ਕੁਰਾਲੀ (ਬਠਲਾ) : ਇੱਥੇ ਵਾਰਡ ਨੰਬਰ-1 ’ਚ ਅਵਾਰਾ ਕੁੱਤਿਆਂ ਨੇ ਔਰਤ ਸਣੇ 2 ਲੋਕਾਂ ਨੂੰ ਵੱਢ ਲਿਆ। ਉਨ੍ਹਾਂ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ। ਵਾਰਡ-1 ਦੀ ਵਸਨੀਕ ਰਵਨੀਤ ਕੌਰ ਨੇ ਦੱਸਿਆ ਕਿ ਜਦੋਂ ਉਹ ਸਵੇਰੇ ਸੈਰ ਕਰਨ ਤੋਂ ਬਾਅਦ ਆ ਰਹੀ ਸੀ ਤਾਂ ਗਲੀ ’ਚ ਅਵਾਰਾ ਕੁੱਤਿਆਂ ਨੇ ਉਸ ਨੂੰ ਘੇਰ ਕੇ ਵੱਢ ਲਿਆ ਅਤੇ ਬੁਰੀ ਤਰ੍ਹਾਂ ਲਹੂ-ਲੁਹਾਨ ਕਰ ਦਿੱਤਾ। ਇਸ ਦੌਰਾਨ ਇੱਥੇ ਅਵਾਰਾ ਕੁੱਤਿਆਂ ਨੇ ਗੋਬਿੰਦ ਨਾਂ ਦੇ ਵਿਅਕਤੀ ’ਤੇ ਵੀ ਹਮਲਾ ਕਰ ਕੇ ਉਸ ਨੂੰ ਵੱਢ ਲਿਆ।
ਉਸ ਨੇ ਦੱਸਿਆ ਕਿ ਉਹ ਟੈਲੀਫੋਨ ਐਕਸਚੇਂਜ ਨੇੜੇ ਲੱਕੜ ਫੈਕਟਰੀ ’ਚ ਸਾਮਾਨ ਲੈ ਕੇ ਆਇਆ ਸੀ ਅਤੇ ਜਿਵੇਂ ਹੀ ਉਹ ਕਾਰ ਤੋਂ ਹੇਠਾਂ ਉਤਰਿਆ ਤਾਂ ਕੁੱਤਿਆਂ ਨੇ ਉਸ ਨੂੰ ਵੱਢ ਲਿਆ। ਸ਼ਹਿਰ ਵਾਸੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੇ ਸਰਕਾਰ ਤੋਂ ਮੰਗ ਕੀਤੀ ਕਿ ਆਵਾਰਾ ਕੁੱਤਿਆਂ ਤੋਂ ਨਿਜ਼ਾਤ ਦਿਵਾਈ ਜਾਵੇ। ਵਾਰਡ ਨੰਬਰ-4 ਦੇ ਵਸਨੀਕ ਵਿਸ਼ਾਲ ਨੂੰ ਵੀ ਅਵਾਰਾ ਕੁੱਤਿਆਂ ਨੇ ਵੱਢ ਲਿਆ ਅਤੇ ਇਲਾਜ ਦੇ ਬਾਵਜੂਦ ਜ਼ਖ਼ਮ ਠੀਕ ਨਾ ਹੋਣ ’ਤੇ ਡਾਕਟਰਾਂ ਨੂੰ ਉਸ ਦੀ ਲੱਤ ਕੱਟਣੀ ਪਈ। ਉਸ ਨੇ ਦੱਸਿਆ ਕਿ ਉਹ ਪ੍ਰੈੱਸ ਕਰ ਕੇ ਪਰਿਵਾਰ ਦਾ ਗੁਜ਼ਾਰਾ ਚਲਾਉਂਦਾ ਸੀ ਪਰ ਹੁਣ ਉਹ ਖੜ੍ਹੇ ਹੋ ਕੇ ਪ੍ਰੈੱਸ ਕਰਨ ਤੋਂ ਵੀ ਬੇਵੱਸ ਹੈ। ਵਿਸ਼ਾਲ ਨੇ ਪ੍ਰਸ਼ਾਸਨ ਤੋਂ ਆਰਥਿਕ ਮਦਦ ਦੀ ਮੰਗ ਕੀਤੀ।
ਰਵਨੀਤ ਬਿੱਟੂ ਨੇ BJP ਲਈ ਖੜ੍ਹੀ ਕੀਤੀ ਨਵੀਂ ਮੁਸੀਬਤ! ਪਾਰਟੀ 'ਚ ਛਿੜੀ ਚਰਚਾ
NEXT STORY