ਜਲੰਧਰ- ਫਿੱਟ ਰਹਿਣ ਲਈ ਲੋਕ ਸਵੇਰ ਦੀ ਸੈਰ ਕਰਦੇ ਹਨ ਪਰ ਜੇ ਇਸ ਦੌਰਾਨ ਕੁਝ ਵਾਧੂ ਐਕਟੀਵਿਟੀਜ਼ ਵੀ ਕਰ ਲਈਆਂ ਜਾਣ ਤਾਂ ਸਿਹਤ ਨੂੰ ਦੁੱਗਣਾ ਫਾਇਦਾ ਹੋ ਸਕਦਾ ਹੈ। ਇਨ੍ਹਾਂ ਐਕਟੀਵਿਟੀਜ਼ ਦਾ ਸਰੀਰ 'ਤੇ ਹਾਂ ਪੱਖੀ ਅਸਰ ਪੈਂਦਾ ਹੈ, ਜਿਸ ਨਾਲ ਸਿਹਤ ਸਬੰਧੀ ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਨਿਜਾਤ ਵੀ ਪਾਈ ਜਾ ਸਕਦੀ ਹੈ।
ਸਟ੍ਰੈਚਿੰਗ ਕਰਨਾ
ਰੋਜ਼ਾਨਾ ਸਵੇਰੇ ਸੈਰ ਕਰਦੇ ਸਮੇਂ ਪੰਜ ਤੋਂ 10 ਮਿੰਟ ਤੱਕ ਪੂਰੇ ਸਰੀਰ ਨੂੰ ਸਟ੍ਰੈਚਿੰਗ ਜ਼ਰੂਰ ਕਰਨਾ ਚਾਹੀਦਾ ਹੈ। ਇਸ ਨਾਲ ਸਰੀਰ ਦੀ ਖੂਨ ਦੀ ਗਤੀ ਸੁਧਰੇਗੀ, ਜਿਸ ਨਾਲ ਤਣਾਅ ਦੂਰ ਹੋਵੇਗਾ। ਇਸ ਤੋਂ ਇਲਾਵਾ ਸਟੈਮਿਨਾ ਵਧੇਗਾ ਅਤੇ ਦਿਮਾਗ ਨੂੰ ਐਕਟਿਵ ਰੱਖਣ ਵਿਚ ਮਦਦ ਮਿਲੇਗੀ।
ਨਿੰਮ ਦੀ ਦਾਤਨ ਕਰੋ
ਸੈਰ ਕਰਦੇ ਸਮੇਂ ਨਿੰਮ ਦੀ ਦਾਤਨ ਕਰਨੀ ਚਾਹੀਦੀ ਹੈ। ਨਿੰਮ ਦੀ ਇਕ ਮੁਲਾਇਮ ਟਹਿਣੀ ਨੂੰ ਪੰਜ ਮਿੰਟ ਤੱਕ ਦੰਦਾਂ 'ਤੇ ਰਗੜੋ। ਇਸ ਨਾਲ ਤੁਹਾਡੇ ਦੰਦਾਂ ਨੂੰ ਤਾਂ ਫਾਇਦਾ ਹੋਵੇਗਾ ਹੀ ਸਗੋਂ ਦੰਦਾਂ ਦੇ ਬੈਕਟੀਰੀਆ ਵੀ ਖਤਮ ਹੋ ਜਾਣਗੇ, ਜਿਸ ਨਾਲ ਮੂੰਹ ਦੀ ਬਦਬੂ ਤੋਂ ਵੀ ਨਿਜਾਤ ਮਿਲੇਗੀ।
ਸਾਹ ਵਾਲੀ ਕਸਰਤ
ਸੈਰ ਸਮੇਂ ਹੌਲੀ-ਹੌਲੀ ਡੂੰਘੇ ਸਾਹ ਅੰਦਰ ਲਓ ਅਤੇ ਬਾਹਰ ਛੱਡੋ। ਇਸ ਤਰ੍ਹਾਂ ਪੰਜ ਮਿੰਟ ਤੱਕ ਕਰੋ। ਇਸ ਨਾਲ ਸਰੀਰ 'ਚ ਆਕਸੀਜਨ ਦਾ ਪੱਧਰ ਸੰਤੁਲਿਤ ਹੋਵੇਗਾ। ਨਾਲ ਹੀ ਫੇਫੜਿਆਂ ਦੀ ਕਸਰਤ ਹੋਵੇਗੀ।
ਯੋਗਾ
ਸੈਰ ਕਰਨ ਦੌਰਾਨ ਪੰਜ ਤੋਂ ਅੱਠ ਮਿੰਟ ਤੱਕ ਯੋਗਾ ਕਰਨਾ ਚਾਹੀਦਾ ਹੈ, ਜਿਸ ਨਾਲ ਨਾਲ ਥਕਾਵਟ ਅਤੇ ਤਣਾਅ ਦੀ ਸਮੱਸਿਆ ਦੂਰ ਹੋਵੇਗੀ।
ਸੂਰਜ ਨਮਸਕਾਰ
ਸੈਰ ਕਰਨ ਤੋਂ ਬਾਅਦ 5 ਤੋਂ 10 ਮਿੰਟ ਸੂਰਜ ਨਮਸਕਾਰ ਵੀ ਕਰੋ। ਇਸ ਨਾਲ ਡਾਇਜੇਸ਼ਨ ਸੁਧਰੇਗਾ, ਪੇਟ ਦੀ ਚਰਬੀ ਘਟੇਗੀ, ਸਰੀਰ ਡਿਟਾਕਸ ਹੋਵੇਗਾ ਅਤੇ ਨਾਲ ਹੀ ਚਿਹਰੇ ਦੀ ਚਮਕ ਵਧੇਗੀ।
ਪੰਜਾਬ ’ਚ ਸਿੱਧੂ ਅਤੇ ਢੀਂਡਸਾ ਜਗਾ ਸਕਦੇ ਹਨ ਰਾਜਸੀ ‘‘ਅਲਖ’’!
NEXT STORY