ਖੇਮਕਰਨ (ਬਿਊਰੋ)- ਭਾਰਤ-ਪਾਕਿ ਸਰਹੱਦ ਅੰਦਰ ਦਾਖ਼ਲ ਹੁੰਦੇ ਇਕ ਪਾਕਿਸਤਾਨੀ ਨਾਗਰਿਕ ਨੂੰ ਬੀ.ਐੱਸ.ਐੱਫ 71 ਬਟਾਲੀਅਨ ਵੱਲੋਂ ਕਾਬੂ ਕਰ ਲਿਆ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਭਾਰਤ-ਪਾਕਿ ਸਰਹੱਦ 'ਤੇ ਸਥਿਤ 71 ਬਟਾਲੀਅਨ ਵੱਲੋਂ ਬੀ.ਓ.ਪੀ ਬਾਬਾ ਪੀਰ ਸ਼ਾਹ ਵਿਖੇ ਬੀ.ਪੀ ਨੰਬਰ 135/ਐੱਮ ਪਾਕਿਸਤਾਨ ਵਾਲੇ ਪਾਸਿਓਂ ਕਿਸੇ ਦੇ ਪੈਂਰਾਂ ਦੀ ਆਵਾਜ਼ ਸੁਣੀ ਅਤੇ ਤੁਰੰਤ ਕਾਰਵਾਈ ਕਰਦੇ ਹੋਏ 3 ਫਾਇਰ ਕੀਤੇ, ਜਿਸ ਦੌਰਾਨ ਪਾਕਿਸਤਾਨ ਸਾਈਡ ਤੋਂ ਕੰਡਿਆਲੀ ਤਾਰ ਪਾਰ ਕਰਕੇ ਭਾਰਤੀ ਜ਼ਮੀਨ 'ਤੇ ਆ ਚੁੱਕਾ ਵਿਅਕਤੀ ਠਠੰਬਰ ਗਿਆ। ਬੀ.ਐੱਸ.ਐੱਫ ਨੇ ਉਸ ਨੂੰ ਤੁਰੰਤ ਕਾਬੂ ਕਰ ਲਿਆ।
ਇਹ ਖ਼ਬਰ ਵੀ ਪੜ੍ਹੋ - ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ 'ਚ ਮਰੀਜ਼ ਦੇ ਵਾਰਸਾਂ ਨੂੰ ਸੁਰੱਖਿਆ ਗਾਰਡਾਂ ਨੇ ਕੁੱਟਿਆ, ਜਾਣੋ ਪੂਰਾ ਮਾਮਲਾ
ਪੁੱਛਗਿੱਛ ਦੌਰਾਨ ਉਸ ਨੇ ਆਪਣਾ ਨਾਂ ਰਮਜਾਨ ਪੁੱਤਰ ਕੁਸ਼ੀ (35) ਵਾਸੀ ਜ਼ਿਲ੍ਹਾ ਬਰਕੀ ਲਾਹੌਰ ਦੱਸਿਆ। ਤਲਾਸ਼ੀ ਦੌਰਾਨ ਉਸ ਕੋਲੋਂ 100 ਰੁਪਏ ਦੇ 30 ਨੋਟ (3 ਹਜ਼ਾਰ), 50 ਰੁਪਏ ਦੇ 33 ਨੋਟ (1650 ਰੁਪਏ) 20 ਦੇ 4 ਨੋਟ, 10 ਦੇ 5 ਨੋਟ, ਕੁੱਲ੍ਹ 4 ਹਜ਼ਾਰ 780 ਰੁਪਏ, ਇਕ ਚਾਬੀ, ਇਕ ਨੇਲ ਕਟਰ, ਇਕ ਰਿੰਗ, ਇਕ ਗਲੇ ਵਿਚ ਪਾਉਣ ਵਾਲੇ ਲੌਕਟ, ਦੋ ਕਾਰਡ ਬਰਾਮਦ ਹੋਏ। ਪੁੱਛਗਿੱਛ ਦੌਰਾਨ ਉਕਤ ਵਿਅਕਤੀ ਨੇ ਦੱਸਿਆ ਕਿ ਉਹ ਆਪਣੇ ਪਿਤਾ ਨਾਲ ਝਗੜਾ ਕਰਕੇ ਭਾਰਤੀ ਖੇਤਰ ਵਿਚ ਦਾਖ਼ਲ ਹੋ ਗਿਆ। ਗੁੱਸੇ ਵਿਚ ਘਰੋਂ ਨਿਕਲਿਆ ਅਤੇ ਪਤਾ ਨਹੀਂ ਕਦੋਂ ਸਰਹੱਦ ਪਾਰ ਕਰ ਗਿਆ। ਫੜੇ ਗਏ ਵਿਅਕਤੀ ਪਾਸੋਂ ਹੋਰ ਪੁਛਗਿੱਛ ਜਾਰੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਧੜੱਲੇਦਾਰ ਆਵਾਜ਼ ਦੇ ਮਾਲਕ ਸ਼੍ਰੋਮਣੀ ਗਾਇਕ ‘ਸੁਰਿੰਦਰ ਛਿੰਦਾ’ ਨਹੀਂ ਰਹੇ, ਜਿਊਣੇ ਮੋੜ ਨੂੰ ਅਮਰ ਕਰਨ ਵਾਲਾ ਤੁਰ ਗਿਆ
NEXT STORY