ਪਟਿਆਲਾ (ਬਲਜਿੰਦਰ)- ਸ਼ਹਿਰ ਦੇ ਊਧਮ ਸਿੰਘ ਨਗਰ ਵਿਖੇ ਅੱਜ ਬਾਅਦ ਦੁਪਹਿਰ ਡਬਲ ਮਰਡਰ ਹੋ ਗਿਆ, ਜਿਥੇ ਇਕ ਘਰ ਵਿਚ ਮਾਂ ਤੇ ਪੁੱਤ ਦੀਆਂ ਬਾਥਰੂਮ ਵਿਚ ਪਈਆਂ ਖ਼ੂਨ ਨਾਲ ਲੱਥਪੱਥ ਲਾਸ਼ਾਂ ਬਰਾਮਦ ਹੋਈਆਂ। ਦੋਹਾਂ ਦੇ ਸਰੀਰ ’ਤੇ ਕਾਫੀ ਜ਼ਖ਼ਮ ਸਨ। ਮ੍ਰਿਤਕਾਂ ਦੀ ਪਛਾਣ ਜਸਵੀਰ ਕੌਰ 50 ਸਾਲ ਅਤੇ ਉਸ ਦਾ ਪੁੱਤਰ ਹਰਵਿੰਦਰ ਸਿੰਘ ਉਰਫ਼ ਜੱਗੂ ਉਰਫ਼ 27 ਸਾਲ ਵਜੋਂ ਹੋਈ ਹੈ। ਕਤਲ ਕਿਸ ਤਰ੍ਹਾਂ ਹੋਇਆ ਇਸ ਬਾਰੇ ਹਾਲੇ ਕਿਸੇ ਨੂੰ ਸਹੀ ਤਰੀਕੇ ਨਾਲ ਕੁੱਝ ਵੀ ਪਤਾ ਨਹੀਂ ਸੀ ਲੱਗ ਸਕਿਆ ਤੇ ਆਲੇ-ਦੁਆਲੇ ਰਹਿਣ ਵਾਲੇ ਲੋਕਾਂ ਨੂੰ ਵੀ ਕੁੱਝ ਨਹੀਂ ਸੀ ਪਤਾ ਲੱਗਿਆ। ਘਰ ਦੇ ਅੰਦਰੋਂ ਕੁੰਡੀ ਬੰਦ ਸੀ ਤੇ ਕੂਲਰ ਚੱਲ ਰਿਹਾ ਸੀ।
ਇਹ ਖ਼ਬਰ ਵੀ ਪੜ੍ਹੋ - ਸਰਹੱਦ ਪਾਰ ਤੋਂ ਭਾਰਤ ਆ ਵੜਿਆ ਪਾਕਿਸਤਾਨੀ ਨਾਗਰਿਕ, BSF ਨੇ ਫ਼ਾਇਰਿੰਗ ਮਗਰੋਂ ਕੀਤਾ ਕਾਬੂ
ਇਸ ਸਬੰਧੀ ਜਸਵੀਰ ਕੌਰ ਦੀ ਦਰਾਣੀ ਸਤਿੰਦਰ ਕੌਰ ਨੇ ਦੱਸਿਆ ਕਿ ਜਦੋਂ ਜਸਵੀਰ ਕੌਰ ਦੇ ਪਤੀ ਗੁਰਮੁੱਖ ਸਿੰਘ ਜੋ ਕਿ ਈ-ਰਿਕਸ਼ਾ ਚਲਾਉਂਦੇ ਹਨ ਤੇ ਰਿਟਾਇਰਡ ਮੁਲਾਜਮ ਹਨ ਘਰ ਆਏ ਤਾਂ ਉਨ੍ਹਾਂ ਦਰਵਾਜ਼ਾ ਖੜਕਾਇਆ ਤਾਂ ਕਿਸੇ ਨੇ ਵੀ ਦਰਵਾਜ਼ਾ ਨਾ ਖੋਲ੍ਹਿਆ। ਉਸਨੇ ਆਲੇ-ਦੁਆਲੇ ਗੁਆਂਢੀਆਂ ਤੋਂ ਪੁੱਛਗਿੱਛ ਕੀਤੀ ਕਿ ਸ਼ਾਇਦ ਚਾਬੀ ਦੇ ਕੇ ਦੋਵੇਂ ਮਾਂ-ਪੁੱਤਰ ਕਿਧਰੇ ਚਲੇ ਗਏ ਹੋਣਗੇ ਪਰ ਜਦੋਂ ਕੁੱਝ ਪਤਾ ਨਾ ਲੱਗਿਆ ਤਾਂ ਉਨ੍ਹਾਂ ਨੇ ਸੱਬਲ ਨਾਲ ਘਰ ਦੀ ਕੁੰਡੀ ਤੋੜ ਕੇ ਦੇਖਿਆ ਤਾਂ ਅੰਦਰ ਦੋਹਾਂ ਦੀਆਂ ਬਾਥਰੂਮ ਕੋਲ ਖ਼ੂਨ ਨਾਲ ਲੱਥਪੱਥ ਲਾਸ਼ਾਂ ਪਈਆਂ ਸਨ। ਦੋਹਰੇ ਕਤਲ ਦੀ ਸੂਚਨਾ ਮਿਲਦਿਆਂ ਹੀ ਇਲਾਕੇ ’ਚ ਸਨਸਨੀ ਫੈਲ ਗਈ ਤੇ ਗੁਰਮੁੱਖ ਸਿੰਘ ਨੇ ਇਸ ਬਾਰੇ ਪੁਲਸ ਨੂੰ ਸੂਚਿਤ ਕੀਤਾ।
ਇਹ ਖ਼ਬਰ ਵੀ ਪੜ੍ਹੋ - ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ 'ਚ ਮਰੀਜ਼ ਦੇ ਵਾਰਸਾਂ ਨੂੰ ਸੁਰੱਖਿਆ ਗਾਰਡਾਂ ਨੇ ਕੁੱਟਿਆ, ਜਾਣੋ ਪੂਰਾ ਮਾਮਲਾ
ਘਟਨਾ ਦੀ ਸੂਚਨਾ ਮਿਲਦਿਆਂ ਹੀ ਐਸ. ਪੀ. ਸਿਟੀ ਸਰਫ਼ਰਾਜ਼ ਆਲਮ, ਡੀ. ਐੱਸ. ਪੀ. ਸਿਟੀ-2 ਜਸਵਿੰਦਰ ਸਿੰਘ ਟਿਵਾਣਾ, ਸੀ. ਆਈ. ਏ. ਸਟਾਫ਼ ਇੰਚਾਰਜ ਇੰਸ. ਸ਼ਮਿੰਦਰ ਸਿੰਘ ਅਤੇ ਥਾਣਾ ਤ੍ਰਿਪੜੀ ਦੇ ਐੱਸ. ਐੱਚ. ਓ. ਪ੍ਰਦੀਪ ਸਿੰਘ ਬਾਜਵਾ ਮੌਕੇ ’ਤੇ ਪਹੁੰਚੇ ਤੇ ਉਨ੍ਹਾਂ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ। ਪੁਲਸ ਨੇ ਮੌਕੇ ’ਤੇ ਫਾਰੈਂਸਿਕ ਮਾਹਿਰਾਂ ਦੀ ਟੀਮ ਨੂੰ ਬੁਲਾਇਆ ਤੇ ਲਾਸ਼ਾਂ ਨੂੰ ਆਪਣੇ ਕਬਜ਼ੇ ’ਚ ਕਰਕੇ ਸਰਕਾਰੀ ਰਾਜਿੰਦਰਾ ਹਸਪਤਾਲ ਵਿਖੇ ਮੋਰਚਰੀ ਵਿਚ ਭੇਜ ਦਿੱਤਾ। ਗੁਰਮੁੱਖ ਸਿੰਘ ਇਕ ਰਿਟਾਇਰਡ ਮੁਲਾਜ਼ਮ ਹੈ ਤੇ ਇਸ ਸਮੇਂ ਈ-ਰਿਕਸ਼ਾ ਚਲਾਉਂਦਾ ਸੀ। ਉਸ ਦਾ ਇਕ ਪੁੱਤਰ ਜੋ ਕਿ ਕੁਆਰਾ ਸੀ ਅਤੇ ਇਕ ਧੀ ਵਿਆਹੀ ਹੋਈ ਹੈ। ਪੁਲਸ ਵਲੋਂ ਕਾਤਲ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਰਹੱਦ ਪਾਰ ਤੋਂ ਭਾਰਤ ਆ ਵੜਿਆ ਪਾਕਿਸਤਾਨੀ ਨਾਗਰਿਕ, BSF ਨੇ ਫ਼ਾਇਰਿੰਗ ਮਗਰੋਂ ਕੀਤਾ ਕਾਬੂ
NEXT STORY