ਦਸੂਹਾ (ਝਾਵਰ) : ਦਸੂਹਾ ਦੇ ਪਿੰਡ ਗੰਗੀਆਂ ਵਿਖੇ ਆਵਾਰਾ ਕੁੱਤਿਆਂ ਵਲੋਂ ਖੇਤਾਂ ਵਿਚ ਇਕ ਡੇਢ ਸਾਲ ਦੇ ਬੱਚੇ ਨੂੰ ਨੋਚ-ਨੋਚ ਕੇ ਖਾ ਜਾਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਬੱਚੇ ਬੀਰੂ ਦੇ ਮਾਤਾ-ਪਿਤਾ ਪਰਵਾਸੀ ਮਜ਼ਦੂਰ ਹਨ ਅਤੇ ਦੋਵੇਂ ਖੇਤਾਂ ਵਿਚ ਕੰਮ ਕਰ ਰਹੇ ਸਨ। ਮ੍ਰਿਤਕ ਬੱਚਾ ਆਪਣੇ ਮਾਤਾ ਪਿਤਾ ਨਾਲ ਖੇਤਾਂ 'ਚ ਬਣੇ ਡੇਰੇ 'ਚ ਰਹਿ ਰਿਹਾ ਸੀ। ਇਸ ਦੌਰਾਨ ਅਚਾਨਕ ਕੁੱਤਿਆਂ ਦੇ ਝੁੰਡ ਨੇ ਬੱਚੇ 'ਤੇ ਹਮਲਾ ਕਰ ਦਿੱਤਾ ਅਤੇ ਬੱਚੇ ਨੂੰ ਨੋਚ-ਨੋਚ ਕੇ ਖਾ ਲਿਆ। ਕੁੱਤਿਆਂ ਵਲੋਂ ਬੱਚੇ 'ਤੇ ਕੀਤੇ ਹਮਲੇ ਦਾ ਪਤਾ ਜਦੋਂ ਤਕ ਮਾਤਾ-ਪਿਤਾ ਨੂੰ ਲੱਗਾ ਤਾਂ ਉਦੋਂ ਤਕ ਬਹੁਤ ਦੇਰ ਹੋ ਚੁੱਕੀ ਸੀ।
ਇਸ ਘਟਨਾ ਤੋਂ ਬਾਅਦ ਨੇੜਲੇ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਪਿੰਡ ਵਾਸੀਆਂ ਨੇ ਕਿਹਾ ਕਿ ਨੇੜਲੇ ਪਿੰਡਾਂ ਵਿਚ ਆਵਾਰਾ ਕੁੱਤਿਆਂ ਦੇ ਕਈ ਝੁੰਡ ਘੁੰਮਦੇ ਆਮ ਦੇਖੇ ਜਾ ਸਕਦੇ ਹਨ। ਲੋਕਾਂ ਮੁਤਾਬਕ ਇਹ ਕੁੱਤੇ ਅਕਸਰ ਰਾਹਗੀਰਾਂ 'ਤੇ ਹਮਲਾ ਕਰ ਚੁੱਕੇ ਹਨ। ਪਿੰਡ ਦੇ ਲੋਕਾਂ ਨੇ ਕਿਹਾ ਕਿ ਪ੍ਰਸ਼ਾਸਨ ਅਤੇ ਪੁਲਸ ਨੂੰ ਆਵਾਰਾ ਕੁੱਤਿਆਂ 'ਤੇ ਨੱਥ ਪਾਉਣੀ ਚਾਹੀਦੀ ਤਾਂ ਜੋ ਅਜਿਹੀ ਭਿਆਨਕ ਅਤੇ ਦਰਦਨਾਕ ਘਟਨਾ ਦੋਬਾਰਾ ਨਾ ਵਾਪਰੇ।
ਲੁਧਿਆਣਾ ਲੋਕ ਸਭਾ ਸੀਟ 'ਤੇ ਪਵਨ ਦੀਵਾਨ ਨੇ ਠੋਕਿਆ ਦਾਅਵਾ
NEXT STORY