ਹੁਸ਼ਿਆਰਪੁਰ, (ਘੁੰਮਣ)- ਜ਼ਿਲਾ ਸਿਹਤ ਅਫਸਰ ਡਾ ਸੇਵਾ ਸਿੰਘ ਵਲੋਂ ਫੂਡ ਸੇਫਟੀ ਐਕਟ ਤਹਿਤ ਸਖਤ ਕਾਰਵਾਈ ਕਰਦੇ ਹੋਏ ਅਚਨਚੇਤ ਚੈਕਿੰਗ ਦੌਰਾਨ ਖਾਣੇ ਦੇ ਸੈਂਪਲ ਲਏ ਗਏ। ਇਸ ਦੌਰਾਨ ਸ਼ਹਿਰ ਦੇ ਨਾਮੀ ਬਰਾਂਡਿਡ ਰੈਸਟੋਰੈਂਟਾਂ 'ਤੇ ਵਿਸ਼ੇਸ਼ ਤੌਰ 'ਤੇ ਕਾਰਵਾਈ ਅਮਲ 'ਚ ਲਿਆਂਦੀ ਗਈ। ਇਸ ਸਮੇਂ ਡਾ. ਸੇਵਾ ਸਿੰਘ ਨੇ ਦੱਸਿਆ ਕਿ ਆਮ ਜਨਤਾ ਨੂੰ ਖਾਣ-ਪੀਣ ਦੀਆਂ ਕੇਵਲ ਸਾਫ-ਸੁਥਰੀਆਂ ਵਸਤਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਸਿਹਤ ਵਿਭਾਗ ਵੱਲੋਂ ਹੁਸ਼ਿਆਰਪੁਰ ਸ਼ਹਿਰੀ ਖੇਤਰ ਵਿਚ ਇਹ ਛਾਪੇਮਾਰੀ ਕੀਤੀ ਗਈ।
ਉਨ੍ਹਾਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਵੱਲੋਂ ਦਿੱਤੇ ਗਏ ਨਿਰਦੇਸ਼ਾਂ ਅਤੇ ਸਿਵਲ ਸਰਜਨ ਹੁਸ਼ਿਆਰਪੁਰ ਡਾ. ਰੇਨੂ ਸੂਦ ਵੱਲੋਂ ਗਠਿਤ ਕੀਤੀ ਗਈ ਟੀਮ ਵੱਲੋਂ ਸ਼ਹਿਰ ਵਿਚ ਵੱਖ-ਵੱਖ ਖੇਤਰਾਂ ਵਿਚ ਨਾਮੀ ਤੇ ਵੱਡੇ ਰੋਸਟੋਰੈਂਟ 'ਤੇ ਇਹ ਕਰਵਾਈ ਕੀਤੀ ਗਈ ਹੈ ਇਸ ਦੇ ਨਾਲ-ਨਾਲ ਗਰੀਨ ਵਿਊ ਪਾਰਕ, ਰੇਲਵੇ ਰੋਡ, ਘੰਟਾਘਰ ਅਤੇ ਕਮਾਲਪੁਰ ਚੌਂਕ ਵਿਖੇ ਖਾਣ-ਪੀਣ ਨਾਲ ਸਬੰਧਤ ਰੇਹੜੀਆਂ ਵਾਲਿਆਂ ਦੇ ਵੱਡੀ ਮਾਤਰਾ ਵਿਚ ਸੈਂਪਲ ਭਰੇ ਗਏ। ਇਸ ਤੋਂ ਇਲਾਵਾ ਉਨ੍ਹਾਂ ਨੂੰ ਸਖਤ ਹਦਾਇਤਾਂ ਦਿੱਤੀਆਂ ਗਈਆਂ ਕਿ ਖਾਦ ਪਦਾਰਥਾਂ ਨੂੰ ਤਿਆਰ ਕਰਨ, ਪਰੋਸਨ ਅਤੇ ਵਰਤਾਉਣ ਸਬੰਧੀ ਸਮੂਹ ਗਤੀਵਿਧੀਆਂ ਫੂਡ ਸੇਫਟੀ ਸਟੈਂਡਰਡ ਐਕਟ ਤਹਿਤ ਹੀ ਕੀਤੀਆਂ ਜਾਣ।
ਰੇਹੜੀ ਵਾਲਿਆਂ ਨੂੰ ਹਦਾਇਤ ਵੀ ਕੀਤੀ ਗਈ ਕਿ ਫੂਡ ਸੇਫਟੀ ਅਤੇ ਸਟੈਂਡਰਡ ਐਕਟ ਤਹਿਤ ਰਜਿਸਟੇਸ਼ਨ ਨਾਂ ਹੋਣ ਤੇ 5 ਸਾਲ ਦੀ ਸਜ਼ਾ ਅਤੇ 5 ਲੱਖ ਰੁਪਏ ਜੁਰਮਾਨਾ ਹੋ ਸਕਦਾ ਹੈ। ਫੂਡ ਸੇਫਟੀ ਐਕਟ ਸਬੰਧੀ ਕਿਸੇ ਤਰ੍ਹਾਂ ਦੀ ਵੀ ਜਾਣਕਾਰੀ ਲਈ ਡਾ. ਸੇਵਾ ਸਿੰਘ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਡਾ. ਸੇਵਾ ਸਿੰਘ ਨੇ ਆਮ ਜਨਤਾ ਨੂੰ ਵੀ ਅਪੀਲ ਕੀਤੀ ਕਿ ਖਾਣ-ਪੀਣ ਨਾਲ ਸਬੰਧਤ ਦੁਕਾਨਾਂ ਅਤੇ ਰੇਹੜੀਆਂ ਤੇ ਖਰੀਦੋ- ਫਰੋਖਤ ਕਰਨ ਵੇਲੇ ਉਪਰੋਕਤ ਗੱਲਾਂ ਦਾ ਧਿਆਨ ਰੱਖਿਆ ਜਾਵੇ। ਅੱਜ ਦੀ ਇਸ ਟੀਮ ਵਿਚ ਫੂਡ ਅਫਸਰ ਡਾ. ਰਮਨ ਵਿਰਦੀ ਤੇ ਲੁਭਾਇਆ ਰਾਮ ਵੀ ਹਾਜ਼ਰ ਸਨ।
ਮਜ਼ਦੂਰ ਸੰਘ ਵੱਲੋਂ ਕੇਂਦਰੀ ਬਜਟ ਵਿਰੁੱਧ ਰੋਸ ਰੈਲੀ
NEXT STORY