ਅੰਮ੍ਰਿਤਸਰ, (ਸੰਜੀਵ)- ਦਾਜ ਲਈ ਨੂੰਹਾਂ ਨਾਲ ਕੁੱਟ-ਮਾਰ ਕਰ ਕੇ ਉਨ੍ਹਾਂ ਨੂੰ ਘਰੋਂ ਕੱਢਣ ਦੇ 2 ਵੱਖ-ਵੱਖ ਮਾਮਲਿਆਂ 'ਚ ਪਤੀਆਂ ਸਮੇਤ ਸਹੁਰੇ ਪਰਿਵਾਰਾਂ ਦੇ 4 ਮੈਂਬਰਾਂ ਵਿਰੁੱਧ ਦਾਜ ਲਈ ਤੰਗ ਕਰਨ ਦੇ ਕੇਸ ਦਰਜ ਕੀਤੇ ਗਏ। ਪਰਮਿੰਦਰ ਕੌਰ ਨੇ ਦੱਸਿਆ ਕਿ ਉਸ ਦਾ ਵਿਆਹ ਫਰਵਰੀ 2017 'ਚ ਜਗਦੀਪ ਸਿੰਘ ਨਿਵਾਸੀ ਫਤਿਹਗੜ੍ਹ ਚੂੜੀਆਂ ਨਾਲ ਸਾਰੇ ਰੀਤੀ-ਰਿਵਾਜਾਂ ਅਨੁਸਾਰ ਹੋਇਆ ਸੀ। ਵਿਆਹ ਉਪਰੰਤ ਦੋਸ਼ੀ ਉਸ ਨੂੰ ਹੋਰ ਦਾਜ ਦੀ ਮੰਗ ਨੂੰ ਲੈ ਕੇ ਪ੍ਰੇਸ਼ਾਨ ਕਰਨ ਲੱਗਾ, ਜਦੋਂ ਉਸ ਨੇ ਉਸ ਦੀਆਂ ਮੰਗਾਂ ਦਾ ਵਿਰੋਧ ਕੀਤਾ ਤਾਂ ਉਸ ਨੇ ਉਸ ਨੂੰ ਘਰੋਂ ਕੱਢ ਦਿੱਤਾ।
ਇਸੇ ਤਰ੍ਹਾਂ ਜੋਤੀ ਦੀ ਸ਼ਿਕਾਇਤ 'ਤੇ ਥਾਣਾ ਵੂਮੈਨ ਸੈੱਲ ਦੀ ਪੁਲਸ ਨੇ ਕਰਨ ਕਲਿਆਣ, ਅਸ਼ਵਨੀ ਕੁਮਾਰ ਤੇ ਅੰਜੂ ਨਿਵਾਸੀ ਘਿਉ ਮੰਡੀ ਵਿਰੁੱਧ ਕੇਸ ਦਰਜ ਕੀਤਾ ਹੈ। ਜੋਤੀ ਨੇ ਦੱਸਿਆ ਕਿ 2 ਸਾਲ ਪਹਿਲਾਂ ਉਸ ਦਾ ਵਿਆਹ ਕਰਨ ਕਲਿਆਣ ਨਾਲ ਹੋਇਆ ਸੀ, ਜਿਸ ਉਪਰੰਤ ਉਸ ਦਾ ਪਤੀ ਕਰਨ ਉਸ ਦੇ ਸੱਸ-ਸਹੁਰੇ ਨਾਲ ਮਿਲ ਕੇ ਦਾਜ ਲਈ ਪ੍ਰੇਸ਼ਾਨ ਕਰਨ ਲੱਗਾ, ਜਦੋਂ ਉਸ ਨੇ ਉਨ੍ਹਾਂ ਦੀਆਂ ਮੰਗਾਂ ਮੰਨਣ ਵਿਚ ਅਸਮਰੱਥਤਾ ਜਤਾਈ ਤਾਂ ਦੋਸ਼ੀਆਂ ਨੇ ਉਸ ਨੂੰ ਧੱਕੇ ਮਾਰ ਕੇ ਘਰੋਂ ਕੱਢ ਦਿੱਤਾ। ਪੁਲਸ ਨੇ ਉਕਤ ਦੋਵਾਂ ਮਾਮਲਿਆਂ ਵਿਚ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।
ਕਿਤੇ ਸਿੱਧੂ ਖਿਲਾਫ ਤਾਂ ਨਹੀਂ ਲਾਮਬੰਦ ਹੋ ਰਹੇ ਕੈਪਟਨ ਖੇਮੇ ਦੇ ਮੇਅਰ?
NEXT STORY