ਸੰਗਰੂਰ, ਚੀਮਾ ਮੰਡੀ (ਬੇਦੀ) : ਪੰਜਾਬ ਸਰਕਾਰ ਨੇ ਸੀਨੀਅਰ ਡਾਕਟਰ, ਡਾ. ਰਜਿੰਦਰ ਕੁਮਾਰ ਬਾਂਸਲ, ਨਿਊਰੋਲੋਜਿਸਟ ਨੂੰ ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਦਾ ਵਾਈਸ ਚਾਂਸਲਰ ਨਿਯੁਕਤ ਕਰ ਦਿੱਤਾ ਹੈ। ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦੀ ਕੁਰਸੀ ਪਿਛਲੇ ਲਗਭਗ 1 ਮਹੀਨੇ ਤੋਂ ਖਾਲੀ ਪਈ ਸੀ। ਪੰਜਾਬ ਸਰਕਾਰ ਵਲੋਂ ਮਾਣਯੋਗ ਗਵਰਨਰ ਪੰਜਾਬ ਨੂੰ 3 ਉਮੀਦਵਾਰਾਂ ਦਾ ਪੈਨਲ ਭੇਜਿਆ ਗਿਆ ਸੀ, ਜਿਸ ਵਿਚੋਂ ਗਵਰਨਰ ਪੰਜਾਬ ਵਲੋਂ ਡਾ. ਰਜਿੰਦਰ ਕੁਮਾਰ ਬਾਂਸਲ ਨੂੰ ਚੁਣਿਆ ਗਿਆ ਅਤੇ ਅੱਜ ਉਨ੍ਹਾਂ ਦੀ ਨਿਯੁਕਤੀ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ : ਰੇਲਗੱਡੀ ਦੇ ਲੋਕੋ ਪਾਇਲਟ ਨਾਲ ਲੁੱਟ! ਸਰਕਾਰੀ ਵਾਕੀ-ਟਾਕੀ ਸਣੇ ਨਕਦੀ ਤੇ ਮੋਬਾਈਲ ਵੀ ਲੈ ਗਏ ਲੁਟੇਰੇ
ਡਾ. ਬਾਂਸਲ ਪੰਜਾਬ ਦੇ ਮੰਨੇ-ਪ੍ਰਮੰਨੇ ਨਿਊਰੋਲੋਜਿਸਟ ਹਨ ਅਤੇ ਦਿਆਨੰਦ ਮੈਡੀਕਲ ਕਾਲਜ ਅਤੇ ਹਸਪਤਾਲ ਲੁਧਿਆਣਾ ਵਿਖੇ ਲੰਮੇ ਸਮੇਂ ਤੱਕ ਆਪਣੀਆਂ ਸੇਵਾਵਾਂ ਨਿਭਾ ਚੁੱਕੇ ਹਨ। ਉਨ੍ਹਾਂ ਨੇ ਡੀਐੱਮ ਨਿਊਰੋਲੋਜੀ ਪੀਜੀਆਈ ਲਖਨਊ ਤੋਂ ਕੀਤੀ ਹੈ ਅਤੇ ਇਸ ਸਮੇਂ ਲੁਧਿਆਣਾ ਦੇ ਇਕ ਪ੍ਰਾਈਵੇਟ ਹਸਪਤਾਲ ਵਿਖੇ ਕੰਮ ਕਰਨ ਦੇ ਨਾਲ-ਨਾਲ ਆਪਣੀ ਪ੍ਰਾਈਵੇਟ ਪ੍ਰੈਕਟਿਸ ਵੀ ਕਰ ਰਹੇ ਸਨ। ਉਹ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਦੇ ਬੋਰਡ ਆਫ ਡਾਇਰੈਕਟਰਸ ਦਾ ਹਿੱਸਾ ਵੀ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਪੰਜਾਬ ਨੂੰ ਕਰਜ਼ੇ ਦੀ ਦਲਦਲ 'ਚ ਧੱਕ ਰਹੀ ‘ਆਪ’ ਸਰਕਾਰ, ਵਿੱਤੀ ਬੇਨਿਯਮੀਆਂ ਨੇ ਅਰਥਚਾਰੇ ਨੂੰ ਕੀਤਾ ਕਮਜ਼ੋਰ: ਢਿੱਲੋਂ
NEXT STORY