ਜਲੰਧਰ (ਸਲਵਾਨ)–ਬੀਤੇ ਦਿਨੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਹਵਾਬਾਜ਼ੀ ਮੰਤਰੀ ਜਯੋਤਿਰਾਦਿੱਤਿਆ ਸਿੰਧੀਆ ਨੇ ਵਰਚੁਅਲੀ 115 ਕਰੋੜ ਰੁਪਏ ਨਾਲ ਤਿਆਰ ਆਦਮਪੁਰ ਏਅਰਪੋਰਟ ਦਾ ਉਦਘਾਟਨ ਕੀਤਾ ਸੀ। ਕੋਰੋਨਾ ਕਾਲ ਤੋਂ ਆਦਮਪੁਰ ਏਅਰਪੋਰਟ ਤੋਂ ਉਡਾਣਾਂ ਬੰਦ ਸਨ, ਜਿਸ ਕਾਰਨ ਪੰਜਾਬ ਖਾਸ ਕਰ ਕੇ ਦੋਆਬਾ ਇਲਾਕੇ ਦੇ ਲੋਕ ਬਹੁਤ ਪ੍ਰੇਸ਼ਾਨ ਸਨ। ਜਨਤਾ ਦੀ ਇਸੇ ਮੰਗ ਨੂੰ ਵੇਖਦਿਆਂ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਲਗਾਤਾਰ ਵਿਸ਼ੇਸ਼ ਤੌਰ ’ਤੇ ਕੇਂਦਰੀ ਮੰਤਰੀਆਂ ਨੂੰ ਮਿਲ ਕੇ ਆਦਮਪੁਰ ਏਅਰਪੋਰਟ ਤੋਂ ਫਲਾਈਟਾਂ ਚਲਾਉਣ ਲਈ ਯਤਨ ਕਰ ਰਹੇ ਸਨ।
ਪੰਜਾਬੀਆਂ ਦੀ ਲੰਮੇ ਸਮੇਂ ਤੋਂ ਚੱਲ ਰਹੀ ਇਸ ਮੰਗ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਹਵਾਬਾਜ਼ੀ ਮੰਤਰੀ ਜਯੋਤਿਰਾਦਿੱਤਿਆ ਸਿੰਧੀਆ ਨੇ ਸਵੀਕਾਰ ਕੀਤਾ ਤੇ ਆਦਮਪੁਰ ਤੋਂ ਚੱਲਣ ਵਾਲੀਆਂ ਉਡਾਣਾਂ ਨੂੰ ਹਰੀ ਝੰਡੀ ਦੇ ਦਿੱਤੀ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸੋਮ ਪ੍ਰਕਾਸ਼ ਨੇ ਕਿਹਾ ਕਿ ਇਹ ਘਰੇਲੂ ਫਲਾਈਟਾਂ 31 ਮਾਰਚ ਤੋਂ ਸ਼ੁਰੂ ਹੋਣਗੀਆਂ। ਸਟਾਰ ਏਅਰ ਲਾਈਨ ਵੱਲੋਂ ਇਨ੍ਹਾਂ ਫਲਾਈਟਾਂ ਦੇ ਰੂਟ ਅਨੁਸਾਰ ਬੈਂਗਲੁਰੂ ਤੋਂ ਸਵੇਰੇ 7.15 ਵਜੇ ਅਤੇ ਨਾਂਦੇੜ ਵਿਚ 8.35, ਨਾਂਦੇੜ ਤੋਂ 9 ਵਜੇ ਫਲਾਈਟ ਚੱਲੇਗੀ, ਜਿਹੜੀ ਕਿ 11 ਵਜੇ ਦਿੱਲੀ ਪਹੁੰਚੇਗੀ। ਇਸ ਤੋਂ ਬਾਅਦ 11.25 ਵਜੇ ਹਿੰਡਨ (ਦਿੱਲੀ) ਤੋਂ ਚੱਲਣ ਵਾਲੀ ਫਲਾਈਟ 12.25 ’ਤੇ ਆਦਮਪੁਰ (ਜਲੰਧਰ) ਪਹੁੰਚੇਗੀ।
ਇਹ ਵੀ ਪੜ੍ਹੋ: ਲੋਕ ਸਭਾ ਚੋਣਾਂ ਲਈ ਸੁਸ਼ੀਲ ਰਿੰਕੂ ਫਿਰ ਤੋਂ 'ਆਪ' ਦੇ ਉਮੀਦਵਾਰ, ਕਾਂਗਰਸ 'ਚੋਂ ਚੰਨੀ ਆਏ ਤਾਂ ਵਧੇਗੀ ਚੁਣੌਤੀ
ਇਸੇ ਤਰ੍ਹਾਂ ਆਦਮਪੁਰ (ਜਲੰਧਰ) ਤੋਂ 12.50 ਵਜੇ ਫਲਾਈਟ ਚੱਲੇਗੀ ਅਤੇ 1.50 ਵਜੇ ਹਿੰਡਨ ਏਅਰਪੋਰਟ ’ਤੇ ਪਹੁੰਚੇਗੀ। ਿਹੰਡਨ ਤੋਂ 2.15 ਵਜੇ ਚੱਲਣ ਵਾਲੀ ਫਲਾਈਟ 4.15 ਵਜੇ ਨਾਂਦੇੜ ਅਤੇ 4.45 ਵਜੇ ਉਥੋਂ ਚੱਲ ਕੇ 6.05 ਵਜੇ ਬੈਂਗਲੁਰੂ ਪਹੁੰਚੇਗੀ। ਹੁਣ ਟਿਕਟ ਦੀ ਬੁਕਿੰਗ ਵੀ ਜਲਦ ਸ਼ੁਰੂ ਹੋ ਰਹੀ ਹੈ।
ਲੰਮੇ ਸਮੇਂ ਤੋਂ ਚੱਲੀ ਆ ਰਹੀ ਇਸ ਮੰਗ ਨੂੰ ਪੂਰਾ ਕਰਨ ਲਈ ਸੋਮ ਪ੍ਰਕਾਸ਼ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਹਵਾਬਾਜ਼ੀ ਮੰਤਰੀ ਜਯੋਤਿਰਾਦਿੱਤਿਆ ਸੰਧੀਆ ਦਾ ਧੰਨਵਾਦ ਕੀਤਾ। ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੇ ਕਿਹਾ ਕਿ ਆਦਮਪੁਰ ਤੋਂ ਫਲਾਈਟ ਦਾ ਐਲਾਨ ਕਰਦੇ ਹੋਏ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਉਡਾਣ ਭਾਰਤ ਸਰਕਾਰ ਦੀ ਆਰ. ਸੀ. ਐੱਮ. ਯੋਜਨਾ ਦਾ ਹਿੱਸਾ ਹੈ, ਜਿਸ ਦਾ ਮੰਤਵ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿਚ ਰਹਿਣ ਵਾਲੇ ਲੋਕਾਂ ਦਾ ਆਪਸੀ ਤਾਲਮੇਲ ਵਧਾਉਣਾ ਅਤੇ ਹਵਾਈ ਯਾਤਰਾ ਦਾ ਵਧੇਰੇ ਲੋਕਾਂ ਨੂੰ ਫਾਇਦਾ ਪਹੁੰਚਾਉਣਾ ਹੈ।
ਇਹ ਵੀ ਪੜ੍ਹੋ: ਇੰਸਟਾਗ੍ਰਾਮ ਦੀ ਫੇਕ ID ਬਣਾ ਕੁੜੀ ਨੂੰ ਭੇਜੀਆਂ ਅਸ਼ਲੀਲ ਤਸਵੀਰਾਂ ਤੇ ਮੈਸੇਜ, ਫਿਰ ਕੀਤਾ ਸ਼ਰਮਨਾਕ ਕਾਰਾ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ’ਚ ਆਬਕਾਰੀ ਵਿਭਾਗ ਦੇ 2 ਏ. ਈ. ਟੀ. ਸੀ. ਸਮੇਤ 19 ਅਫ਼ਸਰਾਂ ਦੇ ਤਬਾਦਲੇ
NEXT STORY