ਸੰਗਰੂਰ (ਵਿਵੇਕ ਸਿੰਧਵਾਨੀ, ਰਵੀ)- ਦਾਜ ਲਈ ਤੰਗ ਤੇ ਕੁੱਟਮਾਰ ਕਰਨ 'ਤੇ 2 ਔਰਤਾਂ ਸਣੇ 4 ਵਿਅਕਤੀਆਂ 'ਤੇ ਥਾਣਾ ਲਹਿਰਾ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ।
ਇੰਚਾਰਜ ਜੇਲ ਪੋਸਟ ਚੋਟੀਆਂ ਹਰਸਿਮਰਨਜੀਤ ਸਿੰਘ ਨੇ ਦੱਸਿਆ ਕਿ ਬੀਰਪਾਲ ਕੌਰ ਪਤਨੀ ਗੁਰਪ੍ਰੀਤ ਸਿੰਘ ਵਾਸੀ ਦੁੱਗ ਬਹਾਦਰਪੁਰ ਹਾਲ ਆਬਾਦ ਚੋਟੀਆਂ ਨੇ ਇਕ ਦਰਖਾਸਤ ਐੱਸ. ਐੱਸ. ਪੀ. ਸੰਗਰੂਰ ਨੂੰ ਦਿੱਤੀ ਸੀ ਕਿ ਉਸ ਦਾ ਵਿਆਹ 12.3.2012 ਨੂੰ ਗੁਰਪ੍ਰੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਦੁੱਗ ਬਹਾਦਰਪੁਰ ਥਾਣਾ ਲੌਂਗੋਵਾਲ ਨਾਲ ਹੋਇਆ ਸੀ। ਵਿਆਹ ਤੋਂ 8 ਮਹੀਨਿਆਂ ਬਾਅਦ ਉਸ ਦਾ ਸਹੁਰਾ ਪਰਿਵਾਰ ਦਾਜ ਲਈ ਤੰਗ ਤੇ ਕੁੱਟਮਾਰ ਕਰਨ ਲੱਗਾ। ਪੁਲਸ ਨੇ ਪੜਤਾਲ ਕਰਨ ਉਪਰੰਤ ਗੁਰਪ੍ਰੀਤ ਸਿੰਘ ਪੁੱਤਰ ਬਲਵਿੰਦਰ ਸਿੰਘ, ਬਲਵਿੰਦਰ ਸਿੰਘ ਪੁੱਤਰ ਬੰਤਾ ਸਿੰਘ, ਸੁਖਜੀਤ ਕੌਰ ਪਤਨੀ ਬਲਵਿੰਦਰ ਸਿੰਘ, ਕਿਰਨ ਕੌਰ ਪਤਨੀ ਗੁਰਮੇਲ ਸਿੰਘ ਵਾਸੀ ਦੁੱਗ ਬਹਾਦਰਪੁਰ ਥਾਣਾ ਲੌਂਗੋਵਾਲ ਵਿਰੁੱਧ ਮੁਕੱਦਮਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਸੁਖਬੀਰ ਨੂੰ ਸਿੱਧੂ ਦਾ ਜਵਾਬ, ਹਾਥੀ ਚੱਲੇ ਵਿਚ ਬਾਜ਼ਾਰ, ਬਾਊ-ਬਾਊ ਹੋਵੇ ਇਕ ਹਜ਼ਾਰ
NEXT STORY