ਤਰਨਤਾਰਨ, ਖੇਮਕਰਨ, (ਰਾਜੂ, ਗੁਰਮੇਲ, ਅਵਤਾਰ)- ਥਾਣਾ ਖੇਮਕਰਨ ਦੀ ਪੁਲਸ ਨੇ ਦਾਜ ਦੀ ਖਾਤਰ ਤੰਗ-ਪ੍ਰੇਸ਼ਾਨ ਕਰਨ ਦੇ ਦੋਸ਼ ’ਚ ਸਹੁਰਾ ਪਰਿਵਾਰ ਖਿਲਾਫ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਮੁਦਈ ਕਰਮਜੀਤ ਕੌਰ ਪਤਨੀ ਮਨ ਬੀਰ ਸਿੰਘ ਵਾਸੀ ਮੱਸਤਗਡ਼੍ਹ ਹਾਲ ਪਹੁਵਿੰਡ ਨੇ ਆਪਣੇ ਬਿਆਨ ਦਰਜ ਕਰਵਾਉਂਦੇ ਹੋਏ ਦੱਸਿਆ ਕਿ ਉਸ ਦਾ ਵਿਆਹ 3 ਸਾਲ ਪਹਿਲਾਂ ਮਨਬੀਰ ਸਿੰਘ ਪੁੱਤਰ ਗੁਰਜਿੰਦਰ ਸਿੰਘ ਵਾਸੀ ਮੱਸਤਗਡ਼੍ਹ ਨਾਲ ਧਾਰਮਕ ਰੀਤੀ ਰਿਵਾਜਾਂ ਅਨੁਸਾਰ ਹੋਇਆ ਸੀ। ਉਸ ਦਾ ਪਤੀ ਮਨਬੀਰ ਸਿੰਘ, ਸਹੁਰਾ ਗੁਰਜਿੰਦਰ ਸਿੰਘ ਅਤੇ ਸੱਸ ਸੁਖਬੀਰ ਕੌਰ ਉਸ ਕੋਲੋਂ ਦਾਜ ਦੀ ਮੰਗ ਕਰਦੇ ਹਨ ਅਤੇ ਉਸ ਨੂੰ ਕੁੱਟ-ਮਾਰ ਕੇ ਤੰਗ ਕਰਦੇ ਹਨ। ਇਸ ਸਬੰਧੀ ਤਫਤੀਸ਼ੀ ਅਫਸਰ ਏ.ਐੱਸ.ਆਈ ਸਰਬਜੀਤ ਸਿੰਘ ਨੇ ਉਕਤ ਵਿਅਕਤੀਆਂ ਖਿਲਾਫ ਮੁਕੱਦਮਾ ਦਰਜ ਕਰਕੇ ਅਗਲੇਰੀ ਤਫਤੀਸ਼ ਸ਼ੁਰੂ ਕਰ ਦਿੱਤੀ ਹੈ।
30 ਬੋਤਲਾਂ ਨਾਜਾਇਜ਼ ਸ਼ਰਾਬ ਸਣੇ ਕਾਬੂ
NEXT STORY