ਜਲੰਧਰ (ਵਰੁਣ)–ਇੰਸਟਾਗ੍ਰਾਮ ’ਤੇ ਇਕ ਕੁੜੀ ਦੀ ਆਈ. ਡੀ. ਤੋਂ ਉਸ ਦੀਆਂ ਤਸਵੀਰਾਂ ਚੁੱਕ ਕੇ ਅਤੇ ਉਸ ਨੂੰ ਐਡਿਟ ਕਰਕੇ ਰਿਸ਼ਤੇਦਾਰਾਂ ਵਿਚ ਵਾਇਰਲ ਕਰਨ ਅਤੇ ਰੰਗਦਾਰੀ ਮੰਗਣ ਵਾਲੇ ਨੌਜਵਾਨ ਖ਼ਿਲਾਫ਼ ਥਾਣਾ ਨੰਬਰ 7 ਦੀ ਪੁਲਸ ਨੇ ਕੇਸ ਦਰਜ ਕੀਤਾ ਹੈ। ਇਹ ਮੁਲਜ਼ਮ ਰਾਮਾ ਮੰਡੀ ਦਾ ਰਹਿਣ ਵਾਲਾ ਹੈ, ਜਿਸ ਨੇ ਪੀੜਤ ਲੜਕੀ ਦੀ ਰਿਸ਼ਤੇਦਾਰੀ ਵਿਚ ਆਉਂਦੀ ਕੁੜੀ ਦੇ ਨਾਂ ’ਤੇ ਫੇਕ ਆਈ. ਡੀ. ਅਕਾਊਂਟ ਬਣਾ ਰੱਖਿਆ ਸੀ ਅਤੇ ਉਸੇ ਤੋਂ ਕੁੜੀ ਨੂੰ ਅਸ਼ਲੀਲ ਮੈਸੇਜ ਕਰਕੇ ਪ੍ਰਚਾਰ ਕਰ ਰਿਹਾ ਸੀ।
ਗੜ੍ਹੇ ਦੀ ਰਹਿਣ ਵਾਲੀ ਕੁੜੀ ਦੇ ਪਿਤਾ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਸ ਦੀ ਭਾਣਜੀ ਦੇ ਨਾਂ ਦੀ ਇਕ ਇੰਸਟਾ ਆਈ. ਡੀ. ਤੋਂ ਉਸ ਦੀ ਬੇਟੀ ਦੇ ਇੰਸਟਾ ਅਕਾਊਂਟ ’ਤੇ ਕੁਝ ਮੈਸੇਜ ਆਏ ਹੋਏ ਹਨ। ਮੈਸੇਜ ਭੇਜਣ ਵਾਲਾ ਅਣਪਛਾਤਾ ਵਿਅਕਤੀ ਸੀ, ਜਿਸ ਨੇ ਬੇਟੀ ਦੀਆਂ ਤਸਵੀਰਾਂ ਨਾਲ ਛੇੜਖਾਨੀ ਕੀਤੀ ਹੋਈ ਸੀ। ਦੋਸ਼ ਹੈ ਕਿ ਉਹ ਵਿਅਕਤੀ ਸ਼ਿਕਾਇਤਕਰਤਾ ਦੀ ਬੇਟੀ ਨੂੰ ਅਸ਼ਲੀਲ ਮੈਸੇਜ ਭੇਜ ਰਿਹਾ ਸੀ। ਮੁਲਜ਼ਮ ਕੁੜੀ ਨੂੰ ਧਮਕਾ ਰਿਹਾ ਸੀ ਕਿ ਜੇਕਰ ਉਸ ਨੇ ਉਸ ਨੂੰ ਪੈਸੇ ਨਾ ਦਿੱਤੇ ਤਾਂ ਉਸ ਦੀਆਂ ਤਸਵੀਰਾਂ ਉਹ ਰਿਸ਼ਤੇਦਾਰਾਂ ਅਤੇ ਉਸ ਦੇ ਜਾਣਕਾਰਾਂ ਵਿਚ ਵਾਇਰਲ ਕਰ ਦੇਵੇਗਾ।
ਇਹ ਵੀ ਪੜ੍ਹੋ:ਹਲਵਾਈ ਦੀ ਬਦਲੀ ਰਾਤੋ-ਰਾਤ ਕਿਸਮਤ, ਬਣਿਆ ਕਰੋੜਪਤੀ
ਇਸ ਦੀ ਸ਼ਿਕਾਇਤ ਪੁਲਸ ਤਕ ਪਹੁੰਚੀ ਤਾਂ ਜਾਂਚ ਵਿਚ ਪਤਾ ਲੱਗਾ ਕਿ ਜਿਸ ਮੋਬਾਇਲ ਵਿਚ ਫਰਜ਼ੀ ਇੰਸਟਾਗ੍ਰਾਮ ਆਈ. ਡੀ. ਚੱਲ ਰਹੀ ਹੈ, ਉਸ ਮੋਬਾਇਲ ਵਿਚ ਕ੍ਰਿਸ਼ ਪੁੱਤਰ ਕਪਿਲ ਦੇਵ ਵਾਸੀ ਬਲਦੇਵ ਨਗਰ ਰਾਮਾ ਮੰਡੀ ਦੇ ਨਾਂ ਦਾ ਸਿਮ ਕਾਰਡ ਚੱਲ ਰਿਹਾ ਹੈ। ਪੁਲਸ ਨੇ ਕ੍ਰਿਸ਼ ਦੇ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਅਧੀਨ ਕੇਸ ਦਰਜ ਕਰ ਲਿਆ ਹੈ। ਥਾਣਾ ਨੰਬਰ 7 ਦੇ ਐਡੀਸ਼ਨਲ ਐੱਸ. ਐੱਚ. ਓ. ਨਿਰਮਲ ਸਿੰਘ ਦਾ ਕਹਿਣਾ ਹੈ ਕਿ ਫਿਲਹਾਲ ਮੁਲਜ਼ਮ ਦੀ ਗ੍ਰਿਫ਼ਤਾਰੀ ਨਹੀਂ ਹੋ ਸਕੀ।
ਕੁੜੀ ਦੀ ਸਹੇਲੀ ਦੀ ਫੇਕ ਆਈ. ਡੀ. ਬਣਾ ਕੇ ਤਸਵੀਰਾਂ ਐਡਿਟ ਕਰਨ ਵਾਲੇ ਅੰਮ੍ਰਿਤਸਰ ਦੇ ਨੌਜਵਾਨ ’ਤੇ ਵੀ ਕੇਸ ਦਰਜ
ਗੜ੍ਹਾ ਦੀ ਹੀ ਇਕ ਹੋਰ ਲੜਕੀ ਦੀ ਇੰਸਟਾਗ੍ਰਾਮ ਆਈ. ਡੀ. ਤੋਂ ਤਸਵੀਰਾਂ ਚੁੱਕ ਕੇ ਉਨ੍ਹਾਂ ਨਾਲ ਛੇੜਖਾਨੀ ਕਰਨ ਅਤੇ ਅਸ਼ਲੀਲ ਮੈਸੇਜ ਬਣਾ ਕੇ ਭੇਜਣ ਵਾਲੇ ਅੰਮ੍ਰਿਤਸਰ ਦੇ ਰਹਿਣ ਵਾਲੇ ਇਕ ਨੌਜਵਾਨ ’ਤੇ ਵੀ ਥਾਣਾ ਨੰਬਰ 7 ਦੀ ਪੁਲਸ ਨੇ ਕੇਸ ਦਰਜ ਕੀਤਾ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਗੜ੍ਹਾ ਦੀ ਨਿਵਾਸੀ ਲੜਕੀ ਨੇ ਦੱਸਿਆ ਕਿ ਉਸ ਦੀ ਇੰਸਟਾਗ੍ਰਾਮ ਆਈ. ਡੀ. ’ਤੇ ਉਸ ਦੀ ਸਹੇਲੀ ਦੀ ਆਈ. ਡੀ. ਤੋਂ ਕੁਝ ਮੈਸੇਜ ਆਏ ਹੋਏ ਸਨ। ਉਸ ਨੇ ਜਦੋਂ ਮੈਸੇਜ ਵੇਖੇ ਤਾਂ ਉਹ ਹੈਰਾਨ ਰਹਿ ਗਈ।
ਸਹੇਲੀ ਦੀ ਆਈ. ਡੀ. ਤੋਂ ਉਸ ਦੀਆਂ ਤਸਵੀਰਾਂ ਐਡਿਟ ਕਰਕੇ ਅਸ਼ਲੀਲ ਮੈਸੇਜ ਭੇਜੇ ਹੋਏ ਸਨ। ਜਦੋਂ ਉਸ ਨੇ ਆਪਣੀ ਸਹੇਲੀ ਨਾਲ ਗੱਲ ਕੀਤੀ ਤਾਂ ਉਸ ਨੇ ਉਕਤ ਆਈ. ਡੀ. ਤੋਂ ਸਾਫ਼ ਇਨਕਾਰ ਕਰ ਦਿੱਤਾ। ਬਾਅਦ ਵਿਚ ਫੇਕ ਆਈ. ਡੀ. ਬਣਾਉਣ ਵਾਲੇ ਨੌਜਵਾਨ ਨੇ ਉਸਦੇ ਵ੍ਹਟਸਐਪ ’ਤੇ ਵੀ ਅਸ਼ਲੀਲ ਮੈਸੇਜ ਭੇਜਣੇ ਸ਼ੁਰੂ ਕਰ ਦਿੱਤੇ। ਇਸ ਸਬੰਧੀ ਪੁਲਸ ਨੂੰ ਸ਼ਿਕਾਇਤ ਦਿੱਤੀ ਤਾਂ ਜਾਂਚ ਵਿਚ ਪਤਾ ਲੱਗਾ ਕਿ ਇਹ ਮੋਬਾਇਲ ਲਵਪ੍ਰੀਤ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਪੱਟੀ ਬਲੋਲ ਦੀ, ਸੁਲਤਾਨਵਿੰਡ ਅੰਮ੍ਰਿਤਸਰ ਦੇ ਨਾਂ ’ਤੇ ਚੱਲ ਰਿਹਾ ਹੈ। ਥਾਣਾ ਨੰਬਰ 7 ਦੀ ਪੁਲਸ ਨੇ ਲਵਪ੍ਰੀਤ ਸਿੰਘ ਖ਼ਿਲਾਫ਼ ਵੀ ਕੇਸ ਦਰਜ ਕਰ ਲਿਆ ਹੈ। ਐਡੀਸ਼ਨਲ ਐੱਸ. ਐੱਚ. ਓ. ਨਿਰਮਲ ਸਿੰਘ ਦਾ ਕਹਿਣਾ ਹੈ ਕਿ ਇਸ ਮੁਲਜ਼ਮ ਦੀ ਵੀ ਅਜੇ ਗ੍ਰਿਫ਼ਤਾਰੀ ਨਹੀਂ ਹੋ ਸਕੀ।
ਇਹ ਵੀ ਪੜ੍ਹੋ: ਪਿਆਕੜਾਂ ਲਈ ਅਹਿਮ ਖ਼ਬਰ, ਰਾਤ 12 ਵਜੇ ਤਕ ਵਿਕੇਗੀ ਸ਼ਰਾਬ, ਇੰਝ ਨਿਕਲਣਗੇ ਠੇਕੇ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਦੇ 2 ਲੱਖ ਵੋਟਰ ਘਰ ਬੈਠੇ ਪਾਉਣਗੇ ਵੋਟਾਂ, 85 ਸਾਲ ਤੋਂ ਜ਼ਿਆਦਾ ਉਮਰ ਦੇ ਬਜ਼ੁਰਗਾਂ ਨੂੰ ਮਿਲੇਗੀ ਸਹੂਲਤ
NEXT STORY