ਅੰਮ੍ਰਿਤਸਰ : ਪਿਆਰ 'ਚ ਅੰਨ੍ਹੇ ਹੋਏ ਡਾਕਟਰ ਨੇ ਆਪਣੀ ਪ੍ਰੇਮਿਕਾ ਵਲੋਂ ਨਕਾਰੇ ਜਾਣ 'ਤੇ ਖੁਦਕੁਸ਼ੀ ਕਰ ਲਈ। ਦਰਅਸਲ ਮ੍ਰਿਤਕ ਵਿਆਹਿਆ ਹੋਇਆ ਸੀ ਅਤੇ ਉਸ ਨੇ ਆਪਣੇ ਪ੍ਰੇਮ ਸੰਬੰਧਾਂ ਕਰਕੇ ਆਪਣੀ ਪਤਨੀ ਨੂੰ ਵੀ ਛੱਡ ਦਿੱਤਾ ਸੀ। ਪੁਲਸ ਨੂੰ ਮ੍ਰਿਤਕ ਦੀ ਲਾਸ਼ ਕੋਲੋਂ 7-8 ਪੇਜਾਂ ਦਾ ਸੁਸਾਈਡ ਨੋਟ ਮਿਲਿਆ ਹੈ ਜਿਸ ਵਿਚ ਉਸ ਨੇ ਆਪਣੀ ਪ੍ਰੇਮੀਕਾ ਅਤੇ ਉਸ ਦੇ ਪਰਿਵਾਰ ਨੂੰ ਆਪਣੀ ਮੌਤ ਦਾ ਜ਼ਿੰਮੇਵਾਰ ਦੱਸਿਆ ਹੈ।
ਫਿਲਹਾਲ ਪੁਲਸ ਵਲੋਂ ਮ੍ਰਿਤਕ ਦੇ ਪਰਿਵਾਰ ਵਾਲਿਆਂ ਦੇ ਬਿਆਨ ਦਰਜ ਕਰਕੇ ਮਾਮਲੇ ਵਿਚ ਬਣਦੀ ਕਾਰਵਾਈ ਕਰਨ ਦੀ ਗੱਲ ਆਖੀ ਜਾ ਰਹੀ ਹੈ।
ਚੋਣ ਜਿੱਤ ਕੇ ਗਾਇਬ ਹੋ ਜਾਂਦੇ ਹਨ ਕੈਪਟਨ : ਬਾਦਲ
NEXT STORY