ਤਰਨਤਾਰਨ, (ਆਹਲੂਵਾਲੀਆ)- ਕੇਂਦਰ ਸਰਕਾਰ ਵੱਲੋਂ ਲਿਆਂਦੇ ਜਾ ਰਹੇ ਨੈਸ਼ਨਲ ਮੈਡੀਕਲ ਕਮਿਸ਼ਨ ਬਿੱਲ ਦੇ ਵਿਰੋਧ 'ਚ ਆਲ ਇੰਡੀਆ ਮੈਡੀਕਲ ਐਸੋਸੀਏਸ਼ਨ (ਆਈ. ਐੱਮ. ਏ.) ਦੇ ਸੱਦੇ 'ਤੇ ਸਥਾਨਕ ਆਈ. ਐੱਮ. ਏ. ਯੂਨਿਟ ਦੇ ਪ੍ਰਧਾਨ ਡਾ. ਕਸ਼ਮੀਰ ਸਿੰਘ ਸੋਹਲ ਦੀ ਅਗਵਾਈ 'ਚ ਤਰਨਤਾਰਨ ਜ਼ਿਲੇ ਦੇ ਡਾਕਟਰਾਂ ਨੇ ਅੱਜ ਸਮੂਹ ਹਸਪਤਾਲਾਂ 'ਚ ਓ. ਪੀ. ਡੀ., ਜਨਰਲ ਸੇਵਾਵਾਂ ਤੇ ਕਲੀਨਿਕ ਬੰਦ ਰੱਖ ਕੇ ਕਾਲਾ ਦਿਨ ਮਨਾਇਆ।
ਆਈ. ਐੱਮ. ਏ. ਦੇ ਪ੍ਰਧਾਨ ਡਾ. ਸੋਹਲ ਅਤੇ ਜਨਰਲ ਸਕੱਤਰ ਡਾ. ਜੋਗਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਲੋਕ ਸਭਾ 'ਚ ਪੇਸ਼ ਕੀਤਾ ਜਾ ਰਿਹਾ ਨੈਸ਼ਨਲ ਮੈਡੀਕਲ ਕਮਿਸ਼ਨ ਬਿੱਲ ਮੈਡੀਕਲ ਕਿੱਤੇ ਅਤੇ ਆਮ ਗਰੀਬ ਲੋਕਾਂ ਦੇ ਹਿੱਤ 'ਚ ਨਹੀਂ ਹੈ। ਇਸ ਬਿੱਲ ਰਾਹੀਂ ਸਰਕਾਰ ਇਸ ਕਮਿਸ਼ਨ 'ਚ ਗੈਰ-ਤਕਨੀਕੀ ਵਿਅਕਤੀਆਂ ਨੂੰ ਨਾਮਜ਼ਦ ਕਰ ਕੇ ਜ਼ਿੰਮੇਵਾਰੀਆਂ ਸੌਂਪ ਰਹੀ ਹੈ ਅਤੇ ਮੈਡੀਕਲ ਕਿੱਤੇ ਦੀ ਰੈਗੂਲੇਟਰੀ ਬਾਡੀ ਨੂੰ ਆਪਣੇ ਕੰਟਰੋਲ 'ਚ ਕਰਨਾ ਚਾਹੁੰਦੀ ਹੈ। ਇਸ ਨਾਲ ਭ੍ਰਿਸ਼ਟਾਚਾਰ ਨੂੰ ਬੜ੍ਹਾਵਾ ਮਿਲੇਗਾ।
ਉਨ੍ਹਾਂ ਕਿਹਾ ਕਿ ਇਸ ਬਿੱਲ ਦੇ ਪਾਸ ਹੋਣ ਨਾਲ ਮੈਡੀਕਲ ਸਿੱਖਿਆ ਦਾ ਮਿਆਰ ਡਿੱਗੇਗਾ, ਮੈਡੀਕਲ ਕਾਲਜਾਂ ਦੀਆਂ ਪ੍ਰਬੰਧਕ ਕਮੇਟੀਆਂ ਮਨਮਾਨੀਆਂ ਕਰਨਗੀਆਂ ਤੇ 60 ਫੀਸਦੀ ਮੈਨੇਜਮੈਂਟ ਕੋਟੇ ਦੀਆਂ ਸੀਟਾਂ ਮੂੰਹ ਮੰਗੀਆਂ ਫੀਸਾਂ ਲੈ ਕੇ ਭਰਨਗੀਆਂ। ਇਸ ਨਾਲ ਮੈਡੀਕਲ ਕਿੱਤੇ 'ਚ ਚੰਗੀ ਮੁਹਾਰਤ ਵਾਲੇ ਡਾਕਟਰਾਂ ਦੀ ਘਾਟ ਆਵੇਗੀ ਅਤੇ ਮੈਡੀਕਲ ਸਿੱਖਿਆ ਅਤੇ ਇਲਾਜ ਆਮ ਆਦਮੀ ਦੀ ਪਹੁੰਚ ਤੋਂ ਦੂਰ ਹੋ ਜਾਵੇਗਾ। ਡਾ. ਸੋਹਲ ਨੇ ਦੱਸਿਆ ਕਿ ਇਸ ਬਿੱਲ ਦੇ ਵਿਰੋਧ 'ਚ ਅੱਜ ਸਾਰਾ ਦਿਨ ਤਰਨਤਾਰਨ ਜ਼ਿਲੇ ਦੇ ਸਮੂਹ ਪ੍ਰਾਈਵੇਟ ਹਸਪਤਾਲ ਬੰਦ ਰਹੇ, ਸਰਕਾਰੀ ਜ਼ਿਲਾ ਹਸਪਤਾਲ ਤਰਨਤਾਰਨ 1 ਤੋਂ 3 ਵਜੇ ਤੱਕ ਬੰਦ ਰਿਹਾ ਅਤੇ ਸਾਰੇ ਪ੍ਰਾਈਵੇਟ ਹਸਪਤਾਲਾਂ 'ਚ ਸਿਰਫ ਐਮਰਜੈਂਸੀ ਸੇਵਾਵਾਂ ਦਿੱਤੀਆਂ ਗਈਆਂ। ਐਸੋਸੀਏਸ਼ਨ ਦੇ ਨੁਮਾਇੰਦਿਆਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਇਹ ਬਿੱਲ ਵਾਪਸ ਨਾ ਲਿਆ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।
ਇਸ ਸਮੇਂ ਡਾ. ਸੁਰਿੰਦਰ ਸਿੰਘ ਕੈਂਥ, ਡਾ. ਕਰਨੈਲ ਕੌਰ, ਡਾ. ਕਮਲਜੀਤ ਕੌਰ, ਡਾ. ਸਮਰਿਤੀ ਅਹੂਜਾ, ਡਾ. ਹਰੀਪਾਲ ਕੌਰ ਧਾਰੀਵਾਲ, ਡਾ. ਪ੍ਰਭਪੀ੍ਰਤ ਕੌਰ, ਡਾ. ਹਰੀਪਾਲ ਕੌਰ ਧਾਰੀਵਾਲ, ਡਾ. ਅਰਪਨਾ ਗਿੱਲ, ਡਾ. ਸੁਰਿੰਦਰਪਾਲ ਸਿੰਘ ਅਰੋੜਾ, ਡਾ. ਦਿਨੇਸ਼ ਗੁਪਤਾ, ਡਾ. ਗੁਰਕੀਰਤ ਸਿੰਘ ਔਲਖ, ਡਾ. ਸਰਬਜੀਤ ਸਿੰਘ, ਡਾ. ਸੁਦਰਸ਼ਨ ਚੌਧਰੀ, ਡਾ. ਆਰ. ਡੀ. ਸਿੰਘ, ਡਾ. ਵੇਦ ਪ੍ਰਕਾਸ਼, ਡਾ. ਸੌਰਵ ਅਰੋੜਾ, ਡਾ. ਸਤਵਿੰਦਰ ਭਗਤ, ਡਾ. ਦਲਬੀਰ ਸਿੰਘ ਔਲਖ ਤੇ ਡਾ.ਕੁਲਦੀਪ ਸਿੰਘ ਚੁੱਘ ਆਦਿ ਹਾਜ਼ਰ ਸਨ।
ਭਾਖੜਾ ਦੇ ਟੁੱਟੇ ਕਿਨਾਰਿਆਂ ਦੀ ਮੁਰੰਮਤ ਲਈ ਕਰੋੜਾਂ ਰੁਪਏ ਪਾਣੀ 'ਚ ਵਹਾਏ
NEXT STORY