ਫਗਵਾਡ਼ਾ, (ਰੁਪਿੰਦਰ ਕੌਰ, ਹਰਜੋਤ)- ਪੁਲਸ ਨੇ ਨਸ਼ੇ ਵਾਲੇ ਕੈਪਸੂਲਾਂ ਤੇ ਟੀਕਿਅਾਂ ਸਮੇਤ 2 ਵਿਅਕਤੀਅਾਂ ਨੂੰ ਕਾਬੂ ਕੀਤਾ ਹੈ।
ਜਾਣਕਾਰੀ ਦਿੰਦਿਅਾਂ ਸਬ ਇੰਸਪੈਕਟਰ ਬਲਜਿੰਦਰ ਸਿੰਘ ਚੌਕੀ ਇੰਚਾਰਜ ਇੰਡਸਟਰੀ ਏਰੀਆ ਫਗਵਾੜਾ ਨੇ ਦੱਸਿਅਾ ਕਿ ਉਨ੍ਹਾਂ ਸਮੇਤ ਪੁਲਸ ਪਾਰਟੀ ਭੈਡ਼ੇ ਅਨਸਰਾਂ ਦੀ ਭਾਲ ਲਈ ਚਾਚੋਕੀ ਪੁਲੀ ਉਪਰ ਨਾਕਾ ਲਾਇਆ ਹੋਇਆ ਸੀ। ਇਸ ਦੌਰਾਨ ਸ਼ੱਕ ਦੇ ਅਾਧਾਰ ’ਤੇ ਦੋ ਨੌਜਵਾਨਾਂ ਨੂੰ ਰੋਕਿਅਾ, ਦੀ ਤਲਾਸ਼ੀ ਲੈਣ ’ਤੇ ਉਨ੍ਹਾਂ ਕੋਲੋਂ 22 ਨਸ਼ੇ ਵਾਲੇ ਟੀਕੇ ਤੇ 1000 ਨਸ਼ੀਲੇ ਕੈਪਸੂਲ ਬਰਾਮਦ ਹੋਏ।
ਉਨ੍ਹਾਂ ਦੱਸਿਅਾ ਕਿ ਮੁਲਜ਼ਮਾਂ ਦੀ ਪਛਾਣ ਨਰਿੰਦਰ ਕੁਮਾਰ ਉਰਫ ਨਿੰਦੀ ਪੁੱਤਰ ਸ਼ਿਸ਼ਪਾਲ ਵਾਸੀ ਪੀਪਾਰੰਗੀ, ਸੁਨੀਲ ਕੁਮਾਰ ਪੁਤਰ ਬਲਦੇਵ ਰਾਜ ਵਾਸੀ ਜਗਤਾਪੁਰ ਸੂੰਢ ਰਾਮ ਕਾਲੋਨੀ ਹੁਸ਼ਿਆਰਪੁਰ ਰੋਡ, ਫਗਵਾਡ਼ਾ ਵਜੋਂ ਹੋਈ। ਪੁਲਸ ਨੇ ਉਕਤ ਵਿਅਕਤੀਅਾਂ ਖਿਲਾਫ ਐੱਨ. ਡੀ. ਪੀ. ਅੈੱਸ. ਐਕਟ ਅਧੀਨ ਮਾਮਲਾ ਦਰਜ ਕਰ ਲਿਆ ਗਿਆ ਹੈ।
ਰਿੰਕਲ ਕਤਲਕਾਂਡ : ਸੰਨੀ ਦਾ ਹੋਰ ਰਿਮਾਂਡ ਮੰਗੇਗੀ ਪੁਲਸ, ਗ੍ਰਿਫਤਾਰੀ ਦੇ ਡਰੋਂ ਨੀਟੂ ਹਾਲੇ ਤੱਕ ਅੰਡਰ ਗਰਾਊਂਡ
NEXT STORY