ਪਟਿਆਲਾ (ਜੋਸਨ) - ਦੇਸ਼ ਦੇ ਸਵੱਛ ਸ਼ਹਿਰਾਂ 'ਚ ਪਟਿਆਲਾ ਦੀ ਰੈਂਕਿੰਗ ਸੁਧਾਰਨ ਲਈ ਜ਼ਿਲਾ ਪ੍ਰਸ਼ਾਸਨ ਨੇ ਨਗਰ ਨਿਗਮ ਨਾਲ ਮਿਲ ਕੇ ਵੱਡੀ ਮੁਹਿੰਮ ਛੇੜੀ ਹੈ। ਇਸ ਤਹਿਤ ਪ੍ਰਸ਼ਾਸਨ ਨੇ ਮਿੰਨੀ ਸਕੱਤਰੇਤ ਵਿਖੇ ਜ਼ਿਲੇ ਵਿਚ ਕੰਮ ਕਰ ਰਹੇ ਰਾਜ ਅਤੇ ਕੇਂਦਰ ਸਰਕਾਰ ਦੇ ਸਾਰੇ ਵਿਭਾਗਾਂ, ਬੈਂਕਾਂ ਅਤੇ ਹੋਰ ਸੰਸਥਾਵਾਂ ਦੇ ਮੁਖੀਆਂ ਨੂੰ ਬੁਲਾ ਕੇ ਕੀਤੇ ਜਾਣ ਵਾਲੇ ਕੰਮਾਂ ਸਬੰਧੀ ਨਿਰਦੇਸ਼ ਦਿੱਤੇ ਹਨ।
ਡਿਪਟੀ ਕਮਿਸ਼ਨਰ ਕੁਮਾਰ ਅਮਿਤ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ 'ਚ ਨਿਗਮ ਕਮਿਸ਼ਨਰ ਗੁਰਮੀਤ ਸਿੰਘ ਖਹਿਰਾ ਨੇ ਦੱਸਿਆ ਕਿ ਪਟਿਆਲੇ ਦੀ ਰੈਂਕਿੰਗ ਪਿਛਲੇ ਸਾਲ ਦੇਸ਼ ਦੇ 462 ਸ਼ਹਿਰਾਂ 'ਚੋਂ 411ਵੇਂ ਨੰਬਰ 'ਤੇ ਆਈ ਸੀ, ਜਿਸ ਨੂੰ ਉਚਿਤ ਨਹੀਂ ਕਿਹਾ ਜਾ ਸਕਦਾ। ਉਨ੍ਹਾਂ ਕਿਹਾ ਕਿ 4 ਜਨਵਰੀ ਤੋਂ ਦੇਸ਼ ਭਰ 'ਚ ਸ਼ੁਰੂ ਹੋਏ ਸਰਵੇਖਣ ਲਈ ਭਾਰਤ ਸਰਕਾਰ ਦੀਆਂ ਟੀਮਾਂ ਵੱਖ-ਵੱਖ ਸ਼ਹਿਰਾਂ 'ਚ ਜਾ ਕੇ ਲੋਕਾਂ ਨਾਲ ਗੱਲਬਾਤ ਕਰ ਕੇ ਸਾਫ-ਸਫਾਈ ਬਾਰੇ ਜਾਣਕਾਰੀ ਲੈ ਰਹੀਆਂ ਹਨ। ਜੇਕਰ ਅਸੀਂ ਕੁੱਝ ਕੰਮ ਠੀਕ ਤਰੀਕੇ ਨਾਲ ਕਰ ਲਈਏ ਤਾਂ ਸ਼ਹਿਰ ਦੀ ਰੈਂਕਿੰਗ 'ਚ ਵੱਡਾ ਸੁਧਾਰ ਆ ਸਕਦਾ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਨੂੰ ਸਾਫ-ਸੁਥਰਾ ਬਣਾਉਣ 'ਚ ਲੋਕਾਂ ਦਾ ਸਹਿਯੋਗ ਬਹੁਤ ਜ਼ਰੂਰੀ ਹੈ।
ਸਵੱਛਤਾ ਐਪ ਨੂੰ ਵੱਧ ਤੋਂ ਵੱਧ ਡਾਊਨਲੋਡ ਕੀਤਾ ਜਾਵੇ
ਉਨ੍ਹਾਂ ਦੱਸਿਆ ਕਿ ਐਪਲ ਅਤੇ ਪਲੇਅ ਸਟੋਰ ਵਿਚ ਜਾ ਕੇ ਭਾਰਤ ਸਰਕਾਰ ਦੀ ਸਵੱਛਤਾ ਐਪ ਨੂੰ ਵੱਧ ਤੋਂ ਵੱਧ ਡਾਊਨਲੋਡ ਕੀਤਾ ਜਾਵੇ। ਸਲਾਹ ਦਿੱਤੀ ਕਿ ਜਿਥੇ ਕਿਤੇ ਵੀ ਸਾਨੂੰ ਗੰਦਗੀ ਜਾਂ ਕੂੜਾ-ਕਰਕਟ ਦਿਸਦਾ ਹੈ, ਅਸੀਂ ਉਸ ਦੀ ਫੋਟੋ ਖਿੱਚ ਕੇ ਇਸ ਸਵੱਛਤਾ ਐਪ 'ਤੇ ਅਪਲੋਡ ਕਰ ਦੇਈਏ ਜਿਸ ਨਾਲ ਨਗਰ ਨਿਗਮ ਦੇ ਮੁਲਾਜ਼ਮ ਆ ਕੇ ਉਸ ਜਗ੍ਹਾ ਦੀ ਸਫਾਈ ਕਰਨ। ਉਨ੍ਹਾਂ ਦੱਸਿਆ ਕਿ ਇਹ ਕੰਮ 24 ਘੰਟਿਆਂ ਦੇ ਅੰਦਰ-ਅੰਦਰ ਹੋ ਜਾਵੇਗਾ। ਤਿੰਨ ਮਹੀਨੇ ਪਹਿਲਾਂ ਜਿੱਥੇ ਇਸ ਐਪ 'ਤੇ 2-4 ਸ਼ਿਕਾਇਤਾਂ ਹੀ ਆਇਆ ਕਰਦੀਆਂ ਸਨ। ਉਹ ਅੱਜ ਵਧ ਕੇ 25 ਤੋਂ 30 ਹਰ ਰੋਜ਼ ਹੋ ਗਈਆਂ ਹਨ।
ਜਲਾਲਾਬਾਦ ਦੇ ਪਿੰਡ 'ਚ ਪੁਲਸ ਦੀ ਰੇਡ, ਨਸ਼ਾ ਸਮੱਗਰੀ ਬਰਾਮਦ
NEXT STORY