ਗੁਰਦਾਸਪੁਰ, (ਦੀਪਕ)- ਗੁਰਦਾਸਪੁਰ ਦੇ ਸਿਵਲ ਲਾਈਨ ਰੋਡ ’ਤੇ ਰਹਿੰਦੇ ਮੁਹੱਲਾ ਵਾਸੀਆਂ ਵੱਲੋਂ ਅੱਜ ਜ਼ਿਲਾ ਪ੍ਰਸ਼ਾਸਨ ਖਿਲਾਫ ਰੋਸ-ਪ੍ਰਦਰਸ਼ਨ ਕਰਦੇ ਹੋਏ ਕਿਹਾ ਗਿਆ ਕਿ ਸਾਡੇ ਘਰਾਂ ਦੇ ਬਾਹਰ ਜ਼ਿਲਾ ਡਰਾਈਵਿੰਗ ਟੈਸਟ ਕੇਂਦਰ ਬਣਨ ਨਾਲ ਰੋਜ਼ਾਨਾ ਇੱਥੇ ਗੱਡੀਆਂ ਅਤੇ ਲੋਕਾਂ ਦੀ ਭੀਡ਼ ਬਣੀ ਰਹਿੰਦੀ ਹੈ, ਜਿਸ ਕਾਰਨ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਇੱਥੋਂ ਆਉਣ-ਜਾਣ ’ਚ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਸਡ਼ਕ ਦੇ ਦੋਵੇਂ ਪਾਸੇ ਗੱਡੀਆਂ ਲੱਗਣ ਕਾਰਨ ਇੱਥੋਂ ਲੰਘਣਾ ਮੁਸ਼ਕਲ ਹੋ ਜਾਂਦਾ ਹੈ। ਇਸ ਸਬੰਧੀ ਕਈ ਵਾਰ ਮੁਹੱਲਾ ਵਾਸੀਅਾਂ ’ਚ ਅਜੈ ਮਹਾਜਨ, ਰਿਟਾਇਰਡ ਜਨਰਲ ਮੈਨੇਜਰ ਕੇ. ਕੇ. ਸ਼ਰਮਾ ਨੇ ਕਿਹਾ ਇਸ ਡਰਾਈਵਿੰਗ ਟੈਸਟ ਕੇਂਦਰ ਦਾ ਐਂਟਰੀ ਗੇਟ ਸਾਡੇ ਘਰਾਂ ਵੱਲ ਹੋਣ ਕਾਰਨ ਇਹ ਮੁਸ਼ਕਲ ਆ ਰਹੀ ਹੈ, ਜਿਸ ਸਬੰਧੀ ਹਲਕੇ ਦੇ ਵਿਧਾਇਕ ਅਤੇ ਜ਼ਿਲਾ ਪ੍ਰਸ਼ਾਸਨ ਨੂੰ ਕਈ ਵਾਰ ਸੁਚਿਤ ਕਰ ਚੁੱਕੇ ਹਾਂ ਪਰ ਸਾਡੀ ਸਮੱਸਿਆ ਦਾ ਨਾ ਜ਼ਿਲਾ ਪ੍ਰਸ਼ਾਸਨ ਅਤੇ ਨਾ ਹੀ ਹਲਕਾ ਵਿਧਾਇਕ ਸੁਣਵਾਈ ਕਰ ਰਿਹਾ ਹੈ।
ਉਨ੍ਹਾਂ ਕਿਹਾ ਕਿ ਸਾਡੀ ਸਮੱਸਿਆ ਦਾ ਹੱਲ ਤਾਂ ਹੀ ਹੋਵੇਗਾ, ਜਦੋਂ ਇਸ ਕੇਂਦਰ ਦਾ ਐਂਟਰੀ ਗੇਟ ਦਾ ਰੁਖ ਪਟਵਾਰ ਖਾਨੇ ਵੱਲ ਜਾ ਅੰਬੇਡਕਰ ਭਵਨ ਵੱਲ ਕਰ ਦਿੱਤਾ ਜਾਵੇ ਤਾਂ ਜੋ ਲੋਕਾਂ ਨੂੰ ਇਸ ਸਮੱਸਿਆ ਤੋਂ ਨਿਜਾਤ ਮਿਲ ਸਕੇ। ਇਸ ਮੌਕੇ ਹਰਪਾਲ ਸਿੰਘ ਧਾਲੀਵਾਲ, ਪਵਨ ਮਹਾਜਨ, ਵਿਸ਼ਨੂੰ ਭੱਲਾ, ਰਾਜਨ ਮਹਾਜਨ, ਬੋਬੀ ਢਿੱਲੋਂ ਤੇ ਹੋਰ ਮੁਹੱਲਾ ਵਾਸੀ ਹਾਜ਼ਰ ਸਨ।
ਸ਼ਹਿਰੀ ਤੇ ਦਿਹਾਤੀ ਖੇਤਰ ਵਿਚ ਅਾਵਾਰਾ ਖੂੰਖਾਰ ਕੁੱਤਿਆਂ ਦੀ ਦਹਿਸ਼ਤ
NEXT STORY