ਅੰਮ੍ਰਿਤਸਰ, (ਅਰੁਣ)- ਜ਼ਿਲਾ ਪੁਲਸ ਨੇ ਕੀਤੀ ਵੱਖ -ਵੱਖ ਥਾਈਂ ਤਲਾਸ਼ੀ ਦੌਰਾਨ ਨਸ਼ੇ ਵਾਲੇ ਪਦਾਰਥਾਂ ਦੇ 16 ਧੰਦੇਬਾਜ਼ਾਂ ਨੂੰ ਕਾਬੂ ਕਰ ਲਿਆ ਹੈ। ਸੀ.ਆਈ.ਏ. ਸਟਾਫ ਦੀ ਪੁਲਸ ਨੇ 100 ਗ੍ਰਾਮ ਹੈਰੋਇਨ, ਨਸ਼ੇ ਵਾਲੀਆਂ 1200 ਗੋਲੀਆਂ ਸਮੇਤ ਸਵਿਫਟ ਕਾਰ ਨੰ. ਪੀ ਬੀ 13 ਏ ਐੱਨ 2474 ’ਤੇ ਸਵਾਰ ਮੁਲਜ਼ਮ ਨਿਰਮਲ ਕੌਰ ਪਤਨੀ ਹਰਦੀਪ ਸਿੰਘ ਵਾਸੀ ਗ੍ਰੀਨ ਸਿਟੀ ਨਰਾਇਣਗਡ਼੍ਹ ਨੂੰ ਕਾਬੂ ਕਰ ਕੇ ਮੌਕੇ ਤੋਂ ਦੌਡ਼ੇ ਮੁਲਜ਼ਮ ਲਵਜੀਤ ਸਿੰਘ ਵਾਸੀ ਗ੍ਰੀਨ ਸਿਟੀ ਖਿਲਾਫ ਥਾਣਾ ਛੇਹਰਟਾ ਵਿਖੇ ਮਾਮਲਾ ਦਰਜ ਕਰ ਲਿਆ ਹੈ। ਇਕ ਵੱਖਰੀ ਨਾਕਾਬੰਦੀ ਦੌਰਾਨ ਸੀ.ਆਈ.ਏ. ਸਟਾਫ ਦੀ ਪੁਲਸ ਨੇ ਨਸ਼ੇ ਵਾਲੇ 1120 ਕੈਪਸੂਲਾਂ ਸਮੇਤ ਮੁਲਜ਼ਮ ਜੁਗਲ ਕਿਸ਼ੋਰ ਪੁੱਤਰ ਮਨੋਹਰ ਲਾਲ ਵਾਸੀ ਗੰਡਾ ਸਿੰਘ ਵਾਲਾ ਨੂੰ ਗ੍ਰਿਫਤਾਰ ਕਰ ਕੇ ਥਾਣਾ ਗੇਟ ਹਕੀਮਾਂ ਵਿਖੇ ਮਾਮਲਾ ਦਰਜ ਕਰ ਲਿਆ। ਗੇਟ ਹਕੀਮਾਂ ਥਾਣੇ ਦੀ ਪੁਲਸ ਨੇ 40 ਬੋਤਲਾਂ ਸ਼ਰਾਬ ਸਮੇਤ ਰਾਜ ਕੌਰ ਵਾਸੀ ਅੰਨਗਡ਼੍ਹ, ਸਿਵਲ ਲਾਈਨਜ਼ ਥਾਣੇ ਦੀ ਪੁਲਸ ਨੇ 8 ਬੋਤਲਾਂ ਵ੍ਹਿਸਕੀ ਸਮੇਤ ਮੁਨੀਸ਼ ਪੁੱਤਰ ਵੀਰੂ ਵਾਸੀ ਪੁਤਲੀਘਰ, ਇਸਲਾਮਾਬਾਦ ਥਾਣੇ ਦੀ ਪੁਲਸ ਨੇ 100 ਬੋਤਲਾਂ ਸ਼ਰਾਬ ਸਮੇਤ ਅਮਰਜੀਤ ਸਿੰਘ ਵਾਸੀ ਫਤਾਹਪੁਰ, ਥਾਣਾ ਕੰਬੋਅ ਦੀ ਪੁਲਸ ਨੇ ਨਸ਼ੇ ਵਾਲੀਆਂ 50 ਗੋਲੀਆਂ ਸਮੇਤ ਗੁਰਭੇਜ ਸਿੰਘ ਵਾਸੀ ਤਰਸਿੱਕਾ, ਭਿੰਡੀਸੈਦਾਂ ਥਾਣੇ ਦੀ ਪੁਲਸ ਨੇ ਨਸ਼ੇ ਵਾਲੀਆਂ 300 ਗੋਲੀਆਂ ਸਮੇਤ ਸ਼ਾਮਾ ਸਿੰਘ ਵਾਸੀ ਕੋਟਲੀ ਦੋਸੰਧੀ, ਥਾਣਾ ਬਿਆਸ ਦੀ ਪੁਲਸ ਨੇ ਨਸ਼ੇ ਵਾਲੀਆਂ 55 ਗੋਲੀਆਂ ਸਮੇਤ ਲਵਪ੍ਰੀਤ ਸਿੰਘ ਪੁੱਤਰ ਸਰਬਜੀਤ ਸਿੰਘ ਵਾਸੀ ਸਠਿਆਲਾ, ਥਾਣਾ ਕੰਬੋਅ ਦੀ ਪੁਲਸ ਨੇ 40 ਬੋਤਲਾਂ ਸ਼ਰਾਬ ਸਮੇਤ ਬਲਦੇਵ ਸਿੰਘ ਵਾਸੀ ਨੌਸ਼ਹਿਰਾ ਕਲਾਂ, 40 ਬੋਤਲਾਂ ਸ਼ਰਾਬ ਸਮੇਤ ਕੁਲਦੀਪ ਸਿੰਘ ਵਾਸੀ ਬੱਲ ਖੁਰਦ, ਥਾਣਾ ਚਾਟੀਵਿੰਡ ਦੀ ਪੁਲਸ ਨੇ ਚਾਲੂ ਭੱਠੀ ਤੇ 20 ਕਿਲੋ ਲਾਹਣ ਸਮੇਤ ਸ਼ਰਨਜੀਤ ਸਿੰਘ ਵਾਸੀ ਬੁੱਤ, ਖਿਲਚੀਆਂ ਪੁਲਸ ਨੇ 11250 ਮਿ.ਲਿ. ਨਾਜਾਇਜ਼ ਸ਼ਰਾਬ ਸਮੇਤ ਬੂਟਾ ਸਿੰਘ ਵਾਸੀ ਭਿੰਡਰ ਅਤੇ ਥਾਣਾ ਜੰਡਿਆਲਾ ਦੀ ਪੁਲਸ ਨੇ 30 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਮੁਲਜ਼ਮ ਜੈਮਲ ਸਿੰਘ ਵਾਸੀ ਨਵਾਂ ਪਿੰਡ ਨੂੰ ਗ੍ਰਿਫਤਾਰ ਕਰ ਕੇ ਪੁਲਸ ਨੇ ਵੱਖ-ਵੱਖ ਮਾਮਲੇ ਦਰਜ ਕਰ ਲਏ ਹਨ।
ਕਾਰ ਦੀ ਲਪੇਟ ’ਚ ਆ ਕੇ ਮੋਟਰਸਾਈਕਲ ਸਵਾਰ 2 ਨੌਜਵਾਨਾਂ ਦੀ ਮੌਤ
NEXT STORY