ਮੁਕੇਰੀਆਂ : ਵਿਵਾਦਾਂ 'ਚ ਘਿਰੀ ਹੋਈ ਰਾਧੇ ਮਾਂ ਉਰਫ ਸੁਖਵਿੰਦਰ ਕੌਰ ਦੀਆਂ ਮੁਸਕਲਾਂ ਥੰਮਣ ਦਾ ਨਾਂ ਨਹੀਂ ਲੈ ਰਹੀਆਂ। ਮੁੰਬਈ ਤੋਂ ਆਪਣੇ ਸਹੁਰੇ ਘਰ ਮੁਕੇਰੀਆਂ ਆਈ ਰਾਧੇ ਮਾਂ ਪਿੱਛੇ ਅਦਾਕਾਰਾ ਡੌਲੀ ਬਿੰਦਰਾ ਵੀ ਆ ਗਈ, ਜਿਸ ਨੇ ਰਾਧੇ ਮਾਂ ਦਾ ਪਰਦਾਫਾਸ਼ ਕਰਦਿਆਂ ਉਸ 'ਤੇ ਸੈਕਸ ਰੈਕਟ ਚਲਾਉਣ ਦੇ ਦੋਸ਼ ਲਾਏ ਹਏ। ਜਾਣਕਾਰੀ ਮੁਤਾਬਕ ਰਾਧੇ ਮਾਂ ਮੁਕੇਰੀਆਂ ਵਿਖੇ ਆਪਣੇ ਗੁਰੂ ਦੇ ਤਪ ਸਥਾਨ 'ਤੇ ਹੋਣ ਵਾਲੇ ਬਰਸੀ ਸਮਾਰੋਹ 'ਚ ਹਿੱਸਾ ਲੈਣ ਆਈ ਹੈ। ਇਸ ਦਾ ਪਤਾ ਲੱਗਦੇ ਹੀ ਡੌਲੀ ਬਿੰਦਰਾ ਵੀ ਉਸ ਦੇ ਪਿੱਛੇ ਪੁੱਜ ਗਈ ਅਤੇ ਉਸ ਦਾ ਪੁਤਲਾ ਸਾੜਿਆ। ਸ਼ਿਵ ਸੈਨਾ ਹਿੰਦੋਸਤਾਨ ਨੇ ਵੀ ਇਸ ਕੰਮ 'ਚ ਡੌਲੀ ਬਿੰਦਰਾ ਦਾ ਸਾਥ ਦਿੱਤਾ।
ਡੌਲੀ ਬਿੰਦਰਾ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੋਸ਼ ਲਾਉਂਦੇ ਹੋਏ ਕਿਹਾ ਕਿ ਰਾਧੇ ਮਾਂ ਨੇ 2014 'ਚ ਉਸ 'ਤੇ ਆਪਣੇ ਸੇਵਕਾਂ ਨਾਲ ਸਰੀਰਕ ਸਬੰਧ ਬਣਾਉਣ ਲਈ ਦਬਾਅ ਬਣਾਇਆ ਸੀ, ਜਿਸ ਦੇ ਵਿਰੋਧ 'ਚ ਉਸ ਨੇ ਮੁੰਬਈ ਵਿਖੇ ਆਪਣੀ ਸ਼ਿਕਾਇਤ ਦਰਜ ਕਰਵਾਈ ਸੀ ਪਰ ਉਸ ਦੀ ਕੋਈ ਸੁਣਵਾਈ ਨਹੀਂ ਹੋਈ। ਉਸ ਨੇ ਕਿਹਾ ਕਿ ਉਹ ਨਿਆਂ ਲਈ ਉਹ ਮਾਣਯੋਗ ਹਾਈਕੋਰਟ ਦਾ ਦਰਵਾਜ਼ਾ ਵੀ ਖੜਕਾਏਗੀ। ਡੌਲੀ ਬਿੰਦਰਾ ਨੇ ਕਿਹਾ ਕਿ ਰਾਧੇ ਮਾਂ 'ਚ ਕੋਈ ਵੀ ਦੈਵੀ ਸ਼ਕਤੀ ਨਹੀਂ ਹੈ ਤੇ ਉਹ ਕੇਵਲ ਇਕ ਆਮ ਔਰਤ ਹੈ, ਜੋ ਕਿ ਪਾਖੰਡਾਂ ਤੇ ਆਡੰਬਰਾਂ ਰਾਹੀਂ ਅੰਧ-ਵਿਸ਼ਵਾਸ ਫੈਲਾ ਕੇ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰ ਰਹੀ ਹੈ। ਡੌਲੀ ਬਿੰਦਰਾ ਨੇ ਲੋਕਾਂ ਨੂੰ ਰਾਧੇ ਮਾਂ ਵੱਲੋਂ ਫੈਲਾਏ ਜਾ ਰਹੇ ਆਡੰਬਰਾਂ ਤੋਂ ਦੂਰ ਰਹਿਣ ਦੇ ਨਾਲ-ਨਾਲ ਉਸ ਦਾ ਡੱਟ ਕੇ ਵਿਰੋਧ ਕਰਨ ਦੀ ਅਪੀਲ ਕੀਤੀ। ਇਸ ਮੌਕੇ ਉਨ੍ਹਾਂ ਨਾਲ ਮਹੰਤ ਸ਼ਾਮ ਸੁੰਦਰ ਦਾਸ ਵੀ ਵਿਸ਼ੇਸ਼ ਰੂਪ 'ਚ ਮੌਜੂਦ ਸਨ।
ਡੌਲੀ ਬਿੰਦਰਾ ਨੇ ਕਿਹਾ ਕਿ ਧਰਮ ਦੀ ਆੜ 'ਚ ਰਾਧੇ ਮਾਂ ਲੋਕਾਂ ਨੂੰ ਬੇਵਕੂਫ ਬਣਾ ਰਹੀ ਹੈ ਅਤੇ ਬਹੁਤ ਸਾਰੇ ਕਾਂਡ ਕਰ ਰਹੀ ਹੈ। ਉਸ ਨੇ ਇਹ ਵੀ ਦੋਸ਼ ਲਾਇਆ ਕਿ ਰਾਧੇ ਮਾਂ ਨੇ ਲੋਕਾਂ ਨੂੰ ਆਪਣੇ ਜਾਲ 'ਚ ਫਸਾ ਕੇ ਮੁਕੇਰੀਆਂ ਅਤੇ ਆਸ-ਪਾਸ ਦੇ ਇਲਾਕਿਆਂ 'ਚ ਬਹੁਤ ਸਾਰੀ ਪ੍ਰਾਪਰਟੀ ਬਣਾਈ ਹੈ, ਜਿਸ ਦੀ ਸੀ. ਬੀ. ਆਈ. ਅਤੇ ਈ. ਡੀ. ਵਲੋਂ ਜਾਂਚ ਹੋਣੀ ਚਾਹੀਦੀ ਹੈ।
ਡੌਲੀ ਬਿੰਦਰਾ ਨੇ ਕਿਹਾ ਕਿ ਉਹ ਨਹੀਂ ਚਾਹੁੰਦੀ ਕਿ ਜੋ ਉਸ ਦੇ ਨਾਲ ਹੋਇਆ ਹੈ, ਉਹ ਕਿਸੇ ਹੋਰ ਨਾਲ ਹੋਵੇ ਅਤੇ ਜੇਕਰ ਮਾਮਲੇ ਦੀ ਜਾਂਚ ਹੋਵੇ ਤਾਂ ਇਹ ਸਾਫ ਹੋ ਜਾਵੇਗਾ ਕਿ ਰਾਧੇ ਮਾਂ ਧਰਮ ਦੀ ਆੜ 'ਚ ਕਿੰਨੇ ਗਲਤ ਕੰਮ ਕਰ ਰਹੀ ਹੈ। ਡੌਲੀ ਨੇ ਇਹ ਵੀ ਦੋਸ਼ ਲਾਇਆ ਕਿ ਰਾਧੇ ਮਾਂ ਨੌਜਵਾਨ ਕੁੜੀਆਂ ਅਤੇ ਮੁੰਡਿਆਂ ਨੂੰ ਸੰਬੰਧ ਬਣਾਉਣ ਲਈ ਦਬਾਅ ਪਾਉਂਦੀ ਹੈ ਅਤੇ ਸਤਸੰਗ 'ਚ ਨਗਨਤਾ ਪਰੋਸਦੀ ਹੈ। ਇਸ ਸਭ ਦੇ ਦੌਰਾਨ ਰਾਧੇ ਮਾਂ ਆਪਣੇ ਡੇਰੇ 'ਚੋਂ ਬਾਹਰ ਨਹੀਂ ਆਈ।
ਕਾਂਗਰਸ ਨੇ ਮੰਗਿਆ ਸੁਖਬੀਰ ਬਾਦਲ ਦਾ ਅਸਤੀਫਾ
NEXT STORY