ਬਟਾਲਾ, (ਬੇਰੀ)- ਪੁਲਸ ਜ਼ਿਲਾ ਬਟਾਲਾ ਦੇ ਅਧੀਨ ਆਉਂਦੇ ਵੱਖ-ਵੱਖ ਥਾਣਿਆਂ ਦੀ ਪੁਲਸ ਨੇ ਨਸ਼ੇ ਵਾਲੇ ਪਦਾਰਥਾਂ ਸਮੇਤ 5 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।
ਥਾਣਾ ਘੁਮਾਣ ਦੇ ਏ. ਐੱਸ. ਆਈ. ਬਲਵਿੰਦਰ ਸਿੰਘ ਨੇ ਪੁਲ ਡਰੇਨ ਖੁਜਾਲਾ ਤੋਂ ਦੌਰਾਨੇ ਨਾਕਾਬੰਦੀ ਪੁਲਸ ਪਾਰਟੀ ਸਮੇਤ ਗੱਡੀ ਨੰ. ਪੀ.ਬੀ.-06ਐਕਸ-6774 ਨੂੰ ਆਉਂਦੇ ਦੇਖ ਚੈਕਿੰਗ ਲਈ ਰੋਕਿਆ ਤਾਂ ਉਸ ਵਿਚ 2 ਨੌਜਵਾਨ ਸਵਾਰ ਸੀ, ਜਿਨ੍ਹਾਂ ਨੇ ਮੁੱਢਲੀ ਪੁੱਛਗਿੱਛ ਦੌਰਾਨ ਆਪਣੇ ਨਾਮ ਕ੍ਰਮਵਾਰ ਜਸਬੀਰ ਸਿੰਘ ਵਾਸੀ ਭੋਮਾ ਅਤੇ ਰਿੰਕੂ ਵਾਸੀ ਢੇਸਿਆਂ ਦੱਸਿਆ ਅਤੇ ਗੱਡੀ ਦੀ ਤਲਾਸ਼ੀ ਲੈਣ ’ਤੇ 2 ਗ੍ਰਾਮ ਹੈਰੋਇਨ ਤੇ 270 ਨਸ਼ੇ ਵਾਲੀਆਂ ਗੋਲੀਆਂ ਬਰਾਮਦ ਹੋਈਆਂ। ਪੁਲਸ ਮੁਲਾਜ਼ਮਾਂ ਨੇ ਤੁਰੰਤ ਉਕਤ ਦੋਵਾਂ ਨੌਜਵਾਨਾਂ ਨੂੰ ਗ੍ਰਿਫਤਾਰ ਕਰਦਿਆਂ ਗੱਡੀ ਵੀ ਕਬਜ਼ੇ ’ਚ ਲੈ ਕੇ ਕੇਸ ਦਰਜ ਕਰ ਦਿੱਤਾ ਹੈ। ®ਇਸੇ ਤਰ੍ਹਾਂ, ਥਾਣਾ ਰੰਗਡ਼ ਨੰਗਲ ਦੇ ਏ. ਐੱਸ. ਆਈ. ਦਰਸ਼ਨ ਸਿੰਘ ਨੇ ਪੁਲਸ ਪਾਰਟੀ ਸੇਤ ਪੁਲ ਨਹਿਰ ਪੰਜਗ੍ਰਾਇਆਂ ਤੋਂ ਬਾਬਾ ਰਾਮ ਪੁੱਤਰ ਸ਼ਿੰਗਾਰਾ ਰਾਮ ਵਾਸੀ ਚੌਧਰੀਵਾਲ ਨੂੰ 81 ਨਸ਼ੇ ਵਾਲੇ ਕੈਪਸੂਲਾਂ ਸਮੇਤ ਗ੍ਰਿਫਤਾਰ ਕਰ ਕੇ ਉਸ ਵਿਰੁੱਧ ਕੇਸ ਦਰਜ ਕਰ ਦਿੱਤਾ ਹੈ।
®ਉਧਰ, ਥਾਣਾ ਫਤਿਹਗਡ਼੍ਹ ਚੂਡ਼ੀਆਂ ਦੇ ਏ. ਐੱਸ. ਆਈ. ਰਾਕੇਸ਼ ਕੁਮਾਰ ਨੇ ਮਜੀਠਾ ਚੌਕ ਫਤਿਹਗਡ਼੍ਹ ਚੂਡ਼ੀਆਂ ਤੋਂ ਗਸ਼ਤ ਦੌਰਾਨ ਗੁਰਵਿੰਦਰ ਸਿੰਘ ਵਾਸੀ ਪੱਤੀ ਖਾਸਾ (ਮਜੀਠਾ) ਨੂੰ 2 ਗ੍ਰਾਮ ਹੈਰੋਇਨ ਤੇ 220 ਨਸ਼ੇ ਵਾਲੀਆਂ ਗੋਲੀਆਂ ਸਮੇਤ ਗ੍ਰਿਫਤਾਰ ਕਰਨ ਤੋਂ ਬਾਅਦ ਉਨ੍ਹਾਂ ਵਿਰੁੱਧ ਕੇਸ ਦਰਜ ਕਰ ਦਿੱਤਾ ਹੈ।
®ਥਾਣਾ ਸਿਵਲ ਲਾਈਨ ਦੇ ਏ. ਐੱਸ. ਆਈ. ਗੁਰਮੀਤ ਸਿੰਘ ਨੇ ਟੀ-ਪੁਆਇੰਟ ਖਤੀਬ ਤੋਂ ਬੀਤੀ ਦੇਰ ਰਾਤ ਬਿਕਰਮਜੀਤ ਸਿੰਘ ਵਾਸੀ ਤੇਜਾ ਕਲਾਂ ਨੂੰ 51 ਨਸ਼ੇ ਵਾਲੇ ਕੈਪਸੂਲਾਂ ਅਤੇ 5 ਗੋਲੀਆਂ ਸਮੇਤ ਗ੍ਰਿਫਤਾਰ ਕਰ ਕੇ ਉਸ ਵਿਰੁੱਧ ਕੇਸ ਦਰਜ ਕਰ ਦਿੱਤਾ ਹੈ।
ਵਿਦੇਸ਼ ਭੇਜਣ ਦੇ ਨਾਂ ’ਤੇ 8.55 ਲੱਖ ਠੱਗੇ
NEXT STORY