ਲੁਧਿਆਣਾ (ਮੁੱਲਾਂਪੁਰੀ)-ਦੇਸ਼ ਦੇ ਪਵਿੱਤਰ ਦਿਹਾੜੇ ਦੀਵਾਲੀ ਤੇ ਬੰਦੀ ਛੋੜ ਦਿਵਸ ਦੇਸ਼ ਦੇ ਵੱਖ-ਵੱਖ ਸੂਬਿਆਂ ਵਿਚ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ, ਜਿਥੇ ਇਸ ਦਿਵਸ 'ਤੇ ਖੂਬ ਰੌਣਕ ਦੇਖਣ ਨੂੰ ਮਿਲੀ, ਉੱਥੇ ਹੀ ਪੰਜਾਬ ਦੇ ਪੰਜ ਵਾਰ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਨੇ ਆਪਣੀਆਂ ਪੋਤੀਆਂ, ਪੋਤੇ ਤੇ ਨੂੰਹ ਹਰਸਿਮਰਤ ਕੌਰ ਬਾਦਲ ਕੇਂਦਰੀ ਮੰਤਰੀ ਤੇ ਪੁੱਤਰ ਸੁਖਬੀਰ ਸਿੰਘ ਬਾਦਲ ਨਾਲ ਇਹ ਦੀਵਾਲੀ ਮਨਾਉਣ ਦੀ ਖ਼ਬਰ ਹੈ। ਅੱਜ ਇਸ ਸਬੰਧੀ ਬਾਦਲ ਪਰਿਵਾਰ ਨੇ ਸੋਸ਼ਲ ਮੀਡੀਆ 'ਤੇ ਆਪਣੇ ਪਿਤਾ ਬਾਦਲ ਨਾਲ ਕੁਝ ਫੋਟੋਆਂ ਸ਼ੇਅਰ ਕੀਤੀਆਂ, ਜਿਸ ਵਿਚ ਉਹ ਸਮੁੱਚੇ ਪਰਿਵਾਰ ਨਾਲ ਦਿਖਾਈ ਦੇ ਰਹੇ ਹਨ। ਇਥੇ ਦੱਸਣਾ ਉਚਿਤ ਹੋਵੇਗਾ ਕਿ ਬਾਦਲ ਬਿਰਧ ਅਵਸਥਾ ਕਾਰਨ ਅੱਜ ਕੱਲ ਰਾਜਨੀਤੀ ਤੋਂ ਲਗਭਗ ਕਿਨਾਰਾ ਕਰ ਰਹੇ ਹਨ ਅਤੇ ਆਪਣੇ ਪਰਿਵਾਰ ਜਾਂ ਫਿਰ ਆਪਣੇ ਪੁਰਾਣੇ ਮਿੱਤਰਾਂ ਦੋਸਤਾਂ ਨਾਲ ਪਿੰਡ ਬਾਦਲ ਵਿਚ ਆਪਣਾ ਸਮਾਂ ਬਤੀਤ ਕਰ ਰਹੇ ਹਨ।
ਸੰਗਰੂਰ 'ਚ ਦੇਸ਼ ਲਈ ਕੁਰਬਾਨ ਹੋਣ ਵਾਲੇ ਸ਼ਹੀਦਾਂ ਦੀ ਯਾਦ 'ਚ 'ਪੁਲਸ ਸ਼ਹੀਦੀ ਦਿਵਸ' ਮਨਾਇਆ
NEXT STORY