ਅਬੋਹਰ, (ਸੁਨੀਲ)– ਅਬੋਹਰ-ਫਾਜ਼ਿਲਕਾ ਕੌਮੀ ਮਾਰਗ ’ਤੇ ਕੱਸੀ ਦੇ ਨੇਡ਼ੇ ਅੱਜ ਤਡ਼ਕੇ ਇਕ ਅਜਗਰ ਦਾ ਬੱਚਾ ਮਿਲਣ ਨਾਲ ਆਲੇ-ਦੁਆਲੇ ਦੇ ਲੋਕਾਂ ’ਚ ਹਡ਼ਕੰਪ ਮਚ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਚੁੰਗੀ ਦੇ ਨੇਡ਼ੇ ਦੇ ਦੁਕਾਨਦਾਰਾਂ ਨੇ ਤਡ਼ਕੇ ਕੱਸੀ ਦੇ ਨੇਡ਼ੇ ਇਕ ਅਜਗਰ ਦੇ ਛੋਟੇ ਬੱਚੇ ਨੂੰ ਵੇਖਿਆ ਤਾਂ ਉਨ੍ਹਾਂ ਦੇ ਰੌਂਗਟੇ ਖਡ਼੍ਹੇ ਹੋ ਗਏ। ਆਲੇ-ਦੁਆਲੇ ਦੇ ਲੋਕਾਂ ਨੇ ਇਸ ਬੱਚੇ ਨੂੰ ਇਕ ਬੋਤਲ ’ਚ ਬੰਦ ਕਰ ਕੇ ਇਸ ਗੱਲ ਦੀ ਸੂਚਨਾ ਜੰਗਲੀ ਜੀਵ ਰੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਦਿੱਤੀ, ਜਿਸ ’ਤੇ ਅਧਿਕਾਰੀ ਰੂਪਾਸ਼ ਸਿੰਘ ਆਪਣੀ ਟੀਮ ਸਣੇ ਮੌਕੇ ’ਤੇ ਪੁੱਜੇ ਅਤੇ ਅਜਗਰ ਦੇ ਬੱਚੇ ਨੂੰ ਆਪਣੀ ਸੁਰੱਖਿਆ ’ਚ ਲੈ ਲਿਆ। ਰੂਪਾਸ਼ ਨੇ ਦੱਸਿਆ ਕਿ ਇਸ ਅਜਗਰ ਦੇ ਬੱਚੇ ਨੂੰ ਛੇਤੀ ਹੀ ਇਕ ਸੁਰੱਖਿਅਤ ਥਾਂ ’ਤੇ ਛੱਡ ਦਿੱਤਾ ਜਾਵੇਗਾ।
ਸਿਗਮਾ ਕਾਲਜ ਦੇ ਰਾਜਨ ਸ਼ਰਮਾ ਵੱਲੋਂ ਰਾਹੁਲ ਗਾਂਧੀ ਨਾਲ ਮੁਲਾਕਾਤ
NEXT STORY