ਅੰਮ੍ਰਿਤਸਰ, (ਸੰਜੀਵ)- ਜ਼ਿਲਾ ਪੁਲਸ ਨੇ ਨਸ਼ੀਲੇ ਪਦਾਰਥਾਂ ਦਾ ਧੰਦਾ ਕਰਨ ਦੇ ਦੋਸ਼ 'ਚ ਸ਼ਰਾਬ ਦੇ ਧੰਦੇਬਾਜ਼ਾਂ ਨੂੰ ਗ੍ਰਿਫਤਾਰ ਕੀਤਾ, ਜਿਨ੍ਹਾਂ ਵਿਚ ਥਾਣਾ ਕੰਬੋ ਦੀ ਪੁਲਸ ਨੇ ਮੁਖਤਾਰ ਸਿੰਘ ਨਿਵਾਸੀ ਜੇਠੂਵਾਲ ਤੋਂ 28 ਬੋਤਲਾਂ ਸ਼ਰਾਬ, ਥਾਣਾ ਲੋਪੋਕੇ ਦੀ ਪੁਲਸ ਨੇ ਸਾਹਿਬ ਸਿੰਘ ਨਿਵਾਸੀ ਚੋਗਾਵਾਂ ਤੋਂ 200 ਨਸ਼ੀਲੀਆਂ ਗੋਲੀਆਂ, ਥਾਣਾ ਕੱਥੂਨੰਗਲ ਦੀ ਪੁਲਸ ਨੇ ਬਲਵਿੰਦਰ ਸਿੰਘ ਨਿਵਾਸੀ ਮਰੜ ਤੋਂ 75 ਨਸ਼ੀਲੀਆਂ ਗੋਲੀਆਂ, ਥਾਣਾ ਅਜਨਾਲਾ ਦੀ ਪੁਲਸ ਨੇ ਕਾਬਲ ਸਿੰਘ ਨਿਵਾਸੀ ਧਾਲੀਵਾਲ ਕਲੇਰ ਤੋਂ 150 ਕਿਲੋ ਲਾਹਣ, ਥਾਣਾ ਜੰਡਿਆਲਾ ਦੀ ਪੁਲਸ ਨੇ ਗਗਨਦੀਪ ਸਿੰਘ ਨਿਵਾਸੀ ਜੰਡਿਆਲਾ ਤੋਂ 8 ਗ੍ਰਾਮ ਹੈਰੋਇਨ ਤੇ ਰਣਜੀਤ ਸਿੰਘ ਨਿਵਾਸੀ ਠੱਠਾ ਤੋਂ ਫਾਈਲ ਪੇਪਰ, ਲਾਈਟਰ ਅਤੇ 10 ਰੁਪਏ ਦਾ ਨੋਟ ਬਰਾਮਦ ਕੀਤਾ। ਥਾਣਾ ਬਿਆਸ ਦੀ ਪੁਲਸ ਨੇ ਹਰਦੀਪ ਸਿੰਘ ਨਿਵਾਸੀ ਸੈਰੋਬਾਗਾ ਤੋਂ 150 ਨਸ਼ੀਲੀਆਂ ਗੋਲੀਆਂ, ਥਾਣਾ ਭਿੰਡੀ ਸੈਦਾਂ ਦੀ ਪੁਲਸ ਨੇ ਬਲਰਾਜ ਸਿੰਘ ਨਿਵਾਸੀ ਮਹਿੰਦੀਆ ਕਲਾਂ ਤੋਂ 20 ਬੋਤਲਾਂ ਸ਼ਰਾਬ, ਥਾਣਾ ਰਾਜਾਸਾਂਸੀ ਦੀ ਪੁਲਸ ਨੇ ਸਾਹਿਬ ਸਿੰਘ ਨਿਵਾਸੀ ਉੱਚਾ ਕਿਲਾ ਤੋਂ 30 ਬੋਤਲਾਂ ਸ਼ਰਾਬ, ਥਾਣਾ ਘਰਿੰਡਾ ਦੀ ਪੁਲਸ ਨੇ ਡਿਪਟੀ ਨਿਵਾਸੀ ਗੁਮਾਨਪੁਰਾ ਤੋਂ 5 ਗ੍ਰਾਮ ਹੈਰੋਇਨ, ਥਾਣਾ ਘਰਿੰਡਾ ਦੀ ਪੁਲਸ ਨੇ ਸਰਬਜੀਤ ਸਿੰਘ ਨਿਵਾਸੀ ਸੰਨ੍ਹ ਸਾਹਿਬ ਰੋਡ ਛੇਹਰਟਾ ਤੋਂ 108 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ।
ਮਾਰਕੀਟ ਫੀਸ ਚੋਰੀ ਕਰਨ 'ਤੇ ਛਾਪਾ ਮਾਰ ਕੇ ਠੋਕਿਆ ਜੁਰਮਾਨਾ
NEXT STORY