ਸੁਲਤਾਨਪੁਰ ਲੋਧੀ (ਧੀਰ) - ਥਾਣਾਂ ਸੁਲਤਾਨਪੁਰ ਲੋਧੀ ਪੁਲਸ ਨੇ 1 ਵਿਅਕਤੀ ਨੂੰ ਨਸ਼ੀਲੀ ਗੋਲੀਆਂ ਸਮੇਤ ਗ੍ਰਿਫਤਾਰ ਕਰਨ 'ਚ ਸਫਲਤਾਂ ਪ੍ਰਾਪਤ ਕੀਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾਂ ਮੁੱਖੀ ਸਰਬਜੀਤ ਸਿੰਘ ਨੇ ਦੱਸਿਆ ਕਿ ਏ. ਐੱਸ. ਆਈ ਦਿਲਬਾਗ ਸਿੰਘ, ਐੱਚ. ਸੀ ਹਰਜਿੰਦਰ ਸਿੰਘ, ਐੱਚ. ਸੀ ਸੁਬੇਗ ਸਿੰਘ, ਪੀ. ਐੱਚ. ਜੀ ਮੁਖਤਿਆਰ ਸਿੰਘ ਦੇ ਨਾਲ ਗਸ਼ਤ ਕਰਦੇ ਹੋਏ ਪਿੰਡ ਕਰਮਜੀਤਪੁਰ ਨੇੜੇ ਰੇਲਵੇ ਫਾਟਕ 'ਤੇ ਮੌਜੂਦ ਸਨ ਤਾਂ ਪਿੰਡ ਕਰਮਜੀਤਪੁਰ ਵੱਲੋਂ ਇੱਕ ਨੌਜਵਾਨ ਨੂੰ ਪੈਦਲ ਆਉਂਦੇ ਵੇਖ ਸ਼ੱਕ ਦੇ ਆਧਾਰ ਤੇ ਰੋਕਿਆ। ਜਿਸ ਦਾ ਨਾਮ ਪਤਾ ਪੁੱਛਣ 'ਤੇ ਉਸ ਨੇ ਆਪਣਾ ਨਾਮ ਸ਼ਿੰਦਰ ਸਿੰਘ ਉਰਫ ਸ਼ਿੰਦਾ ਪੁੱਤਰ ਗੁਰਦੇਵ ਸਿੰਘ ਵਾਸੀ ਲਾਟੀਆਂਵਾਲ ਦੱਸਿਆ। ਉਕਤ ਵਿਅਕਤੀ ਦੀ ਤਲਾਸ਼ੀ ਲੈਣ 'ਤੇ ਉਸ ਪਾਸੋਂ 35 ਨਸ਼ੀਲੀ ਗੋਲੀਆਂ ਬਰਾਮਦ ਹੋਈਆ। ਥਾਣਾਂ ਸੁਲਤਾਨਪੁਰ ਲੋਧੀ ਪੁਲਸ ਨੇ ਉਕਤ ਦੋਸ਼ੀ ਖਿਲਾਫ ਕੇਸ ਦਰਜ ਕਰ ਲਿਆ ਹੈ। ਇਸ ਮੌਕੇ ਏ. ਐੱਸ. ਆਈ ਅਮਰਜੀਤ ਸਿੰਘ, ਐੱਚ. ਸੀ ਰਜਿੰਦਰ ਸਿੰਘ, ਐੱਚ. ਸੀ ਚਰਨਜੀਤ ਸਿੰਘ, ਪੀ. ਐੱਚ. ਜੀ ਕੁਲਦੀਪ ਸਿੰਘ, ਐੱਚ. ਸੀ ਅਮਰਜੀਤ ਸਿੰਘ ਰੀਡਰ ਆਦਿ ਵੀ ਹਾਜ਼ਰ ਸਨ।
ਨਾਬਾਲਗ ਵਿਦਿਆਰਥੀਆਂ ਵੱਲੋਂ 14 ਸਾਲਾ ਲੜਕੀ ਨਾਲ ਜਬਰ-ਜ਼ਨਾਹ
NEXT STORY