਆਦਿ ਦਾ ਖਰਚਾ ਆਪਣੇ ਸਿਰ ਲੈ ਲਿਆ। ਮਾਸਟਰ ਨੇ ਗੁਰਲਾਭ ਸਿੰਘ ਨੂੰ ਆਪਣੇ ਘਰ ਰੱਖ ਲਿਆ ਤੇ ਇਥੋਂ ਗੁਰੂ ਕਾਸ਼ੀ ਪਬਲਿਕ ਸਕੂਲ 'ਚ ਅਗਲੇਰੀ ਪੜ੍ਹਾਈ ਖਾਤਰ ਦਾਖਲਾ ਵੀ ਦਿਵਾ ਦਿੱਤਾ। ਇਸ ਦੇ ਬਾਵਜੂਦ ਆਪਣੇ ਘਰੇਲੂ ਹਾਲਾਤ ਅਤੇ ਪਹਾੜ ਜਿਹੇ ਕਰਜ਼ੇ ਨੂੰ ਦੇਖ ਕੇ ਹਮੇਸ਼ਾ ਉਹ ਪ੍ਰੇਸ਼ਾਨ ਰਹਿੰਦਾ ਸੀ। ਮਾਸਟਰ ਜੁਗਰਾਜ ਹਮੇਸ਼ਾ ਉਸ ਨੂੰ ਪ੍ਰੇਰਿਤ ਕਰਦੇ ਰਹਿੰਦੇ ਸਨ ਪਰ ਬੀਤੀ ਰਾਤ ਉਸ ਨੇ ਆਪਣੇ ਕਮਰੇ 'ਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਪੁਲਸ ਨੇ ਕਾਨੂੰਨੀ ਕਾਰਵਾਈ ਉਪਰੰਤ ਲਾਸ਼ ਪਰਿਵਾਰ ਹਵਾਲੇ ਕਰ ਦਿੱਤੀ ਹੈ।
ਬੰਦੇ ਮਾਤਰਮ ਸ਼ਬਦ ਨਾਲ ਸ਼੍ਰੋਮਣੀ ਅਕਾਲੀ ਦਲ ਦਾ ਕੋਈ ਵਿਰੋਧ ਨਹੀਂ : ਹਰਸਿਮਰਤ
NEXT STORY