ਕਪੂਰਥਲਾ (ਮਹਾਜਨ)— ਦੀਵਾਲੀ ਨੂੰ ਲੈ ਕੇ ਸ਼ਨੀਵਾਰ ਨੂੰ ਬਾਜ਼ਾਰ 'ਚ ਖੂਬ ਰੌਣਕ ਰਹੀ। ਲੋਕ ਆਪਣੇ ਘਰਾਂ ਨੂੰ ਸਜਾਉਣ ਅਤੇ ਇਕ-ਦੂਜੇ ਨੂੰ ਤੋਹਫੇ ਦੇਣ ਲਈ ਵੱਖ-ਵੱਖ ਤਰ੍ਹਾਂ ਦੇ ਸਾਮਾਨ ਦੀ ਖਰੀਦਦਾਰੀ ਕਰਦੇ ਦੇਖੇ ਗਏ। ਇਸ ਤੋਂ ਇਲਾਵਾ ਬੱਚੇ ਵੀ ਆਪਣੇ ਮਾਤਾ-ਪਿਤਾ ਨਾਲ ਪਟਾਕਿਆਂ ਦੀ ਖਰੀਦਦਾਰੀ ਕਰਦੇ ਨਜ਼ਰ ਆਏ। ਬਾਜ਼ਾਰਾਂ 'ਚ ਇੰਨੀ ਚਹਿਲ-ਪਹਿਲ ਸੀ ਕਿ ਦੋ ਪਹੀਆ ਵਾਹਨਾਂ ਦਾ ਲੰਘਣਾ ਵੀ ਮੁਸ਼ਕਲ ਹੋ ਗਿਆ। ਇਸ ਤੋਂ ਇਲਾਵਾ ਦੀਵਾਲੀ ਨੂੰ ਲੈ ਕੇ ਲੋਕ ਪੂਰਾ ਦਿਨ ਘਰਾਂ ਦੀ ਸਫਾਈ ਕਰਦੇ ਰਹੇ, ਉੱਥੇ ਹੀ ਆਪਣੇ ਘਰਾਂ ਨੂੰ ਸੁੰਦਰ ਲਾਈਟਾਂ ਤੇ ਹੋਰ ਡੈਕੋਰੇਸ਼ਨ ਦੇ ਸਾਮਾਨ ਨੂੰ ਸਜਾਉਂਦੇ ਰਹੇ।
ਰੰਗ ਬਿਰੰਗੇ ਦੀਵਿਆਂ ਦੀ ਖੂਬ ਹੋਈ ਖਰੀਦਦਾਰੀ
ਦੀਵਾਲੀ ਮੌਕੇ ਦੀਵਿਆਂ ਦੀ ਖਰੀਦਦਾਰੀ ਨਾ ਹੋਵੇ, ਅਜਿਹਾ ਅਸੰਭਵ ਹੈ। ਦੀਵਿਆਂ ਤੋਂ ਬਿਨਾਂ ਦੀਵਾਲੀ ਅਧੂਰੀ ਹੈ। ਦੀਵਾਲੀ ਅਤੇ ਦੀਪਮਾਲਾ ਦੇ ਮਹੱਤਵ ਨੂੰ ਦੇਖਦੇ ਹੋਏ ਇਸ ਵਾਰ ਬਾਜ਼ਾਰ 'ਚ ਵੱਖ-ਵੱਖ ਪ੍ਰਕਾਰ ਦੇ ਰੰਗ-ਬਿਰੰਗੇ, ਛੋਟੇ-ਵੱਡੇ ਦੀਵਿਆਂ ਦੀਆਂ ਦੁਕਾਨਾਂ ਸਜੀਆਂ ਰਹੀਆਂ, ਜੋ ਕਿ ਲੋਕਾਂ ਦੇ ਲਈ ਵਿਸ਼ੇਸ਼ ਆਕਰਸ਼ਣ ਦਾ ਕੇਂਦਰ ਰਹੇ। ਲੋਕ ਪੂਜਾ ਲਈ ਅਤੇ ਘਰਾਂ 'ਚ ਦੀਪਮਾਲਾ ਕਰਨ ਲਈ ਵੱਖ-ਵੱਖ ਤਰ੍ਹਾਂ ਦੇ ਦੀਵਿਆਂ ਦੀ ਵੀ ਖਰੀਦਦਾਰੀ ਕਰਦੇ ਦੇਖੇ ਗਏ।
ਮਠਿਆਈਆਂ ਦੀਆਂ ਦੁਕਾਨਾਂ 'ਤੇ ਰਹੀ ਭਾਰੀ ਭੀੜ
ਦੀਵਾਲੀ ਨੂੰ ਲੈ ਕੇ ਲੋਕਾਂ ਵੱਲੋਂ ਮਠਿਆਈਆਂ ਦੀ ਕਾਫੀ ਖਰੀਦਦਾਰੀ ਰਹੀ। ਸ਼ਹਿਰ ਦੀਆਂ ਸਭ ਹਲਵਾਈਆਂ ਦੀਆਂ ਦੁਕਾਨਾਂ ਤੇ ਬਰਫੀ, ਰਸਗੁੱਲੇ, ਗੁਲਾਬ ਜਾਮੁਨ ਆਦਿ ਵੱਖ-ਵੱਖ ਤਰ੍ਹਾਂ ਦੀਆਂ ਮਠਿਆਈਆਂ ਨਾਲ ਸਜੀਆਂ ਰਹੀਆਂ। ਲੋਕ ਵੀ ਦੀਵਾਲੀ ਮੌਕੇ ਮਠਿਆਈਆਂ ਦੀ ਕਾਫੀ ਖਰੀਦਦਾਰੀ ਕਰਦੇ ਦੇਖੇ ਗਏ। ਇਸ ਤੋਂ ਇਲਾਵਾ ਬੇਕਰੀ ਦੀਆਂ ਦੁਕਾਨਾਂ ਅਤੇ ਬਿਸਕੁੱਟ, ਚਾਕਲੇਟ, ਜੂਸ ਆਦਿ ਦੀ ਪੈਕਿੰਗ ਦੀ ਖਰੀਦਦਾਰੀ ਕਰਦੇ ਰਹੇ।
ਬੱਚਿਆਂ ਨੇ ਮਾਤਾ-ਪਿਤਾ ਦੇ ਨਾਲ ਕੀਤੀ ਪਟਾਕਿਆਂ ਦੀ ਖਰੀਦਦਾਰੀ
ਦੀਵਾਲੀ ਨੂੰ ਲੈ ਕੇ ਸ਼ਨੀਵਾਰ ਦੀ ਸਵੇਰ ਤੋਂ ਪਟਾਕਿਆਂ ਦੀਆਂ ਦੁਕਾਨਾਂ ਸਜ ਗਈਆਂ। ਬੱਚਿਆਂ ਨੇ ਦੀਵਾਲੀ ਤੋਂ ਪਹਿਲਾਂ ਹੀ ਆਪਣੇ ਮਾਤਾ-ਪਿਤਾ ਦੇ ਨਾਲ ਪਟਾਕਿਆਂ ਦੀ ਖਰੀਦਦਾਰੀ ਕਰਨ 'ਚ ਜੁੱਟ ਗਏ।
ਬੰਦੀਛੋੜ ਦਿਵਸ 'ਤੇ ਰਾਮਦਾਸ ਸਰੋਵਰ 'ਚ ਲੱਖਾਂ ਸ਼ਰਧਾਲੂਆਂ ਨੇ ਲਗਾਈ ਆਸਥਾ ਦੀ ਡੁੱਬਕੀ
NEXT STORY