ਗੁਰਦਾਸਪੁਰ(ਵਿਨੋਦ)- ਰਸਤਾ ਰੋਕ ਕੇ ਫਾਇਰ ਕਰਨ ਦੇ ਮਾਮਲੇ ’ਚ ਇਕ ਨੌਜਵਾਨ ਦੀ ਮੌਤ ਅਤੇ ਇਕ ਦੇ ਜਖ਼ਮੀ ਹੋਣ ਤੋਂ ਬਾਅਦ ਥਾਣਾ ਘੁੰਮਣ ਕਲਾਂ ਪੁਲਸ ਨੇ 7 ਦੋਸ਼ੀਆਂ ਦੇ ਖਿਲਾਫ ਮਾਮਲਾ ਦਰਜ ਕਰਕੇ ਇਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਸਬ ਇੰਸਪੈਕਟਰ ਜਗਦੀਸ ਸਿੰਘ ਨੇ ਦੱਸਿਆ ਕਿ ਗੁਰਮੀਤ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਕੋਟਲਾ ਸਰਫ ਥਾਣਾ ਸਦਰ ਬਟਾਲਾ ਨੇ ਬਿਆਨ ਦਿੱਤਾ ਕਿ ਉਹ ਆਪਣੇ ਭਤੀਜੇ ਅਮਨਪ੍ਰੀਤ ਸਿੰਘ ਉਮਰ 25 ਸਾਲ ਪੁੱਤਰ ਬਲਦੇਵ ਸਿੰਘ ਵਾਸੀ ਧੀਰ ਅਤੇ ਉਸ ਦੇ ਦੋਸਤ ਅੰਕਿਸ, ਜੈਰੀ, ਭੁੱਲਰ ਅਤੇ ਸੂਰਜ ਪੁੱਤਰ ਭੀਮਾ ਵਾਸੀ ਸੁਨੀਆ ਨਾਲ ਜਨਮ ਦਿਨ ਦੀ ਪਾਰਟੀ ’ਤੇ ਹੋਟਲ ਬੈਲਾ ਵੀਟਾ ਵਿਖੇ ਗਏ ਸੀ, ਜਿੱਥੇ ਉਸ ਦੇ ਭਤੀਜੇ ਅਮਨਪ੍ਰੀਤ ਸਿੰਘ ਅਤੇ ਉਸ ਦੇ ਦੋਸਤਾਂ ਦੀ ਪ੍ਰਦੀਪ ਸਿੰਘ ਪੁੱਤਰ ਝਿਰਮਲ ਸਿੰਘ, ਲਵਪ੍ਰੀਤ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਪੈੜੂਵਾਲ, ਗਗਨ ਵਾਸੀ ਗਿੱਲ, ਪ੍ਰੀਤ ਵਾਸੀ ਮਸਤਕੋਟ, ਹਜ਼ਾਰਾ ਸਿੰਘ ਪੁੱਤਰ ਲਾਡੀ , ਜਤਿੰਦਰ ਸਿੰਘ ਪੁੱਤਰ ਮੁਖਤਾਰ ਸਿੰਘ ਵਾਸੀ ਮੁਸਤਫਾਪੁਰ ,ਜਸਵੰਤ ਸਿੰਘ ਪੁੱਤਰ ਦਲਬੀਰ ਸਿੰਘ ਵਾਸੀ ਸਹਾਰੀ ਨਾਲ ਬਹਿਸਬਾਜ਼ੀ ਹੋ ਗਈ ਅਤੇ ਬਾਅਦ ਵਿਚ ਇਨਾਂ ਦਾ ਆਪਸ ਵਿਚ ਰਾਜੀਨਾਮਾ ਹੋ ਗਿਆ।
ਇਹ ਵੀ ਪੜ੍ਹੋ- ਪ੍ਰੇਮ ਵਿਆਹ ਦਾ ਖੂਨੀ ਅੰਜਾਮ: ਸਹੁਰਿਆਂ ਵੱਲੋਂ ਜਵਾਈ ਦਾ ਬੇਰਹਿਮੀ ਨਾਲ ਕਤਲ
ਇਸ ਤੋਂ ਬਾਅਦ ਆਪਣੀਆਂ-ਆਪਣੀਆਂ ਗੱਡੀਆਂ ਵਿਚ ਸਵਾਰ ਹੋ ਕੇ ਪ੍ਰਦੀਪ ਸਿੰਘ ਨੂੰ ਉਸ ਦੇ ਪਿੰਡ ਮੁਸਤਫਾਬਾਦ ਛੱਡਣ ਜਾ ਰਹੇ ਸੀ ਕਿ ਜਦ ਉਹ ਪੁੱਲ ਡਰੇਨ ਮੁਸਤਫਾਬਾਦ ਪਹੁੰਚੇ ਤਾਂ ਦੋਸ਼ੀਆਂ ਨੇ ਗੱਡੀਆਂ ਰੋਕ ਕੇ ਉਨ੍ਹਾਂ ਨਾਲ ਗਾਲੀ ਗਲੋਚ ਕਰਨਾ ਸ਼ੁਰੂ ਕਰ ਦਿੱਤਾ ਅਤੇ ਅਮਨਪ੍ਰੀਤ ਸਿੰਘ ਅਤੇ ਉਸ ਦੇ ਦੋਸਤਾਂ ਤੇ 4/5 ਫਾਇਰ ਕਰ ਦਿੱਤੇ, ਜੋ ਇਕ ਫਾਇਰ ਸੂਰਜ ਦੇ ਪੇਟ ਵਿਚ ਲੱਗਾ ਅਤੇ 1/2 ਫਾਇਰ ਅਮਨਪ੍ਰੀਤ ਸਿੰਘ ਦੇ ਵੱਜੇ, ਜਿਸ ਨਾਲ ਅਮਨਪ੍ਰੀਤ ਸਿੰਘ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ- ਪੰਜਾਬ ਦੇ ਹੋਰ ਵਿਗੜ ਸਕਦੇ ਹਾਲਾਤ, ਪੜ੍ਹੋ ਮੌਸਮ ਵਿਭਾਗ ਦੀ ਚਿਤਾਵਨੀ
ਪੁਲਸ ਅਧਿਕਾਰੀ ਨੇ ਦੱਸਿਆ ਕਿ ਇਸ ਮਾਮਲੇ ’ਚ ਗੁਰਮੀਤ ਸਿੰਘ ਦੇ ਬਿਆਨਾਂ ’ਚ ਉਕਤ ਦੋਸ਼ੀਆਂ ਦੇ ਖਿਲਾਫ ਮਾਮਲਾ ਦਰਜ ਕਰਕੇ ਦੋਸ਼ੀ ਪ੍ਰਦੀਪ ਸਿੰਘ ਵਾਸੀ ਮੁਸਤਫਾਬਾਦ ਨੂੰ ਗ੍ਰਿਫਤਾਰ ਕਰ ਲਿਆ ਹੈ, ਜਦਕਿ ਬਾਕੀ ਦੋਸ਼ੀ ਅਜੇ ਫਰਾਰ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮਾਧੋਪੁਰ ਹੈਡਵਰਕਸ ਹਾਦਸਾ: ਚਾਰ ਦਿਨਾਂ ਬਾਅਦ ਮਿਲੀ ਇਰੀਗੇਸ਼ਨ ਕਰਮਚਾਰੀ ਦੀ ਲਾਸ਼
NEXT STORY