ਦੀਨਾਨਗਰ (ਦੀਪਕ ਕੁਮਾਰ) : ਦੀਵਾਲੀ ਦੇ ਤਿਉਹਾਰ ਦੇ ਮੱਦੇਨਜ਼ਰ ਪੰਜਾਬ 'ਚ ਅੱਤਵਾਦੀ ਵਾਰਦਾਤ ਦੇ ਖਦਸ਼ੇ ਦੇ ਚੱਲਦੇ ਜ਼ਿਲਾ ਪੁਲਸ ਮੁਖੀ ਸਵਰਨਦੀਪ ਸਿੰਘ ਦੀ ਅਗਵਾਈ ਹੇਠ ਦੀਨਾਨਗਰ ਪੁਲਸ ਵਲੋਂ ਪਠਾਨਕੋਟ-ਅੰਮ੍ਰਿਤਸਰ ਹਾਈਵੇ 'ਤੇ ਨਾਕਾ ਲਗਾਇਆ ਗਿਆ। ਪੁਲਸ ਵਲੋਂ ਡੌਗ ਸਕੁਆਇਡ ਅਤੇ ਬੰਬ-ਰੋਧਕ ਦਸਤੇ ਨਾਲ ਜੰਮੂ-ਕਸ਼ਮੀਰ ਤੋਂ ਆ ਰਹੀਆਂ ਗੱਡੀਆਂ, ਕਾਰਾ ਅਤੇ ਹੋਰ ਸਾਮਾਨ ਦੀ ਚੈਕਿੰਗ ਕੀਤੀ ਗਈ।

ਇਸ ਮੌਕੇ ਐੱਸ. ਐੱਸ. ਪੀ. ਸਵਰਨਦੀਪ ਸਿੰਘ ਨੇ ਬੱਸ ਯਾਤਰੀਆਂ ਨੂੰ ਸੁਚੇਤ ਕਰਦੇ ਹੋਏ ਕਿਹਾ ਕਿ ਜੇਕਰ ਉਨ੍ਹਾਂ ਨੂੰ ਆਸੇ-ਪਾਸੇ ਕੋਈ ਸ਼ੱਕੀ ਸਾਮਾਨ ਜਾਂ ਵਸਤੂ ਨਜ਼ਰ ਆਉਂਦੀ ਹੈ ਤਾਂ ਤੁਰੰਤ ਇਸ ਦੀ ਸੂਚਨਾ ਪੁਲਸ ਹੈਲਪ ਲਾਈਨ ਨੰਬਰ 'ਤੇ ਦਿੱਤੀ ਜਾਵੇ।

ਪੁਲਸ ਦੀ ਕਾਰਗੁਜ਼ਾਰੀ ਸਵਾਲਾਂ ਦੇ ਘੇਰੇ 'ਚ, ਵਿਦਿਆਰਥੀਆਂ ਕੋਲ ਕਿੱਥੋਂ ਆਏ ਸਨ ਹੈਂਡ ਗ੍ਰੇਨੇਡ
NEXT STORY