ਲੁਧਿਆਣਾ (ਰਾਜ)- ਬਾੜੇਵਾਲ ਇਲਾਕੇ ’ਚ ਬੱਕਰੀਆਂ ਚਰਾ ਰਹੇ ਇਕ ਨੌਜਵਾਨ ਨੇ ਲਾਵਾਰਿਸ ਕੁੱਤੇ ਦੇ ਸਿਰ ’ਤੇ ਬੇਰਹਿਮੀ ਨਾਲ ਡਾਂਗਾ ਮਾਰੀਆਂ। ਕੁੱਤੇ ਨੂੰ ਅਧਮਰਿਆ ਕਰ ਕੇ ਮੁਲਜ਼ਮ ਮੌਕੇ ਤੋਂ ਚਲਾ ਗਿਆ। ਲੋਕਾਂ ਨੇ ਕੁੱਤੇ ਨੂੰ ਗੁਰੂ ਅੰਗਦ ਦੇਵ ਵੈਟਰਨਰੀ ਯੂਨੀਵਰਸਿਟੀ ’ਚ ਦਾਖ਼ਲ ਕਰਵਾਇਆ, ਜਿੱਥੇ ਇਲਾਜ ਦੌਰਾਨ ਕੁੱਤੇ ਦੀ ਮੌਤ ਹੋ ਗਈ। ਇਸ ਮਾਮਲੇ ਵਿਚ ਥਾਣਾ ਸਰਾਭਾ ਨਗਰ ਦੀ ਪੁਲਸ ਨੇ ਮਨੀ ਸਿੰਘ ਦੀ ਸ਼ਿਕਾਇਤ ’ਤੇ ਬਾੜੇਵਾਲ ਦੇ ਰਹਿਣ ਵਾਲੇ ਨੌਜਵਾਨ ਘੁੱਲੇ ਖ਼ਿਲਾਫ਼ ਕੇਸ ਦਰਜ ਕੀਤਾ ਹੈ।
ਇਹ ਖ਼ਬਰ ਵੀ ਪੜ੍ਹੋ - ਸੜਕ ਵਿਚਾਲੇ ਪੁਲ਼ ਥੱਲੇ ਫੱਸ ਗਿਆ ਹਵਾਈ ਜਹਾਜ਼, ਸੈਲਫ਼ੀਆਂ ਲੈਣ ਲਈ ਭੀੜ ਨੇ ਪਾਇਆ ਘੇਰਾ, ਵੇਖੋ ਵੀਡੀਓ
ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ। ਹੈਲਪ ਫਾਰ ਐਨੀਮਲ ਦੇ ਪ੍ਰਧਾਨ ਮਨੀ ਸਿੰਘ ਨੇ ਪੁਲਸ ਨੂੰ ਦੱਸਿਆ ਕਿ ਉਕਤ ਮੁਲਜ਼ਮ ਇਲਾਕੇ ’ਚ ਬੱਕਰੀਆਂ ਚਾਰਨ ਲਈ ਆਇਆ ਸੀ। ਉਸ ਨੇ ਬਿਨਾਂ ਵਜ੍ਹਾ ਕੁੱਤੇ ਨੂੰ ਡਾਂਗਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਮੁਲਜ਼ਮ ਨੇ ਡਾਂਗਾਂ ਮਾਰ-ਮਾਰ ਕੁੱਤਾ ਅਧਮਰਿਆ ਕਰ ਦਿੱਤਾ। ਲੋਕਾਂ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਮੁਲਜ਼ਮ ਭੱਜ ਗਿਆ, ਜਿਸ ਤੋਂ ਬਾਅਦ ਕੁੱਤੇ ਨੂੰ ਇਲਾਜ ਲਈ ਦਾਖਲ ਕਰਵਾਇਆ ਗਿਆ, ਜਿੱਥੇ ਕੁੱਤੇ ਦੀ ਮੌਤ ਹੋ ਗਈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭੋਗਪੁਰ 'ਚ ਕੁੜੀ ਦੇ ਕਤਲ ਦੀ ਗੁੱਥੀ ਸੁਲਝੀ, ਪੁਲਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਕੀਤੇ ਵੱਡੇ ਖ਼ੁਲਾਸੇ
NEXT STORY