ਜਲੰਧਰ- ਜ਼ਿਮਨੀ ਚੋਣ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਮੁੜ ਸੁਸ਼ੀਲ ਕੁਮਾਰ ਰਿੰਕੂ ਦੇ ਨਾਂ ਦਾ ਐਲਾਨ ਕਰਕੇ ਲੋਕ ਸਭਾ ਚੋਣ ਦੰਗਲ ਸ਼ੁਰੂ ਕਰ ਦਿੱਤਾ ਹੈ। ਹੁਣ ਬਾਕੀ ਪਾਰਟੀਆਂ ਦੀ ਵਾਰੀ ਹੈ। ਕਾਂਗਰਸ ਵਿਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਲੈ ਕੇ ਕਾਂਗਰਸ ਵਿੱਚ ਚਰਚਾ ਚੱਲ ਰਹੀ ਹੈ। ਦਾਅਵੇਦਾਰਾਂ ਵਿੱਚ ਸਾਬਕਾ ਸੰਸਦ ਮੈਂਬਰ ਸੰਤੋਖ ਚੌਧਰੀ ਦੀ ਪਤਨੀ ਕਰਮਜੀਤ ਕੌਰ ਅਤੇ ਮਹਿੰਦਰ ਸਿੰਘ ਕੇ. ਪੀ. ਜੇਕਰ ਸਾਬਕਾ ਸੀ. ਐੱਮ. ਚਰਨਜੀਤ ਸਿੰਘ ਚੰਨੀ ਜਲੰਧਰ ਤੋਂ ਚੋਣ ਲੜਦੇ ਹਨ ਤਾਂ 'ਆਪ' ਨੂੰ ਵੱਡੀ ਚੁਣੌਤੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਜ਼ਿਮਨੀ ਚੋਣ ਵਿਚ ਇਕਬਾਲ ਸਿੰਘ ਅਟਵਾਲ ਭਾਜਪਾ ਦੇ ਉਮੀਦਵਾਰ ਸਨ। ਇਸ ਵਾਰ ਉਨ੍ਹਾਂ ਦੇ ਪਿਤਾ ਚਰਨਜੀਤ ਸਿੰਘ ਅਟਵਾਲ ਦੇ ਨਾਂ ਦੀ ਚਰਚਾ ਚੱਲ ਰਹੀ ਹੈ। ਹੰਸਰਾਜ ਹੰਸ, ਰਾਜੇਸ਼ ਬਾਘਾ ਅਤੇ ਅਕਾਲੀ ਦਲ ਦੇ ਸਾਬਕਾ ਵਿਧਾਇਕ ਅਵਿਨਾਸ਼ ਚੰਦਰ ਭਾਜਪਾ ਦੀ ਟਿਕਟ ਦੀ ਦੌੜ ਵਿੱਚ ਹਨ। ਹਾਲਾਂਕਿ ਅਕਾਲੀ ਦਲ ਨਾਲ ਗਠਜੋੜ ਦੀਆਂ ਸੰਭਾਵਨਾਵਾਂ ਕਾਰਨ ਬਹੁਤ ਕੁਝ ਤੈਅ ਹੋਣਾ ਬਾਕੀ ਹੈ।
ਇਹ ਵੀ ਪੜ੍ਹੋ: ਇੰਸਟਾਗ੍ਰਾਮ ਦੀ ਫੇਕ ID ਬਣਾ ਕੁੜੀ ਨੂੰ ਭੇਜੀਆਂ ਅਸ਼ਲੀਲ ਤਸਵੀਰਾਂ ਤੇ ਮੈਸੇਜ, ਫਿਰ ਕੀਤਾ ਸ਼ਰਮਨਾਕ ਕਾਰਾ
ਜ਼ਿਮਨੀ ਚੋਣ ਦੀ ਤੁਲਨਾ 'ਚ ਸਿਆਸੀ ਮਾਹੌਲ ਬਦਲਿਆ, ਕਾਂਗਰਸ ਦੀ ਉਤਸ਼ਾਹਤ
ਕਾਂਗਰਸ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਜ਼ਿਮਨੀ ਚੋਣ ਵਿੱਚ ਸਮੁੱਚੀ ਸੱਤਾਧਾਰੀ ਧਿਰ ਹੀ ਲੜ ਰਹੀ ਸੀ ਪਰ ਇਸ ਵਾਰ ਆਮ ਆਦਮੀ ਪਾਰਟੀ ਦਾ ਮੁਕਾਬਲਾ ਸਾਰੀਆਂ ਸੀਟਾਂ 'ਤੇ ਹੋਵੇਗਾ। ਅਜਿਹੇ 'ਚ ਜਲੰਧਰ ਲੋਕ ਸਭਾ ਸੀਟ ਲਈ ਮੁਕਾਬਲਾ ਸੁਸ਼ੀਲ ਰਿੰਕੂ ਅਤੇ ਬਾਕੀ ਲੀਡਰਸ਼ਿਪ ਲਈ ਨਿੱਜੀ ਕੋਸ਼ਿਸ਼ਾਂ 'ਤੇ ਨਿਰਭਰ ਕਰੇਗਾ। ਜਲੰਧਰ ਵਿੱਚ ਆਦਮਪੁਰ, ਉੱਤਰੀ, ਕੈਂਟ, ਫਿਲੌਰ ਅਤੇ ਸ਼ਾਹਕੋਟ ਵਿੱਚ ਕਾਂਗਰਸ ਦੇ ਵਿਧਾਇਕ ਹਨ।
ਦਿਲਚਸਪ ਹੋਵੇਗਾ ਲੋਕ ਸਭਾ ਚੋਣਾਂ ਦਾ ਮੁਕਾਬਲਾ
'ਆਪ'-ਲੋਕ ਸਭਾ ਵਿਚ ਖਾਤਾ ਖੋਲ੍ਹਣ ਵਾਲੀ 'ਆਪ' ਨੇ ਪਹਿਲਾਂ ਤੋਂ ਸਥਾਪਿਤ ਚਿਹਰਾ ਰਿੰਕੂ ਨੂੰ ਚੁਣਿਆ ਹੈ। ਜ਼ਿਮਨੀ ਚੋਣ ਵਿਚ ਸੁਸ਼ੀਲ ਰਿੰਕੂ ਨੇ ਕਾਂਗਰਸ ਨੂੰ 58691 ਵੋਟਾਂ ਨਾਲ ਹਰਾਇਆ ਸੀ। ਟਿਕਟ ਰਿਪੀਟ ਕੀਤੀ ਗਈ। ਆਉਣ ਵਾਲੇ ਸਮੇਂ ਵਿਚ ਮੁਕਾਬਲਾ ਦਿਲਚਸਪ ਹੋਵੇਗਾ।
ਇਹ ਵੀ ਪੜ੍ਹੋ:ਹਲਵਾਈ ਦੀ ਬਦਲੀ ਰਾਤੋ-ਰਾਤ ਕਿਸਮਤ, ਬਣਿਆ ਕਰੋੜਪਤੀ
ਕਾਂਗਰਸ- ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਜਲੰਧਰ ਲਿਆਉਣ 'ਤੇ ਮੰਥਨ। ਅਜਿਹਾ ਹੋਣ 'ਤੇ ਜਲੰਧਰ ਦੇ ਪੁਰਾਣੇ ਚੌਧਰੀ ਪਰਿਵਾਰ ਅਤੇ ਕੇਪੀ ਦੇ ਇਲਾਵਾ ਤੀਜੇ ਚਿਹਰੇ ਨੂੰ ਟਿਕਟ ਮਿਲੇਗੀ। ਇਸ ਨਾਲ ਵੀ ਸਿਆਸੀ ਹਲਚਲ ਵਧ ਸਕਦੀ ਹੈ।
ਭਾਜਪਾ- ਭਾਜਪਾ ਦੇ ਸੂਬਾ ਦਫ਼ਤਰ ਵਿਚ ਚਰਨਜੀਤ ਿਸੰਘ ਅਟਵਾਲ 'ਤੇ ਮੰਥਨ ਹੋਇਆ। ਅਕਾਲੀ ਦਲ ਨਾਲ ਗਠਜੋੜ ਹੋਣ 'ਤੇ ਿਟਕਟ ਮਿਲਣ ਦੀ ਸੰਭਾਵਨਾ ਹੈ। ਚਰਨਜੀਤ ਿਸੰਘ ਅਟਵਾਲ ਬੇਟੇ ਇੰਦਰ ਇਕਬਾਲ ਸਿੰਘ ਨੂੰ ਦੋਬਾਰਾ ਟਿਕਟ ਲਈ ਸਰਗਰਮ ਹੈ। ਇਸ ਵਿਚਾਲੇ ਹੰਸ ਰਾਜ ਹੰਸ ਨੂੰ ਜਲੰਧਰ ਲਿਆਉਣ ਦੀ ਵੀ ਚਰਚਾ ਹੈ।
ਇਹ ਵੀ ਪੜ੍ਹੋ: ਪਿਆਕੜਾਂ ਲਈ ਅਹਿਮ ਖ਼ਬਰ, ਰਾਤ 12 ਵਜੇ ਤਕ ਵਿਕੇਗੀ ਸ਼ਰਾਬ, ਇੰਝ ਨਿਕਲਣਗੇ ਠੇਕੇ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
60 ਸਾਲਾ ਔਰਤ ਨਾਲ ਸੰਬੰਧ ਬਨਾਉਣਾ ਚਾਹੁੰਦੇ ਸੀ ਨੌਜਵਾਨ, ਜਦੋਂ ਨਾ ਮੰਨੀ ਤਾਂ ਕਰ ਦਿੱਤਾ ਕਾਰਾ
NEXT STORY