ਲੁਧਿਆਣਾ (ਰਾਜ) : ਤਾਲਾਬੰਦੀ ਅਤੇ ਕਰਫਿਊ ਕਾਰਨ ਬੰਦ ਕੀਤੇ ਗਏ ਡੋਪ ਟੈਸਟ ਨੂੰ ਮੁੜ ਸ਼ੁਰੂ ਕੀਤਾ ਗਿਆ ਹੈ। ਸਿਵਲ ਹਸਪਤਾਲ 'ਚ ਵੀਰਵਾਰ ਤੋਂ ਆਰਮ ਲਾਈਸੈਂਸ ਲਈ ਹੋਣ ਵਾਲੇ ਡੋਪ ਟੈਸਟ ਦੀ ਸ਼ੁਰੂਆਤ ਕਰ ਦਿੱਤੀ ਹੈ। ਹਾਲਾਂਕਿ ਸ਼ੁਰੂ 'ਚ ਰੋਜ਼ਾਨਾ ਸਿਰਫ 15 ਤੋਂ 20 ਹੀ ਲੋਕਾਂ ਦੇ ਟੈਸਟ ਕੀਤੇ ਜਾਣਗੇ ਤਾਂ ਕਿ ਸਮਾਜਿਕ ਦੂਰੀ ਦਾ ਖਿਆਲ ਰੱਖਿਆ ਜਾ ਸਕੇ। ਅਸਲ 'ਚ ਕੋਰੋਨਾ ਵਾਇਰਸ ਕਾਰਨ ਦੇਸ਼ ਭਰ 'ਚ ਹੋਏ ਲਾਕਡਾਊਨ ਅਤੇ ਕਰਫਿਊ 'ਚ ਜਿੱਥੇ ਸਿਵਲ ਹਸਪਤਾਲ ਦੀ ਓ. ਪੀ. ਡੀ. ਨੂੰ ਈ. ਐੱਸ. ਆਈ. ਹਸਪਤਾਲ 'ਚ ਸ਼ਿਫਟ ਕਰ ਦਿੱਤਾ ਗਿਆ ਸੀ, ਨਾਲ ਹੀ ਆਰਮ ਲਾਈਸੈਂਸ ਲਈ ਹੋਣ ਵਾਲਾ ਡੋਪ ਟੈਸਟ ਵੀ ਬੰਦ ਕਰ ਦਿੱਤਾ ਗਿਆ ਸੀ।
ਦੋ ਮਹੀਨੇ ਤੱਕ ਕਿਸੇ ਦਾ ਵੀ ਡੋਪ ਟੈਸਟ ਨਹੀਂ ਹੋਇਆ। ਹੁਣ ਵੀਰਵਾਰ ਨੂੰ ਇਹ ਸ਼ੁਰੂ ਕਰ ਦਿੱਤਾ ਗਿਆ ਹੈ। ਐੱਸ. ਐੱਮ. ਓ. ਡਾ. ਅਮਰਜੀਤ ਕੌਰ ਦਾ ਕਹਿਣਾ ਹੈ ਕਿ ਅਜੇ ਡੋਪ ਟੈਸਟ ਦੀ ਸ਼ੁਰੂਆਤ ਕੀਤੀ ਗਈ ਹੈ। ਕੋਰੋਨਾ ਮਹਾਮਾਰੀ ਨੂੰ ਦੇਖਦੇ ਹੋਏ ਅਜੇ 15 ਤੋਂ 20 ਲੋਕਾਂ ਦਾ ਹੀ ਟੈਸਟ ਕੀਤਾ ਜਾਵੇਗਾ ਤਾਂ ਕਿ ਸਮਾਜਿਕ ਦੂਰੀ ਦਾ ਧਿਆਨ ਰੱਖਿਆ ਜਾ ਸਕੇ।
ਭਾਰਤ-ਚੀਨ ਦਰਮਿਆਨ ਪੈਦਾ ਵਿਵਾਦ ਨੂੰ ਲੈ ਕੇ ਫੌਜੀ ਸਰਗਰਮੀਆਂ ’ਤੇ ਨਜ਼ਰ ਰੱਖ ਰਹੇ ਡਰੋਨਜ਼, ਜਾਣੋ ਖਾਸੀਅਤ
NEXT STORY