ਭਵਾਨੀਗੜ੍ਹ (ਵਿਕਾਸ/ ਅੱਤਰੀ) — ਵਿਆਹੁਤਾ ਨੂੰ ਦਾਜ-ਦਹੇਜ ਲਈ ਤੰਗ ਪ੍ਰੇਸ਼ਾਨ ਕਰਨ ਦੇ ਦੋਸ਼ ਤਹਿਤ ਪੁਲਸ ਨੇ ਸੱਸ, ਸਹੁਰਾ ਤੇ ਪਤੀ ਖਿਲਾਫ ਪਰਚਾ ਦਰਜ ਕੀਤਾ ਹੈ । ਜਾਣਕਾਰੀ ਅਨੁਸਾਰ ਨੇੜਲੇ ਪਿੰਡ ਰਾਜਪੁਰਾ ਦੀ ਸੰਦੀਪ ਕੌਰ ਪੁੱਤਰੀ ਨਿਰਭੈ ਸਿੰਘ ਨੇ ਐੱਸ. ਐੱਸ. ਪੀ. ਸੰਗਰੂਰ ਨੂੰ ਦਿੱਤੀ ਦਰਖਾਸਤ 'ਚ ਆਪਣੇ ਸਹੁਰਾ ਪਰਿਵਾਰ 'ਤੇ ਦੋਸ਼ ਲਾਉਂਦਿਆਂ ਦੱਸਿਆ ਕਿ ਉਸ ਦਾ ਵਿਆਹ ਸੁਖਪਾਲ ਸਿੰਘ ਵਾਸੀ
ਉਚਾਗਾਂਓ ਨਾਲ 2011 'ਚ ਹੋਇਆ ਸੀ । ਵਿਆਹ ਤੋ ਕੁੱਝ ਦੇਰ ਬਾਅਦ ਉਸ ਦਾ ਸਹੁਰਾ ਪਰਿਵਾਰ ਉਸ ਨੂੰ ਘੱਟ ਦਾਜ ਲਿਆਉਣ ਦੇ ਤਾਅਨੇ ਮੇਹਣੇ ਮਾਰ ਕੇ ਤੰਗ ਕਰਨ ਲੱਗਾ । ਇਸੇ ਦੌਰਾਨ ਉਸ ਕੋਲ ਇਕ ਲੜਕੇ ਨੇ ਜਨਮ ਲਿਆ ਇਸ ਮੌਕੇ ਵੀ ਉਸ ਦਾ ਪੇਕਾ ਪਰਿਵਾਰ ਖੁਸ਼ੀ ਵਜੋ ਸਮਾਨ ਦੇ ਕੇ ਗਿਆ ਸੀ । ਇਸ ਤੋਂ ਬਾਅਦ ਉਸ ਦੇ ਸਹੁਰੇ ਉਸ ਨੂੰ ਤੰਗ ਪ੍ਰੇਸ਼ਾਨ ਕਰਨ ਤੋਂ ਨਹੀ ਹਟੇ ਅਤੇ ਉਸ ਨੂੰ ਘਰੋ ਕੱਢ ਦਿੱਤਾ । ਸ਼ਿਕਾਇਤ ਸਬੰਧੀ ਵੂਮੈਨ ਸੈੱਲ ਵਲੋਂ ਪੜਤਾਲ ਕਰਨ ਉਪਰੰਤ ਭਵਾਨੀਗੜ ਪੁਲਸ ਨੇ ਕਾਰਵਾਈ ਕਰਦਿਆਂ ਵਿਆਹੁਤਾ ਦੇ ਪਤੀ ਸੁਖਪਾਲ ਸਿੰਘ, ਸਹੁਰਾ ਜਰਨੈਲ ਸਿੰਘ ਤੇ ਸੱਸ ਜਸਵਿੰਦਰ ਕੋਰ ਵਾਸੀ ਉਚਾਗਾਂਓ (ਪਟਿਆਲਾ) ਵਿਰੁੱਧ ਮੁਕੱਦਮਾਂ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।
ਟਾਈਲ ਫੈਕਟਰੀ 'ਚ ਮਸ਼ੀਨ ਚੱਲਣ ਨਾਲ ਘਰਾਂ ਦੀਆਂ ਕੰਧਾਂ 'ਚ ਤਰੇੜਾਂ
NEXT STORY