ਮੋਗਾ (ਗੋਪੀ ਰਾਊਕੇ) : ਇਕ ਪਾਸੇ ਜਿੱਥੇ ਮੋਗਾ ਸ਼ਹਿਰ ਨੂੰ ਅਨੇਕਾਂ ਸਮੱਸਿਆਵਾਂ ਨੇ ਘੇਰਿਆ ਹੋਇਆ ਹੈ, ਉੱਥੇ ਦੂਜੇ ਪਾਸੇ ਸ਼ਹਿਰ ਅੰਦਰ ਆਵਾਰਾ ਕੁੱਤਿਆਂ ਦੀ ਸਮੱਸਿਆ ਵੀ ਦਿਨੋ-ਦਿਨ ਗੰਭੀਰ ਹੁੰਦੀ ਜਾ ਰਹੀ ਹੈ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਆਵਾਰਾ ਕੁੱਤਿਆਂ ਦੀ ਨਸਬੰਦੀ ਤੇ ਹੋਰਨਾਂ ਗਤੀਵਿਧੀਆਂ ਨਾਲ ਇਨ੍ਹਾਂ ਦੇ ਹੱਲ ਤੇ ਸਾਂਭ-ਸੰਭਾਲ ਲਈ ਨਗਰ ਨਿਗਮ ਮੋਗਾ ਦੇ ਜਨਰਲ ਹਾਊਸ ਦੀਆਂ ਹੋਈਆਂ ਮੀਟਿੰਗਾਂ ਦੌਰਾਨ ਕਈ ਵਾਰ ਨਿਗਮ ਅਧਿਕਾਰੀਆਂ ਨੇ ਇਹ ਵਿਸ਼ਵਾਸ ਦਿਵਾਇਆ ਹੈ ਕਿ ਸਮੱਸਿਆ ਦਾ ਠੋਸ ਹੱਲ ਕੱਢਿਆ ਜਾਵੇਗਾ ਪਰ ਸਰਕਾਰੀ ਬਿਆਨ ਸਿਰਫ਼ ‘ਫੌਕੇ’ ਲਾਅਰੇ ਹੀ ਸਾਬਤ ਹੋਏ ਹਨ।
‘ਜਗ ਬਾਣੀ’ ਵੱਲੋਂ ਇਸ ਸਮੱਸਿਆ ਸਬੰਧੀ ਜਦੋਂ ਮੋਗਾ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਦਾ ਦੌਰਾ ਕੀਤਾ ਗਿਆ ਤਾਂ ਇਹ ਤੱਥ ਉੱਭਰ ਕੇ ਸਾਹਮਣੇ ਆਇਆ ਕਿ ਅਵਾਰਾ ਕੁੱਤੇ ਸ਼ਹਿਰੀਆਂ ਲਈ ‘ਖੌਫ਼’ ਬਣੇ ਹੋਏ ਹਨ, ਇਸ ਤਰ੍ਹਾਂ ਦੀ ਬਣੀ ਸਥਿਤੀ ਕਰ ਕੇ ਕਈ ਇਲਾਕਿਆਂ ਵਿਚ ਹਾਲ ਇਨ੍ਹਾਂ ਮਾੜਾ ਹੈ ਕਿ ਬਜ਼ੁਰਗਾਂ ਅਤੇ ਬੱਚਿਆਂ ਦਾ ਘਰਾਂ ਤੋਂ ਬਾਹਰ ਨਿਕਲਣਾ ਮੁਸ਼ਕਿਲ ਹੋ ਕੇ ਰਹਿ ਗਿਆ ਹੈ। ਮੋਗਾ ਸ਼ਹਿਰ ਦੇ ਆਊਟਡੋਰ ਇਲਾ ਕਿਆਂ ਵਿਚ ਪੈਂਦੇ ਵਾਰਡਾਂ ਵਿਚ ਤਾਂ ਇਹ ਸਮੱਸਿਆ ਹੋਰ ਵੀ ਗੰਭੀਰ ਹੈ। ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਦੇ ਸਾਹਮਣੇ ਵਾਲੇ ਪਾਸੇ ਵਿਚ ਗਲੀਆਂ ਦੇ ਕੁੱਤਿਆਂ ਨੇ ਲੋਕਾਂ ਦਾ ਘਰਾਂ ਤੋਂ ਬਾਹਰ ਨਿਕਲਣਾ ਮੁਸ਼ਕਿਲ ਕਰ ਦਿੱਤਾ ਹੈ, ਜਿਸ ਤਰ੍ਹਾਂ ਬੇਸਹਾਰਾ ਪਸ਼ੂਆਂ ਦੀ ਸਮੱਸਿਆ ਹੈ, ਉਸੇ ਤਰ੍ਹਾਂ ਆਵਾਰਾ ਕੁੱਤੇ ਵੀ ਲੋਕਾਂ ਲਈ ਵੱਡੀ ਚੁਣੌਤੀ ਬਣ ਗਏ ਹਨ। ਸ਼ਹਿਰ ਨਿਵਾਸੀ ਦਰਸ਼ਨ ਸਿੰਘ ਦੱਸਦੇ ਸਨ ਕਿ ਆਵਾਰਾ ਕੁੱਤਿਆਂ ਦੀ ਸੰਭਾਲ ਦੇ ਪੱਕੇ ਹੱਲ ਦੀ ਲੋੜ ਹੈ।
‘ਆਪ’ ਨੇ ਸਵੀਕਾਰ ਕੀਤੀ ਸਿਹਤ ਮੰਤਰੀ ਓ. ਪੀ. ਸੋਨੀ ਦੀ ਚੁਣੌਤੀ, ਬਹਿਸ ਲਈ ਪਸੰਦ ਦੀ ਤਾਰੀਖ਼ ਚੁਣਨ ਨੂੰ ਕਿਹਾ
NEXT STORY