ਮਾਨਸਾ (ਮਨਜੀਤ ਕੌਰ) : ਜ਼ਿਲ੍ਹਾ ਮੈਜਿਸਟ੍ਰੇਟ ਕੁਲਵੰਤ ਸਿੰਘ ਆਈ. ਏ. ਐੱਸ. ਨੇ ਪੰਜਾਬ ਟ੍ਰੈਵਲ ਪ੍ਰੋਫੈਸ਼ਨਲਜ਼ ਰੈਗੂਲੇਸ਼ਨ ਐਕਟ 2012 ਦੇ ਸੈਕਸ਼ਨ 6 (1) ਤਹਿਤ ਮਿਲੀਆਂ ਸ਼ਕਤੀਆਂ ਦੀ ਵਰਤੋਂ ਕਰਦਿਆਂ ਮੈ/ਸਰੈਡ ਮੈਪਲ ਇੰਟਰਪ੍ਰਾਈਜਿਜ਼ ਬਰਨਾਲਾ ਰੋਡ ਵੀ. ਪੀ. ਓ. ਸਮਾਓਂ ਤਹਿਸੀਲ ਅਤੇ ਜ਼ਿਲ੍ਹਾ ਮਾਨਸਾ ਦਾ ਲਾਇਸੈਂਸ ਨੰਬਰ 57/ ਆਰਮਜ਼ ਬ੍ਰਾਂਚ ਮਿਤੀ 06 ਸਤੰਬਰ 2022 ਤੁਰੰਤ ਪ੍ਰਭਾਵ ਨਾਲ ਰੱਦ ਕੀਤਾ ਹੈ।
ਉਨ੍ਹਾਂ ਦੱਸਿਆ ਕਿ ਪੰਜਾਬ ਹਿਊਮਨ ਸਮੱਗਲਿੰਗ ਐਕਟ 2012 (ਪੰਜਾਬ ਐਕਟ ਨੰਬਰ 2 ਆਫ਼ 2013 (ਨੋਟੀਫਿਕੇਸ਼ਨ ਲੰਬਰ ਜੀ.ਐੱਸ.ਆਰ. 49/ਪੀ.ਏ.2/2013/ਐੱਸ.18 ਏ.ਐੱਮ.ਡੀ. (1) 2014 ਮਿਤੀ 16 ਸਤੰਬਰ 2014 ਰਾਹੀਂ ਸੋਧਿਆ ਨਾਮ (ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ) ਤਹਿਤ ਇੰਦਰਜੀਤ ਕੌਰ ਪਤਨੀ ਗੁਰਤੇਜ ਸਿੰਘ ਵਾਸੀ ਪਿੰਡ ਸਮਾਓ ਜ਼ਿਲ੍ਹਾ ਮਾਨਸਾ ਨੂੰ ਮੈ/ਸ ਰੈਡ ਮੈਪਲ ਇੰਟਰਪ੍ਰਾਈਜੀਜ਼ ਬਰਨਾਲਾ ਰੋਡ ਵੀ. ਪੀ. ਓ. ਸਮਾਓ ਤਹਿਸੀਲ ਅਤੇ ਜ਼ਿਲ੍ਹਾ ਮਾਨਸਾ ਦੇ ਨਾਂ ਉਪਰ ਆਈਲੈੱਟਸ ਕੋਚਿੰਗ ਅਤੇ ਇਮੀਗ੍ਰੇਸ਼ਨ ਕੰਨਸਲਟੈਂਟ ਦਾ ਲਾਇਸੈਂਸ ਨੰਬਰ 57/ਆਰਮਜ਼ ਬ੍ਰਾਂਚ 06 ਸਤੰਬਰ 2022 ਨੂੰ ਜਾਰੀ ਕੀਤਾ ਗਿਆ ਸੀ।
ਇਸ ਦੀ ਮਿਆਦ 1 ਸਤੰਬਰ 2022 ਤੋਂ 31 ਅਗਸਤ 2027 ਤੱਕ ਸੀ। ਉਨ੍ਹਾਂ ਦੱਸਿਆ ਕਿ ਐਕਟ ਵਿਚ ਦਰਜ ਉਪਬੰਧ ਅਨੁਸਾਰ ਰੈਡ ਮੈਪਲ ਇੰਟਰਪ੍ਰਾਈਜੀਜ਼ ਆਈਲੈੱਟਸ ਕੋਚਿੰਗ ਅਤੇ ਇਮੀਗ੍ਰੇਸ਼ਨ ਕੰਨਸਲਟੈਂਟ ਦਾ ਲਾਇਸੈਂਸ ਕੈਂਸਲ ਕਰਨ ਸਬੰਧੀ ਇੰਦਰਜੀਤ ਕੌਰ ਪਤਨੀ ਗੁਰਤੇਜ ਸਿੰਘ, ਵਾਲਾ ਪਿੰਡ ਸਮਾਓ ਜ਼ਿਲ੍ਹਾ ਮਾਨਸਾ ਵੱਲੋਂ ਪ੍ਰਾਪਤ ਹੋਈ ਪ੍ਰਤੀਬੇਨਤੀ ਨੂੰ ਵਿਚਾਰਦੇ ਹੋਏ ਰੈਡ ਮੈਪਲ ਇੰਟਰਪ੍ਰਾਈਜੀਜ਼ ਬਰਨਾਲਾ ਰੋਡ ਵੀ. ਪੀ. ਓ. ਸਮਾਓ ਤਹਿਸੀਲ ਅਤੇ ਜ਼ਿਲ੍ਹਾ ਮਾਨਸਾ ਦੇ ਨਾਂ ਉਪਰ ਆਈਲੈਟਸ ਕੋਚਿੰਗ ਅਤੇ ਇਮੀਗ੍ਰੇਸ਼ਨ ਕੰਨਸਲਟੈਂਟ ਦਾ ਲਾਇਸੈਂਸ ਨੰਬਰ 57/ਆਰਮਜ਼ ਬ੍ਰਾਂਚ 06 ਸਤੰਬਰ 2022 ਤੁਰੰਤ ਪ੍ਰਭਾਵ ਨਾਲ ਰੱਦ ਕੀਤਾ ਜਾਂ ਹੈ। ਇਸ ਤੋਂ ਇਲਾਵਾ ਐਕਟ/ ਰੂਲਜ਼ ਮੁਤਾਬਕ ਕਿਸੇ ਵੀ ਕਿਸਮ ਦੀ ਇਸ ਦੇ ਖ਼ੁਦ ਜਾਂ ਇਸ ਦੀ ਫਰਮ ਦੇ ਖਿਲਾ ਕੋਈ ਵੀ ਸ਼ਿਕਾਇਤ ਆਦਿ ਲਈ ਭਰਪਾਈ ਕਰਨ ਲਈ ਇੰਦਰਜੀਤ ਕੌਰ ਪਤਨੀ ਗੁਰਤੇਜ ਸਿੰਘ ਖ਼ੁਦ ਜ਼ਿੰਮੇਵਾਰ ਹੋਣਗੇ।
ਵਿਅਕਤੀ ਨਾਲ ਲੜਾਈ ਕਰਕੇ ਮੋਟਰਸਾਈਕਲ ਖੋਹਣ ਦੀ ਕੀਤੀ ਕੋਸ਼ਿਸ਼
NEXT STORY