ਲੁਧਿਆਣਾ (ਮਹਿੰਦਰੂ): ਲੁਧਿਆਣਾ ਦੇ ਮਸ਼ਹੂਰ ਪੰਜ ਤਾਰਾ ਹੋਟਲ ਪਾਰਕ ਪਲਾਜ਼ਾ ਵਿਚ ਬੈਂਕ ਦੀਆਂ ਟੀਮਾਂ ਨੇ ਪੁਲਸ ਦੇ ਨਾਲ ਛਾਪੇਮਾਰੀ ਕੀਤੀ ਹੈ। ਸੂਤਰਾਂ ਮੁਤਾਬਕ, ਇਕ ਸੈਲੂਨ ਦੇ ਨਾਲ ਕਮਰੇ ਸੀਲ ਕੀਤੇ ਜਾ ਰਹੇ ਹਨ। ਬੈਂਕ ਤੇ ਪੁਲਸ ਦੇ ਅਫ਼ਸਰ ਹੋਟਲ ਦੇ ਅੰਦਰ ਮੌਜੂਦ ਹਨ, ਜਦਕਿ ਹੋਟਲ ਦੇ ਗੇਟ 'ਤੇ ਪੁਲਸ ਦੇ ਜਵਾਨਾਂ ਨੂੰ ਤਾਇਨਾਤ ਕੀਤਾ ਗਿਆ ਹੈ।
ਇਸ ਛਾਪੇਮਾਰੀ ਦੀ ਵਜ੍ਹਾ ਬੈਂਕ ਲੋਨ ਦੱਸਿਆ ਜਾ ਰਿਹਾ ਹੈ। ਜਾਣਕਾਰੀ ਮੁਤਾਬਕ, ਹੋਟਲ 'ਤੇ ਕਰੋੜਾਂ ਰੁਪਏ ਦਾ ਬੈਂਕ ਲੋਨ ਹੈ ਤੇ ਇਸ ਨੂੰ ਲੈ ਕੇ ਬੈਂਕ ਦੇ ਨਾਲ ਵਿਵਾਦ ਚੱਲ ਰਿਹਾ ਹੈ। ਇਹ ਹੋਟਲ ਸਾਬਕਾ ਵਿਧਾਇਕ ਜੱਸੀ ਖੰਗੂੜਾ ਦਾ ਹੈ।
ਐਕਟਿਵਾ ਸਵਾਰ ਕੁੜੀ ਦੀ ਸੜਕ ਹਾਦਸੇ 'ਚ ਹੋਈ ਮੌਤ
NEXT STORY